ਨਵੀਂ ਦਿੱਲੀ: ਖੇਤੀ ਕਾਨੂੰਨਾਂ ਨੂੰ ਲੈਕੇ ਕਿਸਾਨਾਂ ਦਾ ਪ੍ਰਦਰਸ਼ਨ ਪਿਛਲੇ 18 ਦਿਨ ਤੋਂ ਜਾਰੀ ਹੈ। ਇੱਕ ਪਾਸੇ ਜਿੱਥੇ ਕਿਸਾਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ, ਉੱਥੇ ਹੀ ਕਈ ਕਿਸਾਨ ਇਸ ਕਾਨੂੰਨ ਦੇ ਸਮਰਥਨ 'ਚ ਵੀ ਆ ਗਏ ਹਨ। ਕਿਸਾਨ ਅੰਦੋਲਨ ਦੇ ਵਿਚ ਦਿੱਲੀ 'ਚ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨਾਲ ਉੱਤਰਾਖੰਡ ਤੋਂ ਆਏ ਕਿਸਾਨਾਂ ਨੇ ਮੁਲਾਕਾਤ ਕੀਤੀ। ਨੈਨੀਤਾਲ ਤੇ ਊਧਮ ਸਿੰਘ ਨਗਰ ਜ਼ਿਲ੍ਹੇ ਤੋਂ ਆਏ ਕਰੀਬ 200 ਕਿਸਾਨ ਕੇਂਦਰੀ ਮੰਤਰੀ ਨੂੰ ਮਿਲੇ।


ਖੇਤੀਬਾੜੀ ਮੰਤਰੀ ਤੇ ਕਿਸਾਨਾਂ ਦੇ ਵਿਚ ਨਵੇਂ ਖੇਤੀ ਕਾਨੂੰਨਾਂ ਨੂੰ ਲੈਕੇ ਚਰਚਾ ਹੋਈ। ਕਿਸਾਨਾਂ ਨੇ ਖੇਤੀ ਕਾਨੂੰਨ ਤੇ ਸੰਤੁਸ਼ਟੀ ਵੀ ਜਤਾਈ। ਇਸ ਦੌਰਾਨ ਨਰੇਂਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ ਸੰਬੋਧਨ ਵੀ ਕੀਤਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇਸ਼ ਲਈ ਅਤੇ ਇੱਥੇ ਰਹਿਣ ਵਾਲੇ ਨਾਗਰਿਕਾਂ ਦੀ ਬਿਹਤਰੀ ਲਈ ਹਰ ਕਾਨੂੰਨ ਬਣਾ ਰਹੀ ਹੈ। ਕਿਸਾਨਾਂ ਨੂੰ ਇਸ ਕਾਨੂੰਨ ਨਾਲ ਫਾਇਦਾ ਹੋਣ ਵਾਲਾ ਹੈ। ਜੋ ਲੋਕ ਕਹਿੰਦੇ ਹਨ ਬਿੱਲ ਨਾਲ ਨੁਕਸਾਨ ਹੋਵੇਗਾ ਉਹ ਸਿਰਫ਼ ਵਰਗਲਾ ਰਹੇ ਹਨ। ਕਿਸਾਨਾਂ ਨੂੰ ਐਮਐਸਪੀ ਮਿਲਦੀ ਰਹੇਗੀ ਉਹ ਕਾਨੂੰਨਾਂ ਨੂੰ ਲੈਕੇ ਕਿਸੇ ਤਰ੍ਹਾਂ ਦੇ ਵੀ ਖਦਸ਼ੇ ਨਾ ਰੱਖਣ।


'ਮਨਮੋਹਨ ਵੀ ਲਿਆਉਣਾ ਚਾਹੁੰਦੇ ਸਨ ਕਾਨੂੰਨ'


ਨਰੇਂਦਰ ਸਿੰਘ ਤੋਮਰ ਨੇ ਕਿਹਾ ਸਾਬਕਾ ਪੀਐਮ ਮਨਮੋਹਨ ਸਿੰਘ ਤੇ ਯੂਪੀਏ 'ਚ ਖੇਤੀ ਮੰਤਰੀ ਰਹੇ ਸ਼ਰਦ ਪਵਾਰ ਵੀ ਇਸ ਕਾਨੂੰਨ ਨੂੰ ਲਿਆਉਣਾ ਚਾਹੁੰਦੇ ਸਨ। ਯੂਪੀਏ ਦੇ ਸ਼ਾਸਨਕਾਲ 'ਚ ਉਹ ਕਈ ਵਾਰ ਲੋਕਾਂ ਨੂੰ ਇਸ ਕਾਨੂੰਨ ਲਈ ਸਹਿਯੋਗ ਵੀ ਮੰਗਦੇ ਸਨ। ਪਰ ਯੂਪੀਏ ਸਰਕਾਰ ਕਾਨੂੰਨ ਨਹੀਂ ਬਣਾ ਸਕੀ। ਅੱਜ ਮੋਦੀ ਸਰਕਾਰ ਨੇ ਕਾਨੂੰਨ ਬਣਾਇਆ ਹੈ ਤਾਂ ਸਿਆਸਤ ਲਈ ਵਿਰੋਧ ਹੋ ਰਿਹਾ ਹੈ।


ਨਰੇਂਦਰ ਸਿੰਘ ਤੋਮਰ ਨੇ ਆਪਣੇ ਸੰਬੋਧਨ 'ਚ ਕਸ਼ਮੀਰ ਤੋਂ ਹਟਾਈ ਗਈ ਧਾਰਾ 370 ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਧਾਰਾ 370 ਹਟਾਈ, ਨਾਗਰਿਕਤਾ ਕਾਨੂੰਨ ਲਿਆਂਦਾ ਤੇ ਹੋਰ ਵੀ ਕਈ ਬਿੱਲ ਦੇਸ਼ ਹਿੱਤ 'ਚ ਲਿਆਂਦੇ ਜਿੰਨ੍ਹਾਂ ਦਾ ਜੋ਼ਰ-ਸ਼ੋਰ ਨਾਲ ਵਿਰੋਧ ਕੀਤਾ ਗਿਆ। ਅਜਿਹੇ ਲੋਕਾਂ ਤੋਂ ਬਚਨਾ ਚਾਹੀਦਾ ਹੈ ਜੋ ਦੇਸ਼ਹਿਤ ਦੇ ਹਰ ਫੈਸਲੇ ਦਾ ਵਿਰੋਧ ਕਰਦੇ ਹਨ।


ਭਗਵੰਤ ਮਾਨ ਵੱਲੋਂ ਕੈਪਟਨ 'ਤੇ ਤਿੱਖੇ ਤਨਜ, ਕੀ ਮੁੱਖ ਮੰਤਰੀ ਕੋਲ ਹੈ ਕੋਈ ਜਵਾਬ?

ਖੇਤੀ ਕਾਨੂੰਨਾਂ ਖਿਲਾਫ਼ ਅਕਾਲੀ ਦਲ ਦਾ ਵੱਡਾ ਐਲਾਨ, ਮਿੱਥਿਆ 14 ਦਸੰਬਰ ਦਾ ਦਿਨ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ