ਕੋਲਕਾਤਾ: ਪੱਛਮੀ ਬੰਗਾਲ 'ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੀਜੇਪੀ ਤੇ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵਿਚਾਲੇ ਵਾਰ ਪਲਟਵਾਰ ਤੇਜ਼ ਹੋ ਗਿਆ ਹੈ। ਹੁਣ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕ੍ਰਿਸਮਿਸ ਦੀ ਛੁੱਟੀ ਨੂੰ ਮੁੱਦਾ ਬਣਾਇਆ ਹੈ। ਮਮਤਾ ਨੇ ਕ੍ਰਿਸਮਿਸ ਦੇ ਦਿਨ ਕੌਮੀ ਛੁੱਟੀ ਨਾ ਹੋਣ 'ਤੇ ਕੇਂਦਰ ਸਰਕਾਰ 'ਤੇ ਜੰਮ ਕੇ ਨਿਸ਼ਾਨਾ ਸਾਧਿਆ।


ਕੋਲਕਾਤਾ ਦੇ ਏਲਨ ਪਾਰਕ 'ਚ ਕ੍ਰਿਸਮਿਸ ਕਾਰਨੀਵਾਲ ਦਾ ਉਦਘਾਟਨ ਕਰਨ ਤੋਂ ਬਾਅਦ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ, 'ਆਖਿਰ ਕਿਉਂ (Jesus Christ) ਦੇ ਜਨਮ ਦਿਨ 'ਤੇ ਕੌਮੀ ਛੁੱਟੀ ਨਹੀਂ ਹੁੰਦੀ। ਇਸਾਈ ਭਾਈਚਾਰੇ ਨੇ ਅਜਿਹਾ ਕੀ ਕੀਤਾ ਹੈ। ਕਿਉਂ ਭਾਰਤ ਸੈਕੁਲਰਿਜ਼ਮ ਹੈ? ਮੈਨੂੰ ਇਹ ਕਹਿੰਦਿਆਂ ਦੁੱਖ ਹੋ ਰਿਹਾ ਹੈ ਕਿ ਭਾਰਤ 'ਚ ਠੇਠ ਧਾਰਮਿਕ ਨਫ਼ਰਤ ਦੀ ਰਾਜਨੀਤੀ ਚੱਲ ਰਹੀ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ