ਦੱਸ ਦੇਈਏ ਮੱਧ ਪ੍ਰਦੇਸ਼ ਵਿੱਚ ਕਿਸਾਨ ਕਰਜ਼ ਮੁਆਫ਼ੀ ਨੂੰ ਲੈ ਕੇ ਸਿਆਸਤ ਤੇਜ਼ ਹੋ ਗਈ ਹੈ। ਇੱਕ ਪਾਸੇ ਸੂਬੇ ਦੀਆਂ ਵਿਰੋਧੀ ਪਾਰਟੀਆਂ ਕਿਸਾਨਾਂ ਦੇ ਕਰਜ਼ੇ ਮੁਆਫ਼ ਨਾ ਹੋਣ ਦੇ ਦਾਅਵੇ ਕਰ ਰਹੀਆਂ ਹਨ। ਦੂਜੇ ਪਾਸੇ ਕਾਂਗਰਸ ਕਰਜ਼ ਮੁਆਫ਼ੀ ਦੀਆਂ ਲਿਸਟਾਂ ਜਾਰੀ ਕਰਕੇ ਜਵਾਬ ਦੇ ਰਹੀ ਹੈ। ਸਚਿਨ ਯਾਦਵ ਦੇ ਦਾਅਵੇ ਨੇ ਹੁਣ ਬੀਜੇਪੀ ਨੂੰ ਚੱਕਰਾਂ ਵਿੱਚ ਪਾ ਦਿੱਤਾ ਹੈ।
ਕਾਂਗਰਸ ਨੇ ਕਿਹਾ ਕਿ ਕਿਹਾ ਹੈ ਕਿ ਬੀਜੇਪੀ ਚੋਣ ਪ੍ਰਚਾਰ ਵਿੱਚ ਝੂਠ ਬੋਲ ਰਹੀ ਹੈ। ਇੰਨਾ ਹੀ ਨਹੀਂ, ਮੱਧ ਪ੍ਰਦੇਸ਼ ਕਾਂਗਰਸ ਨੇ ਸਮ੍ਰਿਤੀ ਇਰਾਨੀ ਦੀ ਵੀਡੀਓ ਵੀ ਜਾਰੀ ਕੀਤੀ ਹੈ ਜਿਸ ਵਿੱਚ ਉਹ ਭੀੜ ਨੂੰ ਸੰਬੋਧਨ ਕਰ ਰਹੇ ਹਨ ਤੇ ਭੀੜ ਵਿੱਚੋਂ ਕੁਝ ਲੋਕ ਕਰਜ਼ੇ ਮੁਆਫ਼ ਹੋਣ ਦਾ ਦਾਅਵਾ ਕਰ ਰਹੇ ਹਨ।
ਸਚਿਨ ਯਾਦਵ ਨੇ ਕਿਹਾ ਹੈ ਕਿ ਬੀਜੇਪੀ ਲੀਡਰ ਦੇ ਦੋਵਾਂ ਰਿਸ਼ਤੇਦਾਰਾਂ ਦਾ ਕਰਜ਼ਾ 'ਜੈ ਕਿਸਾਨ ਰਿਣ ਮੁਆਫ਼ੀ ਯੋਜਨਾ' ਵਿੱਚ ਮੁਆਫ਼ ਹੋਇਆ ਹੈ। ਸ਼ਿਵਰਾਜ ਨੂੰ ਆਪਣੇ ਹੀ ਪਰਿਵਾਰ ਦੀ ਕਰਜ਼ ਮੁਆਫ਼ੀ ਦਾ ਪਤਾ ਨਹੀਂ ਤੇ ਉਹ ਸੂਬੇ ਦੇ ਕਿਸਾਨਾਂ ਦੀ ਗੱਲ ਕਰ ਰਹੇ ਹਨ।
ਮੱਧ ਪ੍ਰਦੇਸ਼ ਕਾਂਗਰਸ ਨੇ ਵੀ ਟਵੀਟ ਕਰ ਕੇ ਇਹੀ ਗੱਲ ਕਹੀ ਹੈ। ਵੇਖੋ ਟਵੀਟ-
ਦਰਅਸਲ ਬੀਜੇਪੀ ਕਾਂਗਰਸ ਸਰਕਾਰ 'ਤੇ ਵਾਅਦਾਖ਼ਿਲਾਫ਼ੀ ਦਾ ਇਲਜ਼ਾਮ ਲਾ ਰਹੀ ਹੈ। ਪਾਰਟੀ ਨੇ ਕਿਹਾ ਹੈ ਕਿ ਚੋਣਾਂ ਵਿੱਚ ਕਾਂਗਰਸ ਨੇ ਵੋਟ ਲਈ ਕਰਜ਼ ਮੁਆਫ਼ੀ ਦਾ ਵਾਅਦਾ ਕੀਤਾ ਪਰ ਸਰਕਾਰ ਬਣਨ ਬਾਅਦ ਕਿਸਾਨਾਂ ਦਾ ਕਰਜ਼ਾ ਮੁਆਫ਼ ਨਹੀਂ ਹੋਇਆ।