ਨਵੀਂ ਦਿੱਲੀ: ਅਕਸਰ ਕੁਝ ਲੋਕ ਨੰਬਰਾਂ ਨੂੰ ਲੈ ਕੇ ਕਾਫ਼ੀ ਕ੍ਰੇਜ਼ੀ ਹੁੰਦੇ ਹਨ। ਉਹ ਆਪਣੀ ਗੱਡੀ ਜਾਂ ਮੋਬਾਈਲ ਨੰਬਰ ਨੂੰ ਆਮ ਲੋਕਾਂ ਨਾਲੋਂ ਵੱਖ ਰੱਖਣਾ ਚਾਹੁੰਦੇ ਹਨ। ਇਸੇ ਦੌਰਾਨ VIP ਨੰਬਰਾਂ ਦਾ ਰੁਝਾਨ ਵੀ ਕਾਫੀ ਵਧ ਰਿਹਾ ਹੈ। ਦਰਅਸਲ, ਇਨ੍ਹਾਂ VIP ਨੰਬਰਾਂ ਵਿੱਚ ਅੰਕ ਇਸ ਤਰੀਕੇ ਨਾਲ ਹੁੰਦੇ ਹਨ ਜੋ ਆਮ ਤੌਰ ਤੇ ਗੱਡੀਆਂ ਜਾਂ ਮੋਬਾਈਲ ਨੰਬਰਾਂ ਵਿੱਚ ਵੇਖਣ ਨੂੰ ਨਹੀਂ ਮਿਲਦੇ। ਇਹ ਨੰਬਰਾਂ ਦੀ ਲੜੀ ਵੀ ਹੋ ਸਕਦੀ ਹੈ ਜਿਵੇਂਕਿ 0000 ਜਾਂ 3333 ਆਦਿ। ਬਹੁਤ ਸਾਰੇ ਲੋਕ VIP ਮੋਬਾਈਲ ਨੰਬਰ ਲੈਣ ਦੀ ਇੱਛਾ ਰੱਖਦੇ ਹਨ ਪਰ ਇਹ ਨਹੀਂ ਜਾਣਦੇ ਇਸ ਨੂੰ ਪ੍ਰਾਪਤ ਕਿਵੇਂ ਕਰਨਾ ਹੈ (How to get VIP phone number)। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਹ ਨੰਬਰ ਤੁਸੀਂ ਕਿਵੇਂ ਲੈ ਸਕਦੇ ਹੋ।



ਇੰਝ ਹਾਸਲ ਕਰੋ VIP ਨੰਬਰ



  • VIP ਨੰਬਰ ਦੇ ਲਈ ਸਭ ਤੋਂ ਪਹਿਲਾਂ ਗੂਗਲ ਤੇ ਜਾ ਕੇ ਆਪਣੇ ਨੈੱਟਵਰਕ ਦਾ ਚਵਾਇਸ ਨੰਬਰ ਸਰਚ ਕਰੋ।

  • ਇਸ ਤੋਂ ਬਾਅਦ ਸਭ ਤੋਂ ਉਪਰ ਦਿੱਤੀ ਗਈ ਵੈਬਸਾਈਟ CYMN ਤੇ ਕਲਿਕ ਕਰੋ।

  • ਇਸ ਤੋਂ ਬਾਅਦ ਆਪਣੀ ਸਟੇਟ ਯਾਨੀ ਰਾਜ ਦੀ ਚੋਣ ਕਰੋ।

  • ਇਸ ਤੋਂ ਬਾਅਦ ਇੱਕ ਨਵਾਂ ਪੇਜ ਖੁੱਲ੍ਹੇਗਾ। ਇਸ ਮਗਰੋਂ ਸਲਾਈਡਰ ਨੂੰ ਸਲਾਈਡ ਕਰਕੇ ਪੇਜ ਨੂੰ ਅਨਲੋਕ ਕਰ ਲਵੋ।

  • ਇਸ ਵਿੱਚ ਦੋ ਤਰ੍ਹਾਂ ਦੇ ਨੰਬਰ ਦਿੱਤੇ ਗਏ ਹੋਣਗੇ VIP ਤੇ ਸਧਾਰਣ ਨੰਬਰ।

  • ਇਸ ਮਗਰੋਂ ਤੁਹਾਨੂੰ ਫੈਂਸੀ ਨੰਬਰ ਤੇ ਕਲਿੱਕ ਕਰਨਾ ਹੋਏਗਾ।

  • ਇਸ ਮਗਰੋਂ ਇੱਕ ਟੇਬਲ ਖੁੱਲ੍ਹੇਗਾ ਜਿਸ ਤੇ ਕੀਮਤ (COST)ਦੇ ਨਾਮ ਦਾ ਵਿਕਲਪ ਦਿੱਤਾ ਹੋਏਗਾ।

  • ਇਸ ਤਰ੍ਹਾਂ ਹਰ ਨੰਬਰ ਦੀ ਕੀਮਤ ਉਸਦੇ ਸਾਹਮਣੇ ਲਿਖੀ ਹੋਏਗੀ।

  • ਇਸ ਤੋਂ ਬਾਅਦ ਜੋ ਵੀ ਨੰਬਰ ਤੁਸੀਂ ਲੈਣਾ ਚਾਹੁੰਦੇ ਹੋ ਉਸ ਨੂੰ ਸਲੈਕਟ ਕਰੋ।

  • ਇਸ ਮਗਰੋਂ ਉਪਰ ਦਿੱਤੇ ਰਿਜ਼ਰਵ ਨੰਬਰ ਵਿਕਲਪ ਤੇ ਕਲਿਕ ਕਰਨਾ ਹੋਏਗਾ। ਇਸ ਤੋਂ ਬਾਅਦ ਇੱਕ ਡਾਇਲੋਗ ਬਾਕਸ ਖੁੱਲੇਗਾ।

  • ਇਸ ਵਿੱਚ ਤੁਸੀਂ ਆਪਣਾ ਐਕਟਿਵ ਮੋਬਾਇਲ ਨੰਬਰ ਦਾਖਲ ਕਰੋ।ਇਸ ਮਗਰੋਂ ਤੁਹਾਨੂੰ ਇੱਕ PIN ਆਏਗਾ ਜਿਸ ਨੂੰ ਤੁਸੀਂ ਇੱਥੇ ਭਰੋਗੇ।

  • ਇਸ ਤੋਂ ਬਾਅਦ ਤੁਹਾਡਾ VIP ਨੰਬਰ ਰਿਜ਼ਰਵ ਹੋ ਜਾਏਗਾ। ਰਿਜ਼ਰਵ ਕਰਨ ਤੋਂ ਬਾਅਦ Fill Application ਤੇ ਕਲਿਕ ਕਰੋ।

  • ਇਸ ਵਿੱਚ ਤੁਸੀਂ ਆਪਣੀ ਡਿਟੇਲ ਭਰ ਕੇ ਓਕੇ ਕਰੋ।ਇਸ ਤੋਂ ਇਲਾਵਾ ਤੁਸੀਂ ਕੰਪਨੀ ਦੇ ਨਜ਼ਦੀਕੀ ਆਊਟਲੇਟ ਤੇ ਜਾਕੇ ਵੀ ਫਾਰਮ ਭਰ ਸਕਦੇ ਹੋ।

  • ਇਸ ਦੇ ਨਾਲ ਕੰਪਨੀ ਦੇ ਦਫ਼ਤਰ ਜਾ ਕੇ ਆਪਣਾ ਰਿਜ਼ਰਵ ਨੰਬਰ ਅਤੇ ਅਲਟਰਨੇਟ ਨੰਬਰ ਦੱਸਣਾ ਹੋਏਗਾ।ਜਿਸ ਤੋਂ ਬਾਅਦ ਤੁਹਾਨੂੰ ਤੁਹਾਡਾ ਮਨਪੰਸਦ ਨੰਬਰ ਮਿਲ ਜਾਏਗਾ।