ਨਵੀਂ ਦਿੱਲੀ: ਵਾਤਾਵਰਣ ਐਕਟੀਵਿਸਟ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ 'ਤੇ ਕਾਂਗਰਸ ਨੇ ਸਵਾਲ ਚੁੱਕੇ ਹਨ। ਕਾਂਗਰਸ ਨੇ ਇਸ ਨੂੰ ਬੇਹੱਦ ਬਦਕਿਸਮਤੀ ਦੱਸਿਆ ਹੈ। ਪਾਰਟੀ ਦੇ ਬੁਲਾਰੇ ਆਨੰਦ ਸ਼ਰਮਾ ਨੇ ਟਵੀਟ ਕਰਦਿਆਂ ਕਿਹਾ ਕਿ ਨੌਜਵਾਨ ਮਹਿਲਾ ਦੀ ਗ੍ਰਿਫ਼ਤਾਰੀ ਹੈਰਾਨ ਕਰਨ ਵਾਲੀ ਹੈ। ਇਸ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚਾ ਨੇ ਵੀ ਇਸ ਗ੍ਰਿਫ਼ਤਾਰੀ ਦੀ ਨਿੰਦਾ ਕੀਤੀ ਹੈ।

Arrest of climate activist Disha Ravi is most unfortunate & shocking. Custodial interrogation of a young woman without any criminal antecedents cannot be justified.
— Anand Sharma (@AnandSharmaINC) February 14, 2021

ਕਾਂਗਰਸ ਲੀਡਰ ਆਨੰਦ ਸ਼ਰਮਾ ਨੇ ਟਵੀਟ ਕਰਦਿਆਂ ਕਿਹਾ, 'ਵਾਤਾਵਰਣ ਕਾਰਕੁੰਨ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਬਦਕਿਸਮਤੀ ਹੈ ਤੇ ਹੈਰਾਨ ਕਰਨ ਵਾਲੀ ਹੈ। ਬਿਨਾਂ ਕਿਸੇ ਅਪਰਾਧਕ ਰਿਕਾਰਡ ਦੇ ਨੌਜਵਾਨ ਲੜਕੀ ਨੂੰ ਹਿਰਾਸਤ 'ਚ ਪੁੱਛਗਿੱਛ ਉਚਿੱਤ ਨਹੀਂ ਹੋ ਸਕਦੀ।' ਇਸ ਦੇ ਨਾਲ ਹੀ ਉਨ੍ਹਾਂ ਕਿਹਾ, 'ਪੁਲਿਸ ਨੂੰ ਆਜ਼ਾਦੀ ਦੇ ਅਧਿਕਾਰ ਨੂੰ ਮਾਨਤਾ ਦੇਣੀ ਚਾਹੀਦੀ ਹੈ ਤੇ ਕੋਰਟ ਨੂੰ ਸੁਪਰੀਮ ਕੋਰਟ ਦੇ ਫੈਸਲੇ ਦਾ ਸਨਮਾਨ ਕਰਨਾ ਚਾਹੀਦਾ ਹੈ ਜੋ ਕਹਿੰਦਾ ਹੈ ਕਿ ਬੇਲ ਨਿਯਮ ਤੇ ਜੇਲ੍ਹ ਅਪਵਾਦ ਹੈ।

Police should recognise her right to liberty and courts must respect the Supreme Court Judgement which says bail is the rule & Jail an exception.
— Anand Sharma (@AnandSharmaINC) February 14, 2021

ਕਾਂਗਰਸ ਦੇ ਸੀਨੀਅਰ ਲੀਡਰ ਤੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਵੀ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ 'ਤੇ ਨਿੰਦਾ ਕੀਤੀ। ਉਨ੍ਹਾਂ ਟਵੀਟ ਕਰਦਿਆਂ ਕਿਹਾ 'ਮੈਂ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਦੀ ਨਿੰਦਾ ਕਰਦਾ ਹਾਂ ਤੇ ਸਾਰੇ ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਸੱਤਾ ਪੱਖ ਦੇ ਖਿਲਾਫ ਵਿਰੋਧ 'ਚ ਆਵਾਜ਼ ਚੁੱਕਣ।'

The Indian state must be standing on very shaky foundations if Disha Ravi, a 22 year old student of Mount Carmel college and a climate activist, has become a threat to the nation
— P. Chidambaram (@PChidambaram_IN) February 14, 2021

ਸੰਯੁਕਤ ਕਿਸਾਨ ਮੋਰਚਾ ਨੇ ਵੀ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਦੀ ਨਿੰਦਾ ਕੀਤੀ ਤੇ ਉਨ੍ਹਾਂ ਨੂੰ ਤਤਕਾਲ ਰਿਹਾਅ ਕਰਨ ਦੀ ਮੰਗ ਕੀਤੀ।

ਦਿੱਲੀ ਪੁਲਿਸ ਨੇ ਇਲਜ਼ਾਮ ਲਾਇਆ ਕਿ ਭਾਰਤ ਖ਼ਿਲਾਫ਼ ਦਿਸ਼ਾ ਰਵੀ ਤੇ ਹੋਰਾਂ ਨੇ ਖਾਲਿਸਤਾਨ ਸਮਰਥਕ ਸਮੂਹ ਪੋਇਟਿਕ ਜਸਟਿਸ ਫਾਊਂਡੇਸ਼ਨ ਨਾਲ ਗੰਢ-ਤੁਪ ਕੀਤੀ ਸੀ। ਦਿੱਲੀ ਪੁਲਿਸ ਨੇ ਟਵੀਟ ਕਰਕੇ ਦਾਅਵਾ ਕੀਤਾ, 'ਗ੍ਰੇਟਾ ਥਨਬਰਗ ਦੇ ਨਾਲ ਟੂਲਕਿੱਟ ਸਾਂਝਾ ਕਰਨ ਵਾਲਿਆਂ 'ਚ ਰਵੀ ਇਕ ਸੀ।'

ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਦਿਸ਼ਾ ਰਵੀ ਨੂੰ ਪੁੱਛਗਿਛ ਲਈ ਉਨ੍ਹਾਂ ਦੇ ਘਰੋਂ ਹਿਰਾਸਤ 'ਚ ਲਿਆ ਗਿਆ। ਬਾਅਦ 'ਚ ਟੂਲਕਿੱਟ ਬਣਾਉਣ 'ਤੇ ਉਸ ਦੇ ਪ੍ਰਸਾਰ 'ਚ ਸ਼ਾਮਲ ਹੋਣ ਦੇ ਇਲਜ਼ਾਮ 'ਚ ਗ੍ਰਿਫ਼ਤਾਰ ਕੀਤਾ ਗਿਆ। ਦਿਸ਼ਾ ਰਵੀ ਬੈਂਗਲੁਰੂ ਦੇ ਇਕ ਨਿੱਜੀ ਕਾਲਜ ਤੋਂ ਬੀਬੀਏ ਦੀ ਡਿਗਰੀ ਧਾਰਕ ਹੈ ਤੇ ਉਹ 'ਫ੍ਰਾਇਡੇਸ ਫਾਰ ਫਿਊਚਰ ਇੰਡੀਆ' ਨਾਮਕ ਸੰਗਠਨ ਦੀ ਸੰਸਥਾਪਕ ਮੈਂਬਰ ਵੀ ਹੌ