ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਬਾਰਡਰ 'ਤੇ ਡਟੇ ਕਿਸਾਨਾਂ ਨੂੰ ਮਹੀਨਾ ਹੋਣ ਵਾਲਾ ਹੈ। ਅਜੇ ਵੀ ਸਰਕਾਰ ਤੇ ਕਿਸਾਨਾਂ ਵਿਚਾਲੇ ਸਹਿਮਤੀ ਨਹੀਂ ਬਣ ਸਕੀ। ਇਸ ਦੌਰਾਨ ਅਗਲੇ ਦੌਰ ਦੀ ਗੱਲਬਾਤ ਨੂੰ ਲੈਕੇ ਸਰਕਾਰ ਵੱਲੋਂ ਭੇਜੇ ਪ੍ਰਸਤਾਵ 'ਤੇ ਕਿਸਾਨ ਸੰਗਠਨ ਅੱਜ ਬੈਠਕ ਕਰਨਗੇ। ਸੰਯੁਕਤ ਕਿਸਾਨ ਮੋਰਚਾ ਦੀ ਬੈਠਕ ਅੱਜ ਸਵੇਰੇ ਸਿੰਘੂ ਬਾਰਡਰ 'ਤੇ 10 ਵਜੇ ਹੋਵੇਗੀ।


ਓਧਰ ਪੰਜਾਬ 'ਚ ਇਨਕਮ ਟੈਕਸ ਵਿਭਾਗ ਵੱਲੋਂ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਦਾਨ ਸਮੇਤ ਹੋਰਨਾਂ ਆੜ੍ਹਤੀਆਂ ਦੇ ਘਰ ਰੇਡ ਕਾਰਨ ਅੱਜ ਤੋਂ ਸ਼ਨੀਵਾਰ ਤਕ ਪੂਰੇ ਪੰਜਾਬ 'ਚ ਮੰਡੀਆਂ ਬੰਦ ਰੱਖੀਆਂ ਜਾਣਗੀਆਂ। ਕਿਸਾਨ ਅੰਦੋਲਨ ਨੂੰ ਆਰਥਿਕ ਮਦਦ ਦਿੱਤੇ ਜਾਣ ਕਾਰਨ ਆੜ੍ਹਤੀਆਂ ਦੇ ਖਾਤੇ ਫਰੋਲੇ ਜਾ ਰਹੇ ਹਨ। ਇਸ ਗੱਲ ਤੋਂ ਰੋਹ 'ਚ ਆਏ ਪੰਜਾਬ ਦੇ ਆੜ੍ਹਤੀਆਂ ਦਾ ਕਹਿਣਾ ਹੈ ਕਿ ਵਿਰੋਧ ਦੇ ਚੱਲਦਿਆਂ ਹੜਤਾਲ ਕੀਤੀ ਜਾਵੇਗੀ ਤੇ ਮੰਡੀਆਂ 'ਚ ਆ ਰਹੀ ਕਪਾਹ ਦੀ ਫ਼ਸਲ ਨਹੀਂ ਖਰੀਦਣਗੇ।


ਮਮਤਾ ਬੈਨਰਜੀ ਦਾ ਕੇਂਦਰ 'ਤੇ ਨਿਸ਼ਾਨਾ, ਕਿਹਾ ਭਾਰਤ 'ਚ ਚੱਲ ਰਹੀ ਠੇਠ ਧਾਰਮਿਕ ਨਫ਼ਰਤ ਦੀ ਸਿਆਸਤ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ