ਨਵੀਂ ਦਿੱਲੀ: ਕਿਸਾਨ ਅੰਦੋਲਨ ਦਾ ਅੱਜ 3ਵਾਂ ਦਿਨ ਹੈ। ਕੜਾਕੇ ਦੀ ਠੰਡ 'ਚ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਲੈਕੇ ਕਿਸਾਨ ਸਿੰਘੂ ਤੇ ਟਿੱਕਰੀ ਬਾਰਡਰ ਤੇ ਡਟੇ ਹੋਏ ਹਨ। ਕਿਸਾਨ ਸੰਗਠਨਾਂ ਨੇ ਅੰਦੋਲਨ 'ਚ ਸਖਤੀ ਦੇ ਸੰਕੇਤ ਦਿੱਤੇ ਹਨ। 4 ਜਨਵਰੀ ਦੀ ਬੈਠਕ 'ਚ ਹੱਲ ਨਾ ਕੱਢਿਆ ਤਾਂ ਅੰਦੋਲਨ ਤੇਜ਼ ਕਰਨਗੇ। ਹਰਿਆਣਾ ਦੇ ਮੌਲ, ਪੈਟਰੋਲ ਪੰਪ ਬੰਦ ਕਰਾਉਣਗੇ ਤੇ 26 ਜਨਵਰੀ ਨੂੰ ਦਿੱਲੀ 'ਚ ਟ੍ਰੈਕਟਰ ਮਾਰਚ ਕੱਢਣਗੇ। 4 ਜਨਵਰੀ ਨੂੰ ਸਰਕਾਰ ਤੇ ਕਿਸਾਨਾਂ ਵਿਚਾਲੇ ਪ੍ਰਸਤਾਵਿਤ ਬੈਠਕ ਹੈ।
ਗਾਜੀਪੁਰ 'ਚ ਉੱਤਰ ਪ੍ਰਦੇਸ਼-ਦਿੱਲੀ ਸਰਹੱਦ 'ਤੇ ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ 75 ਸਾਲ ਦੇ ਇਕ ਕਿਸਾਨ ਨੇ ਸ਼ਨੀਵਾਰ ਸਵੇਰ ਨੂੰ ਕਥਿਤ ਰੂਪ ਨਾਲ ਫਾਂਸੀ ਲਾ ਲਈ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਕੋਲ ਇਕ ਸੁਸਾਇਡ ਨੋਟ ਮਿਲਿਆ ਹੈ ਜੋ ਗੁਰਮੁਖੀ 'ਚ ਲਿਖਿਆ ਗਿਆ ਹੈ।
ਦਿੱਲੀ 'ਚ ਸਿੰਘੂ ਬਾਰਡਰ ਤੋਂ ਬਾਅਦ ਹੁਣ ਟਿੱਕਰੀ ਬਾਰਡਰ 'ਤੇ ਵੀ ਆਈਟੀ ਸੇਲ ਸ਼ੁਰੂ ਹੋ ਗਈ ਹੈ। ਜ਼ਮੀਦਾਰਾਂ ਵਿਦਿਆਰਥੀ ਸਭਾ ਨਾਂਅ ਦੇ ਸੰਗਠਨ ਨੇ ਇਸਦਾ ਜ਼ਿੰਮਾ ਸੰਭਾਲਿਆ ਹੈ। ਕਿਸਾਨਾਂ ਦੀ ਆਵਾਜ਼ ਤੇ ਅੰਦੋਲਨ ਦੇ ਰੰਗ ਨੂੰ ਦੁਨੀਆਂ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ