ਨਵੀਂ ਦਿੱਲੀ: ਕਿਸਾਨ ਲੀਡਰਾਂ ਤੇ ਸਰਕਾਰ ਦੇ ਵਿਚ ਹੋਈ ਬੈਠਕ ਬੇਨਤੀਜਾ ਰਹੀ। ਕਿਸਾਨਾਂ ਤੇ ਸਰਕਾਰ ਦੇ ਨੁਮਾਇੰਦਿਆਂ ਨੇ ਕਮੇਟੀ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਹੈ। ਪਰਸੋਂ ਇਕ ਵਾਰ ਫਿਰ ਕਿਸਾਨਾਂ 'ਤੇ ਸਰਕਾਰ ਦੇ ਵਿਚ ਗੱਲਬਾਤ ਹੋਵੇਗੀ। ਦਿੱਲੀ ਦੇ ਵਿਗਿਆਨ ਭਵਨ ਹੋਈ 'ਚ ਹੋਈ ਬੈਠਕ 'ਚ ਕਿਸਾਨਾਂ ਵੱਲੋਂ ਵੱਖ-ਵੱਖ ਸੰਗਠਨਾਂ ਦੇ 35 ਲੀਡਰ ਸ਼ਾਮਲ ਹੋਏ। ਉੱਥੇ ਸਰਕਾਰ ਵੱਲੋਂ ਤਿੰਨ ਮੰਤਰੀ ਨਰੇਂਦਰ ਸਿੰਘ ਤੋਮਰ, ਪੀਊਸ਼ ਗੋਇਲ ਤੇ ਸੋਮਪ੍ਰਕਾਸ਼ ਸ਼ਾਮਲ ਹੋਏ।


ਬੈਠਕ ਤੋਂ ਬਾਅਦ ਖੇਤੀ ਮੰਤਰੀ ਨੇ ਕਿਹਾ, ਅੱਜ ਕਿਸਾਨ ਯੂਨੀਅਨ ਦੇ ਲੀਡਰ ਆਏ ਸਨ। ਤੀਜੇ ਦੌਰ ਦੀ ਵਾਰਤਾ ਸੰਪੰਨ ਹੋਈ। ਅੱਜ ਦੀ ਵਾਰਤਾ ਕਾਫੀ ਸਫਲ ਰਹੀ। ਪਰਸੋਂ ਚੌਥੇ ਗੇੜ ਦੀ ਵਾਰਤਾ ਹੋਵੇਗੀ। ਪਰਸੋਂ ਕਿਸਾਨ ਆਪਣੇ ਮੁੱਦੇ ਲੈਕੇ ਆਉਣਗੇ ਤੇ ਉਨ੍ਹਾਂ 'ਤੇ ਲੜੀਬੱਧ ਚਰਚਾ ਹੋਵੇਗੀ। ਸਾਡਾ ਕਹਿਣਾ ਸੀ ਕਿ ਇਕ ਛੋਟਾ ਗਰੁੱਪ ਬਣੇ ਪਰ ਕਿਸਾਨਾਂ ਨੇ ਕਿਹਾ ਕਿ ਸਭ ਨਾਲ ਗੱਲ ਹੋਣੀ ਚਾਹੀਦੀ ਹੈ। ਅਸੀਂ ਕਿਸਾਨਾਂ ਦੀ ਇਸ ਗੱਲ ਗੱਲ 'ਤੇ ਵੀ ਇਤਰਾਜ਼ ਨਹੀਂ ਹੈ। ਸਾਡੀ ਕਿਸਾਨ ਭਰਾਵਾਂ ਨੂੰ ਅਪੀਲ ਹੈ ਕਿ ਅੰਦੋਲਨ ਖਤਮ ਕਰੋ ਤੇ ਗੱਲ ਕਰੋ।


ਉੱਥੇ ਕਿਸਾਨ ਲੀਡਰਾਂ ਨੇ ਬੈਠਕ ਤੋਂ ਬਾਅਦ ਕਿਹਾ, 'ਅੰਦੋਲਨ ਜਾਰੀ ਰਹੇਗਾ, ਤਿੰਨ ਆਰਡੀਨੈਂਸ ਡੈੱਥ ਵਾਰੰਟ ਹਨ। ਸਰਕਾਰ ਮਸਲਾ ਨਹੀਂ ਹੱਲ ਕਰਨਾ ਚਾਹੁੰਦੀ। ਸਰਕਾਰ ਚਾਹੁੰਦੀ ਹੈ ਕਿ ਛੋਟੀ ਕਮੇਟੀ ਬਣਾਈ ਜਾਵੇ। ਪਰ ਇਹ ਕਿਸੇ ਇਕ ਸੰਗਠਨ ਦੀ ਗੱਲ ਨਹੀਂ ਇਹ ਪੂਰੇ ਹਿੰਦੁਸਤਾਨ ਦੀ ਗੱਲ ਹੈ। ਇਸ ਲਈ ਇਹ ਸੰਭਵ ਹੀ ਨਹੀਂ ਹੈ। ਸਰਕਾਰ ਛੋਟੀ ਕਮੇਟੀ ਬਣਾ ਕੇ ਅੰਦੋਲਨ ਠੰਡੇ ਬਸਤੇ 'ਚ ਪਾਉਣਾ ਚਾਹੁੰਦੀ ਹੈ।'


ਸਰਕਾਰ ਨੇ ਕਿਸਾਨਾਂ ਨੂੰ ਕੀ ਪ੍ਰਸਤਾਵ ਦਿੱਤਾ?


ਕਿਸਾਨਾਂ ਦੇ ਨਾਲ ਚਰਚਾ ਦੌਰਾਨ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ-ਇਕ ਕਮੇਟੀ ਬਣਾ ਦਿੰਦੇ ਹਨ। ਤੁਸੀਂ ਆਪਣੇ ਸੰਗਠਨ ਤੋਂ ਚਾਰ-ਪੰਜ ਨਾਂਅ ਦਿਉ। ਇਸ ਕਮੇਟੀ 'ਚ ਸਰਕਾਰ ਦੇ ਲੋਕ ਵੀ ਹੋਣਗੇ। ਖੇਤੀ ਮਾਹਿਰ ਵੀ ਹੋਣਗੇ। ਇਹ ਸਾਰੇ ਲੋਕ ਨਵੇਂ ਕਾਨੂੰਨ 'ਤੇ ਚਰਚਾ ਕਰਨਗੇ। ਇਸ ਤੋਂ ਬਾਅਦ ਦੇਖਣਗੇ ਕਿ ਕਿੱਥੇ ਗਲਤੀ ਹੈ ਤੇ ਅੱਗੇ ਕੀ ਕਰਨਾ ਹੈ।


ਇਵਾਂਕਾ ਟਰੰਪ ਨੂੰ ਆਈ ਮੋਦੀ ਦੀ ਯਾਦ, ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਤਸਵੀਰਾਂ


ਸਰਕਾਰ ਦੇ ਪ੍ਰਸਤਾਵ 'ਤੇ ਕਿਸਾਨਾਂ ਨੇ ਕੀ ਕਿਹਾ?


ਕਿਸਾਨ ਲੀਡਰਾਂ ਨੇ ਕਮੇਟੀ ਦੇ ਮੁੱਦੇ 'ਤੇ ਕਿਹਾ ਕਿ ਕਮੇਟੀ ਬਣਾ ਲਓ, ਤੁਸੀਂ ਮਾਹਿਰ ਵੀ ਬੁਲਾ ਲਓ, ਅਸੀਂ ਤਾਂ ਖੁਦ ਮਾਹਿਰ ਹਾਂ ਹੀ। ਪਰ ਤੁਸੀਂ ਇਹ ਚਾਹੋ ਕਿ ਧਰਨੇ ਤੋਂ ਹਟ ਜਾਉ ਇਹ ਸੰਭਵ ਨਹੀਂ ਹੈ। ਅਜੇ ਇਸ 'ਤੇ ਹੋਰ ਚਰਚਾ ਹੋਣੀ ਹੈ। ਕਿਸਾਨਾਂ ਨੂੰ ਕਮੇਟੀ 'ਤੇ ਕੋਈ ਇਤਰਾਜ਼ ਨਹੀਂ ਹੈ ਪਰ ਜਦੋਂ ਤਕ ਕਮੇਟੀ ਕੋਈ ਨਤੀਜੇ 'ਤੇ ਨਹੀਂ ਪਹੁੰਚਦੀ ਤੇ ਕੁਝ ਠੋਸ ਗੱਲ ਨਹੀਂ ਨਿੱਕਲਦੀ ਉਦੋਂ ਤਕ ਅੰਦੋਲਨ ਜਾਰੀ ਰਹੇਗਾ।


ਨਹੀਂ ਬਣੀ ਸਰਕਾਰ 'ਤੇ ਕਿਸਾਨਾਂ ਵਿਚਾਲੇ ਸਹਿਮਤੀ, ਸਰਕਾਰ ਵੱਲੋਂ ਦਿੱਤੇ ਪ੍ਰਸਤਾਵ ਨੂੰ ਠੋਕਰ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ