ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ ਕਿਸਾਨ ਅੰਦੋਲਨ ਪੂਰੇ ਜ਼ੋਰ ਸ਼ੋਰ ਨਾਲ ਜਾਰੀ ਹੈ। 82ਵੇਂ ਦਿਨ 'ਚ ਸ਼ਾਮਲ ਹੋ ਚੁੱਕਾ ਕਿਸਾਨਾਂ ਦਾ ਇਹ ਅੰਦੋਲਨ ਹਰ ਦਿਨ ਤੇਜ਼ ਹੁੰਦਾ ਜਾ ਰਿਹਾ ਹੈ। ਇਸ ਦਰਮਿਆਨ ਖ਼ਬਰ ਆ ਰਹੀ ਹੈ ਕਿ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਡਟਣ ਵਾਲੇ ਕਿਸਾਨਾਂ ਦੀ ਕਾਨੂੰਨੀ ਲੜਾਈ 11 ਵਕੀਲਾਂ ਦੀ ਟੀਮ ਲੜੇਗੀ।


ਸੰਯੁਕਤ ਕਿਸਾਨ ਮੋਰਚਾ ਨੇ 11 ਵਕੀਲਾਂ ਦੀ ਟੀਮ ਤਿਆਰ ਕੀਤੀ ਹੈ ਜਿਸ ਨੂੰ 'ਵਕੀਲ ਫਾਰ ਫਾਰਮਰ' ਦਾ ਨਾਂਅ ਦਿੱਤਾ ਗਿਆ ਹੈ। ਗਾਜ਼ੀਪੁਰ ਕਿਸਾਨ ਅੰਦੋਲਨ ਕਮੇਟੀ ਦੇ ਬੁਲਾਰੇ ਜਗਤਾਰ ਸਿੰਘ ਬਾਜਵਾ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ।


ਕਿਸਾਨਾਂ ਲਈ 11 ਵਕੀਲਾਂ ਦੀ ਜੋ ਟੀਮ ਮਿਲੀ ਹੈ ਉਸ 'ਚ ਵਕੀਲ ਵਾਸੂ ਕੁਕੜੇਜਾ ਇਸ ਟੀਮ ਦੀ ਅਗਵਾਈ ਕਰਨਗੇ। ਜਗਤਾਰ ਸਿੰਘ ਬਾਜਵਾ ਨੇ ਦੱਸਿਆ ਕਿ ਯੂਪੀ ਗੇਟ 'ਤੇ ਕਿਸਾਨਾਂ ਨੂੰ ਵੱਖ-ਵੱਖ ਮਾਮਲਿਆਂ ਦੀ 100 ਨੋਟਿਸਾਂ ਦੀ ਕਾਪੀ ਮਿਲੀ ਹੈ ਜੋ ਵਕੀਲਾਂ ਦੇ ਪੈਨਲ ਨੂੰ ਭੇਜ ਦਿੱਤੀ ਗਈ ਹੈ। ਬਣਾਈ ਗਈ ਟੀਮ ਚ ਕੀਲ ਜਸਵੰਥੀ, ਗੌਰ ਚੌਧਰੀ, ਦੇਵੇਂਦਰ.ਐਸ, ਸਿਤਾਬਤ ਨਬੀ, ਫਰਹਦ ਖਾਨ, ਪ੍ਰਬਨੀਰ, ਸੰਦੀਪ ਕੌਰ, ਪੈਰਾ ਲੀਗਲ ਏ.ਜੇ ਕਿਸ਼ੋਰੀ ਤੇ ਪੈਰਾ ਲੀਗਲ ਰਵਨੀਤ ਕੌਰ ਸ਼ਾਮਲ ਹਨ।