ਨਵੀਂ ਦਿੱਲੀ: ਭਾਰਤੀ ਕਿਸਾਨ ਯੂਨੀਅਨ ਦੇ ਜਗਜੀਤ ਸਿੰਘ ਦੱਲੇਵਾਲ ਨੇ ਕਿਹਾ, 'ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਪ੍ਰਧਾਨ ਮੰਤਰੀ ਮੋਦੀ ਦੇ 'ਮਨ ਕੀ ਬਾਤ' ਪ੍ਰੋਗਰਾਮ ਦੌਰਾਨ 27 ਦਸੰਬਰ ਨੂੰ ਜਦੋਂ ਤਕ ਉਹ ਬੋਲਦੇ ਰਹਿਣ, ਸਾਰੇ ਆਪਣੇ ਘਰਾਂ 'ਚ ਥਾਲੀਆਂ ਵਜਾਉਣ।'


ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ, 'ਜਦੋਂ ਤਕ ਕਾਨੂੰਨ ਰੱਦ ਨਹੀਂ ਹੋਣਗੇ, ਐਮਐਸਪੀ 'ਤੇ ਕਾਨੂੰਨ ਨਹੀਂ ਬਣੇਗਾ, ਉਦੋਂ ਤਕ ਕਿਸਾਨ ਇੱਥੋਂ ਨਹੀਂ ਜਾਣਗੇ। 23 ਤਾਰੀਖ ਨੂੰ ਕਿਸਾਨ ਦਿਵਸ ਮੌਕੇ ਕਿਸਾਨ ਤਹਾਨੂੰ ਕਹਿ ਰਹੇ ਹਨ ਇਕ ਦਿਨ ਦਾ ਭੋਜਨ ਨਾ ਸ਼ਕੋ ਤੇ ਕਿਸਾਨ ਅੰਦੋਲਨ ਨੂੰ ਯਾਦ ਕਰੋ।'


ਸਵਰਾਜ ਇੰਡੀਆ ਦੇ ਪ੍ਰਧਾਨ ਯੋਗੇਂਦਰ ਯਾਜਵ ਨੇ ਕਿਹਾ, ਅਸੀਂ ਸਾਰੇ ਧਰਨਾ ਸਥਾਨਾਂ ਤੇ ਕੱਲ੍ਹ ਤੋਂ 24 ਘੰਟਿਆਂ ਦਾ ਰਿਲੇਅ ਹੰਗਰ ਸਟ੍ਰਾਇਕ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ