ਨਵੀਂ ਦਿੱਲੀ: ਕੇਂਦਰ ਸਰਕਾਰ ਨੇ 30 ਦਸੰਬਰ ਬੁੱਧਵਾਰ ਕਿਸਾਨਾਂ ਨੂੰ ਵਿਗਿਆਨ ਭਵਨ 'ਚ ਇਕ ਵਾਰ ਫਿਰ ਤੋਂ ਬੈਠਕ ਲਈ ਬੁਲਾਇਆ ਹੈ। ਕਿਸਾਨ ਜਥੇਬੰਦੀਆਂ ਵੀ ਗੱਲਬਾਤ ਲਈ ਤਿਆਰ ਹੋ ਗਈਆਂ ਹਨ। ਆਲ ਇੰਡੀਆ ਕਿਸਾਨ ਫੈਡਰੇਸ਼ਨ ਦੇ ਲੀਡਰ ਪ੍ਰੇਮ ਸਿੰਘ ਨੇ ਵੱਡਾ ਦਾਅਵਾ ਕੀਤਾ ਹੈ ਕਿ ਪਹਿਲੀ ਵਾਰ ਸਰਕਾਰ ਸੋਧ ਤੋਂ ਇਲਾਵਾ ਕਿਸੇ ਮੁੱਦੇ 'ਤੇ ਗੱਲ ਕਰਨ ਲਈ ਤਿਆਰ ਹੋਈ ਹੈ।


ਸਰਕਾਰ ਤੇ ਕਿਸਾਨਾਂ ਦੇ ਵਿਚ ਸੱਤਵੀਂ ਬੈਠਕ 'ਚ ਕੀ ਹੱਲ ਨਿੱਕਲੇਗਾ ਇਸ 'ਤੇ ਪੂਰੇ ਦੇਸ਼ ਦੀ ਨਜ਼ਰ ਹੈ। ਸਰਕਾਰ ਨੂੰ ਉਮੀਦ ਹੈ ਕਿ ਇਸ ਪ੍ਰਦਰਸ਼ਨ ਨੂੰ ਖਤਮ ਕਰਨ ਚ ਉਹ ਕਾਮਯਾਬ ਹੋਣਗੇ। ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਸਾਨਾਂ ਦੇ ਨਾਲ ਟਕਰਾਅ ਖਤਮ ਹੋਣ ਦੀ ਉਮੀਦ ਜਤਾਉਂਦਿਆਂ ਕਿਹਾ ਕਿ ਅਸੀਂ ਝੂਠੀ ਦੀਵਾਰ ਸੁੱਟਣ 'ਚ ਕਾਮਯਾਬ ਹੋਵਾਂਗੇ ਤੇ ਕਿਸਾਨਾਂ ਨੂੰ ਸਮਝਾ ਪਾਵਾਂਗੇ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ