ਨਵੀਂ ਦਿੱਲੀ: 2021 'ਚ ਭਾਰਤ 'ਚ ਕੋਰੋਨਾ ਵੈਕਸੀਨ ਮਿਲਣ ਜਾ ਰਹੀ ਹੈ। ਸੈਂਟਰਲ ਡ੍ਰਗਸ ਸਟੈਂਡਰਡ ਆਰਗੇਨਾਇਜ਼ੇਸ਼ਨ ਦੀ ਸਬਜੈਕਟ ਐਕਸਪਰਟ ਕਮੇਟੀ ਨੇ ਡ੍ਰਗ ਕੰਟਰੋਲਰ ਜਨਰਲ ਆਫ ਇੰਡੀਆ ਕੋਲ ਭਾਰਤ ਬਾਇਓਟੈਕ ਇੰਟਰਨੈਸ਼ਨਲ ਲਿਮਿਟਡ ਤੇ ਸੀਰਮ ਇੰਸਟੀਟਿਊਟ ਆਫ ਇੰਡੀਆ ਦੀ ਕੋਰੋਨਾ ਵੈਕਸੀਨ ਨੂੰ ਇਜਾਜ਼ਤ ਦੇਣ ਦੀ ਸਿਫਾਰਸ਼ ਕੀਤੀ ਹੈ। ਹੁਣ ਉਮੀਦ ਕੀਤੀ ਜਾ ਰਹੀ ਹੈ ਕ ਡੀਸੀਜੀਆਈ ਇਨ੍ਹਾਂ ਦੋਵਾਂ ਵੈਕਸੀਨ ਨੂੰ ਐਮਰਜੈਂਸੀ ਵਰਤੋਂ ਲਈ ਇਜਾਜ਼ਤ ਦੇ ਦੇਵੇਗੀ।


ਸਬਜੈਕਟ ਐਕਸਪਰਟ ਕਮੇਟੀ ਨੇ ਭਾਰਤ ਬਾਇਓਟੈਕ ਤੇ ਔਕਸਫੋਰਡ ਐਸਟ੍ਰੇਜੇਨੇਕਾ ਦੀ ਵੈਕਸੀਨ, ਜਿਸ ਦਾ ਨਿਰਮਾਣ ਤੇ ਕਲੀਨੀਕਲ ਟ੍ਰਾਇਲ ਸੀਰਮ ਇੰਸਟੀਟਿਊਟ ਆਫ ਇੰਡੀਆ ਕਰ ਰਿਹਾ ਹੈ। ਉਸਦੀ ਸਿਫਾਰਸ਼ ਕੀਤੀ। ਐਮਰਜੈਂਸੀ ਯੂਥ ਔਥਰਾਇਜ਼ੇਸ਼ਨ ਦੀ ਇਜਾਜ਼ਤ ਦੇਣ ਦੀ ਸਿਫਾਰਸ਼ ਕੀਤੀ ਗਈ ਹੈ। ਸਬਜੈਕਟ ਕਮੇਟੀ ਦੀ ਸਿਫਾਰਸ਼ ਤੋਂ ਬਾਅਦ ਫੈਸਲਾ ਡੀਸੀਜੀਆਈ ਯਾਨੀ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਨੇ ਕਰਨਾ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ