ਨਵੀਂ ਦਿੱਲੀ: ਕਿਸਾਨ ਲੀਡਰਾਂ ਨੇ ਕਿਹਾ ਸਾਡਾ ਸਭ ਤੋਂ ਵੱਡਾ ਮੁੱਦਾ ਖੇਤੀ ਕਾਨੂੰਨ ਹੈ ਤੇ MSP ਦੀ ਕਾਨੂੰਨਣ ਗਾਰੰਟੀ ਹੈ। ਸਰਕਾਰ ਤੀਜੀ ਤੇ ਚੌਥੀ ਮੰਗ ਮੰਨ ਕੇ ਬਰਫ ਪਿਘਲਣ ਦਾ ਵੱਡਾ ਦਾਅਵਾ ਕਰ ਰਹੀ ਹੈ ਪਰ ਸੱਚਾਈ ਇਹ ਹੈ ਕਿ ਕੇਂਦਰ ਸਰਕਾਰ ਨੇ MSP 'ਤੇ ਸਿਧਾਂਤ ਕਮਿੱਟਮੈਂਟ ਦੇਣ ਤੋਂ ਵੀ ਇਨਕਾਰ ਕੀਤਾ। ਅਸੀਂ ਅੰਦੋਲਨ ਹੋਰ ਤੇਜ਼ ਕਰਾਂਗੇ।


ਕਿਸਾਨਾਂ ਨੇ ਐਲਾਨ ਕੀਤਾ ਕਿ ਜੇਕਰ 4 ਜਨਵਰੀ ਦੀ ਵਾਰਤਾ 'ਚ ਨਤੀਜੇ ਸੰਤੁਸ਼ਟੀਜਨਕ ਨਾ ਨਿੱਕਲੇ ਤਾਂ ਜੋ ਟ੍ਰੈਕਟਰ ਮਾਰਚ 30 ਦਸੰਬਰ ਨੂੰ ਰੱਦ ਹੋਇਆ ਸੀ ਉਹ 6 ਜਨਵਰੀ ਤੋਂ ਮਾਰਚ ਹੋਵੇਗਾ। ਉਸ ਤੋਂ ਬਾਅਦ ਕਿਸਾਨ ਰਾਜਸਥਾਨ ਦੇ ਸ਼ਹਾਜਹਾਂਪੁਰ ਬਾਰਡਰ ਤੋਂ ਅਗਲੇ ਹਫਤੇ ਅੱਗੇ ਵਧਣਗੇ।


6 ਜਨਵਰੀ ਤੋਂ 20 ਜਨਵਰੀ ਦੇ ਵਿਚ ਪੂਰੇ ਦੇਸ਼ 'ਚ ਕਿਸਾਨ ਜਨ ਜਾਗ੍ਰਿਤੀ ਅਭਿਆਨ ਚਲਾਉਣਗੇ। 23 ਜਨਵਰੀ ਨੂੰ ਲੀਡਰ ਸੁਭਾਸ਼ਚੰਦਰ ਬੋਸ ਦੀ ਜਯੰਤੀ ਨੂੰ ਕਿਸਾਨਾਂ ਵੱਲੋਂ ਵਿਸ਼ੇਸ਼ ਚੇਤਨਾ ਦਿਵਸ ਦਾ ਆਯੋਜਨ ਹੋਵੇਗਾ। ਅੰਬਾਨੀ ਤੇ ਅਡਾਨੀ ਦੇ ਉਤਪਾਦਾਂ ਦਾ ਬਾਈਕਾਟ ਜਾਰੀ ਰਹੇਗਾ। BJP ਲੀਡਰਾਂ ਦੇ ਖਿਲਾਫ ਦੇਸ਼ ਭਰ 'ਚ ਪਾਰਟੀ ਛੱਡੋ ਅਭਿਆਨ ਚਲਾਵਾਂਗੇ। ਪੰਜਾਬ ਤੇ ਹਰਿਆਣਾ ਦੇ ਟੋਲ ਅੱਗੇ ਵੀ ਫਰੀ ਰਹਿਣਗੇ।


ਉਨ੍ਹਾਂ ਕਿਹਾ ਕਿਸਾਨਾਂ ਨੂੰ ਸਰਕਾਰ ਹਲਕੇ 'ਚ ਲੈ ਰਹੀ ਹੈ। ਨੌਜਵਾਨ ਕਿਸਾਨ ਸੰਜਮ ਖੋਅ ਰਹੇ ਹਨ। ਸਰਕਾਰ ਇਸ ਧਰਨੇ ਨੂੰ ਸ਼ਾਹੀਨ ਬਾਗ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨਾਂ ਕਿਹਾ ਸਰਕਾਰ ਵੱਡੀ ਕਾਮਯਾਬੀ ਦਾ ਦਾਅਵਾ ਕਰ ਰਹੀ ਹੈ ਪਰ ਅਜੇ ਪੂਛ ਨਿੱਕਲੀ ਹੈ ਹਾਥੀ ਬਾਕੀ ਹੈ।


ਕਿਸਾਨ ਲੀਡਰ ਗੁੱਸੇ 'ਚ ਦਿਖਾਈ ਦੇ ਰਹੇ ਹਨ। ਸਰਕਾਰ ਖੇਤੀ ਕਾਨੂੰਨਾਂ 'ਤੇ MSP 'ਤੇ ਟਸ ਤੋਂ ਮਸ ਨਹੀਂ ਹੋਈ। ਕਿਸਾਨ ਲੀਡਰਾਂ ਨੇ ਕਿਹਾ ਉਹ ਹਰਿਆਣਾ ਦੇ ਮਾਲ ਤੇ ਪੈਟਰੋਲ ਪੰਪ ਬੰਦ ਕਰਾਉਣਗੇ। BJP ਤੇ JJP ਦੇ ਵਿਧਾਇਕਾਂ ਤੇ ਸੰਸਦਾਂ ਦਾ ਪਿੰਡ ਪਿੰਡ ਵਿਰੋਧ ਹੋਵੇਗਾ। ਇਹ ਵਿਰੋਧ ਉਦੋਂ ਤਕ ਹੋਵੇਗਾ ਜਦੋਂ ਤਕ ਹਰਿਆਣਾ 'ਚ ਇਨ੍ਹਾਂ ਦੋਵਾਂ ਦੀ ਸਾਂਝੀ ਸਰਕਾਰ ਡਿੱਗ ਨਹੀਂ ਜਾਂਦੀ। ਉਨ੍ਹਾਂ ਕਿਹਾ ਸਰਕਾਰ ਸੁਣ ਲਵੇ ਕਿਸਾਨ ਪੂਛ ਲੈਕੇ ਨਹੀਂ ਜਾਣਗੇ ਤੇ ਸਾਡਾ ਹਾਥੀ ਹੈ ਤਿੰਨ ਖੇਤੀ ਕਾਨੂੰਨ ਹਨ ਤੇ ਉਨਾਂ ਨੂੰ ਰੱਦ ਕਰਾਉਣ ਬਿਨਾਂ ਕਿਸਾਨ ਦਿੱਲੀ ਤੋਂ ਵਪਾਸ ਨਹੀਂ ਪਰਤਣਗੇ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ