ਹੁਣ ਇਸ ਸਾਰੇ ਮਾਮਲੇ ਤੇ ਰਵੀਨਾ ਟੰਡਨ ਤੇ ਫ਼ਰਾਹ ਖ਼ਾਨ ਨੇ ਮਾਫੀ ਮੰਗੀ ਹੈ। ਫਰਾਹ ਖਾਨ ਅਤੇ ਰਵੀਨਾ ਟੰਡਨ ਨੇ ਰੋਮਨ ਕੈਥੋਲਿਕ ਚਰਚ ਦੀ 'ਕੈਥੋਲਿਕ ਬਿਸ਼ਪਸ ਕਾਨਫਰੰਸ ਆਫ਼ ਇੰਡਿਆ'ਯਾਨੀ ਸੀਬੀਸੀਆਈ ਦੇ ਪ੍ਰਧਾਨ ਕਾਰਡਿਨਲ ਓਸਵਾਲਡ ਗ੍ਰੇਸ਼ੀਅਸ ਤੋਂ ਮੁਆਫ਼ੀ ਮੰਗ ਲਈ ਹੈ।ਇਸ ਮਾਮਲੇ ਤੇ ਰਵੀਨਾ ਟੰਡਨ ਪਹਿਲਾਂ ਵੀ ਸੋਸ਼ਲ ਮੀਡੀਆ ਤੇ ਮੁਆਫ਼ੀ ਮੰਗ ਚੁੱਕੀ ਹੈ।
ਫ਼ਰਾਹ ਖ਼ਾਨ ਨੇ ਕਾਰਡਿਨਲ ਓਸਵਾਲਡ ਗ੍ਰੇਸ਼ੀਅਸ ਨਾਲ ਟਵਿੱਟਰ ਤੇ ਇੱਕ ਤਸਵੀਰ ਵੀ ਪੋਸਟ ਕੀਤੀ।ਸਿਰਫ਼ ਇਨਾਂ ਹੀ ਨਹੀਂ ਫ਼ਰਾਹ ਨੇ ਰਵੀਨਾ ਟੰਡਨ , ਭਾਰਤੀ ਸਿੰਘ ਤੇ ਫਲਿੱਪਕਾਰਟ ਵੀਡੀਓ ਓਰੀਜਨਲ ਦੇ ਕੁਇਜ਼ ਸ਼ੋਅ "ਬੈਕਬੈਂਚਰਜ਼" ਦੀ ਪੂਰੀ ਟੀਮ ਵਲੋਂ ਮੁਆਫੀ ਮੰਗੀ ਹੈ।ਜਿਸ ਵਿੱਚ ਉਹ ਮੇਜ਼ਬਾਨ ਵਜੋਂ ਕੰਮ ਕਰਦੀ ਹੈ। ਇਸ ਪੂਰੇ ਐਪੀਸੋਡ ਨੂੰ ਫਲਿੱਪਕਾਰਟ ਵੀਡੀਓ ਨੇ ਹੱਟਾ ਦਿੱਤਾ ਹੈ।