ਸ੍ਰੀਗੰਗਾਨਗਰ: ਰਾਜਸਥਾਨ ਦੇ ਸ੍ਰੀਗੰਗਾਨਗਰ ‘ਚ ਕਰਜ਼ ‘ਚ ਡੁੱਬੇ ਕਿਸਾਨ ਨੇ ਖੁਦਕੁਸ਼ੀ ਕਰ ਲਈ ਹੈ। ਕਿਸਾਨ ਨੇ ਆਪਣੇ ਸੁਸਾਇਡ ਨੋਟ ‘ਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਉੱਪ ਮੁੱਖ ਮੰਤਰੀ ਸਚਿਨ ਪਾਈਲਟ ਨੂੰ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਹੈ। ਸੁਸਾਇਡ ਨੋਟ ‘ਚ ਕਿਸਾਨ ਨੇ ਲਿਖਿਆ ਹੈ ਕਿ ਮੇਰੀ ਮੌਤ ਦਾ ਮੁਕੱਦਮਾ ਅਸ਼ੋਕ ਗਹਿਲੋਤ ‘ਤੇ ਕਰਨਾ।
ਮ੍ਰਿਤਕ ਕਿਸਾਨ ਨੇ ਗਹਿਲੋਤ ਸਰਕਾਰ ਵੱਲੋਂ ਕਰਜ਼ਾ ਮੁਆਫੀ ਦਾ ਵਾਅਦਾ ਪੂਰਾ ਕਰਨ ਨੂੰ ਆਪਣੀ ਮੌਤ ਦੀ ਵਜ੍ਹਾ ਦੱਸਿਆ। ਮ੍ਰਿਤਕ ਕਿਸਾਨ ਸੋਹਨ ਕੜੇਲਾ 45 ਸਾਲ ਦਾ ਸੀ ਜਿਸ ਨੇ ਕੱਲ੍ਹ ਜ਼ਹਿਰ ਖਾ ਲਿਆ। ਉਸ ਨੂੰ ਗੰਭੀਰ ਹਾਲਤ ‘ਚ ਹਸਪਤਾਲ ਲੈ ਜਾਂਦਾ ਗਿਆ, ਜਿੱਥੇ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ।
ਇਸ ਤੋਂ ਪਹਿਲਾ ਸੋਹਨ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਕੀਤਾ ਸੀ, ਜਿਸ ‘ਚ ਉਸ ਨੇ ਲਿਖਿਆ ਕਿ ਸਾਰੀ ਉਮਰ ਜਿਉਣ ਦੀ ਵਜ੍ਹਾ ਨਹੀਂ ਪੁੱਛਦਾ ਪਰ ਮਰਨ ਤੋਂ ਬਾਅਦ ਸਭ ਪੁੱਛਦੇ ਹਨ ਕਿ ਕਿਵੇਂ ਮਰੇ? ਪਿੰਡ ਵਾਸੀਆਂ ਵੱਲੋਂ ਸੋਹਨ ਲਾਲ ਦਾ ਲਿਖਿਆ ਸੁਸਾਇਡ ਨੋਟ ਪੁਲਿਸ ਨੂੰ ਦੇ ਦਿੱਤਾ ਗਿਆ ਹੈ।
ਪਿਛਲੇ ਸਾਲ ਦਸੰਬਰ ‘ਚ ਰਾਜਸਥਾਨ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਨੇ ਕਿਸਾਨਾਂ ਦੀ ਕਰਜ਼ ਮਾਫੀ ਦਾ ਵਾਅਦਾ ਕੀਤਾ ਸੀ। ਗਹਿਲੋਤ ਸਰਕਾਰ ‘ਤੇ ਕਰਜ਼ ਮੁਆਫੀ ਨੂੰ ਲੈ ਕੇ ਹਮੇਸ਼ਾ ਸਵਾਲ ਉੱਠਦੇ ਰਹਿੰਦੇ ਹਨ।
ਕਿਸਾਨ ਨੇ ਕੀਤੀ ਖੁਦਕੁਸ਼ੀ, ਮੁੱਖ ਮੰਤਰੀ ਨੂੰ ਠਹਿਰਾਇਆ ਜ਼ਿੰਮੇਵਾਰ
ਏਬੀਪੀ ਸਾਂਝਾ
Updated at:
25 Jun 2019 11:59 AM (IST)
ਰਾਜਸਥਾਨ ਦੇ ਸ੍ਰੀਗੰਗਾਨਗਰ ‘ਚ ਕਰਜ਼ ‘ਚ ਡੁੱਬੇ ਕਿਸਾਨ ਨੇ ਖੁਦਕੁਸ਼ੀ ਕਰ ਲਈ ਹੈ। ਕਿਸਾਨ ਨੇ ਆਪਣੇ ਸੁਸਾਇਡ ਨੋਟ ‘ਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਉੱਪ ਮੁੱਖ ਮੰਤਰੀ ਸਚਿਨ ਪਾਈਲਟ ਨੂੰ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਹੈ।
- - - - - - - - - Advertisement - - - - - - - - -