ਨਵੀਂ ਦਿੱਲੀ: ਕਿਸਾਨਾਂ ਦੇ ਸੰਗਠਨ ਨੇ ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ ਪ੍ਰਦਰਸ਼ਨ ਦੇ ਚੱਲਦਿਆਂ ਬੀਤੇ ਕਈ ਦਿਨਾਂ ਤੋਂ ਕੁਝ ਪ੍ਰਮੁੱਖ ਸੜਕਾਂ ਬੰਦ ਹੋਣ ਨਾਲ ਲੋਕਾਂ ਨੂੰ ਹੋ ਰਹੀ ਅਸੁਵਿਧਾ ਲਈ ਸੋਮਵਾਰ ਹੱਥ ਜੋੜ ਕੇ ਮਾਫੀ ਮੰਗੀ ਤੇ ਕਿਹਾ ਕਿ ਉਨ੍ਹਾਂ ਨੂੰ ਮਜਬੂਰੀ 'ਚ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ।


ਦਿੱਲੀ ਦੀਆਂ ਸਰਹੱਦਾਂ 'ਤੇ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚਿਆਂ ਨੇ ਆਪਣੇ ਵੱਲੋਂ ਖੇਦ ਪ੍ਰਗਟ ਕਰਨ ਲਈ ਹਰਿਆਣਾ-ਰਾਜਸਥਾਨ ਸਰਹੱਦ ਦੇ ਨੇੜੇ ਜੈਪੁਰ-ਦਿੱਲੀ ਰਾਜਮਾਰਗ 'ਤੇ ਯਾਤਰੀਆਂ ਨੂੰ ਹਿੰਦੀ 'ਚ ਲਿਖੇ ਪਰਚੇ ਵੰਡੇ। ਇਸ ਦੇ ਨਾਲ ਹੀ ਉਨ੍ਹਾਂ ਘੱਟੋ ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਤੌਰ 'ਤੇ ਅਮਲੀਜਾਮਾ ਪਹਿਨਾਉਣ ਦੀ ਆਪਣੀ ਮੰਗ ਵੀ ਦੁਹਰਾਈ।


ਸੰਯੁਕਤ ਕਿਸਾਨ ਮੋਰਚੇ ਦੇ ਪਰਚੇ 'ਤੇ ਲਿਖਿਆ ਸੀ, 'ਸੜਕਾਂ ਬੰਦ ਕਰਕੇ ਲੋਕਾਂ ਨੂੰ ਪਰੇਸ਼ਾਨ ਕਰਨਾ ਸਾਡਾ ਮਕਸਦ ਨਹੀਂ ਹੈ। ਅਸੀਂ ਮਜਬੂਰੀ ਦੇ ਤਹਿਤ ਇੱਥੇ ਬੈਠੇ ਹਨ। ਜੇਕਰ ਸਾਡੇ ਅੰਦੋਲਨ ਨਾਲ ਤਹਾਨੂੰ ਅਸੁਵਿਧਾ ਹੋਈ ਹੈ ਤਾਂ ਅਸੀਂ ਉਸ ਲਈ ਹੱਥ ਜੋੜ ਕੇ ਮਾਫੀ ਮੰਗਦੇ ਹਾਂ।


ਕਿਸਾਨ ਅੰਦੋਲਨ ਬਦਨਾਮ ਕਰਨ ਵਾਲਿਆਂ ਨੂੰ ਲੁਧਿਆਣਾ ਦੇ ਮੁੰਡੇ ਨੇ ਟਵਿਟਰ 'ਤੇ ਪਾਈਆਂ ਭਾਜੜਾਂ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ