ਨਵੀਂ ਦਿੱਲੀ: ਅੱਜ ਤੋਂ ਪੂਰੇ ਦੇਸ਼ 'ਚ ਨੈਸ਼ਨਲ ਹਾਈਵੇਅ ਟੋਲ 'ਤੇ ਭੁਗਤਾਨ ਲਈ ਫਾਸਟੈਗ ਜ਼ਰੂਰੀ ਹੈ। ਜਿਸ ਗੱਡੀ 'ਤੇ ਫਾਸਟੈਗ ਨਹੀਂ ਹੋਵੇਗਾ ਉਸ ਨੂੰ ਭਾਰੀ ਜੁਰਮਾਨਾ ਲੱਗੇਗਾ। ਹਾਲਾਂਕਿ ਟੂ ਵਹੀਲਰ ਵਾਹਨਾਂ ਨੂੰ ਫਾਸਟੈਗ ਤੋਂ ਛੋਟ ਦਿੱਤੀ ਹੈ। ਫਾਸਟੈਗ ਸਾਲ 2017 ਤੋਂ ਬਾਅਦ ਖਰੀਦੇ ਜਾਣ ਵਾਲੇ ਸਾਰੇ ਵਾਹਨਾਂ ਲਈ ਫਾਸਟੈਗ ਜ਼ਰੂਰੀ ਕਰ ਦਿੱਤਾ ਗਿਆ ਸੀ।


ਜੇਕਰ ਫਾਸਟੈਗ ਨਾ ਲਾਇਆ ਤਾਂ ਹੋਵੇਗਾ?


ਜੇਕਰ ਗੱਡੀ 'ਚ ਫਾਸਟੈਗ ਨਹੀਂ ਲੱਗਾ ਹੋਵੇਗਾ ਤਾਂ ਚਾਲਕ/ਮਾਲਿਕ ਨੂੰ ਟੋਲ ਪਲਾਜ਼ਾ ਪਾਰ ਕਰਨ ਲਈ ਦੁੱਗਣਾ ਟੋਲ ਪਲਾਜ਼ਾ ਜਾਂ ਜੁਰਮਾਨਾ ਦੇਣਾ ਹੋਵੇਗਾ। ਸਰਕਾਰ ਦੀ ਤਿਆਰੀ ਹੈ ਕਿ 15 ਫਰਵਰੀ ਤੋਂ 100 ਫੀਸਦ ਟੋਲ ਫਾਸਟੈਗ ਦੀ ਮਦਦ ਨਾਲ ਹੀ ਕਲੈਕਟ ਕੀਤੇ ਜਾ ਸਕੇ। ਫਿਲਹਾਲ ਨੈਸ਼ਨਲ ਹਾਈਵੇਅ ਤੋਂ ਜਿੰਨੇ ਵੀ ਟੋਲ ਟੈਕਸ ਆਉਂਦੇ ਹਨ, ਉਨ੍ਹਾਂ 'ਚ 80 ਫੀਸਦ ਹੀ ਫਾਸਟੈਗ ਤੋਂ ਆਉਂਦੇ ਹਨ।


ਕੀ ਹੈ ਫਾਸਟੈਗ


ਫਾਸਟੈਗ ਇਕ ਤਰ੍ਹਾਂ ਦਾ ਟੈਗ ਜਾਂ ਸਟਿੱਕਰ ਹੁੰਦਾ ਹੈ। ਇਹ ਵਾਹਨ ਦੀ ਵਿੰਡਸਕ੍ਰਈਨ 'ਤੇ ਲੱਗਾ ਹੁੰਦਾ ਹੈ। ਫਾਸਟੈਗ ਰੇਡੀਓ ਫ੍ਰੀਕੁਏਂਸੀ ਆਇਡੈਂਟੀਫਿਕੇਸ਼ਨ ਜਾਂ RFID ਤਕਨੀਕ 'ਤੇ ਕੰਮ ਕਰਦਾ ਹੈ। ਇਸ ਤਕਨੀਕ ਜ਼ਰੀਏ ਟੋਲ ਪਲਾਜ਼ਾ 'ਤੇ ਲੱਗੇ ਕੈਮਰੇ ਸਟਿੱਕਰ ਦੇ ਬਾਰ-ਕੋਡ ਨੂੰ ਸਕੈਨ ਕਰ ਲੈਂਦੇ ਹਨ ਤੇ ਟੋਲ ਫੀਸ ਆਪਣੇ ਆਪ ਫਾਸਟੈਗ ਵਾਲੇਟ 'ਚੋਂ ਕੱਟ ਜਾਂਦੀ ਹੈ।


ਫਾਸਟੈਗ ਇਸਤੇਮਾਲ ਨਾਲ ਮਿਲਦੀ ਸੁਵਿਧਾ


ਫਾਸਟੈਗ ਦੇ ਇਸਤੇਮਾਲ ਨਾਲ ਵਾਹਨ ਚਾਲਕ ਨੂੰ ਟੋਲ ਟੈਕਸ ਦੇ ਭੁਗਤਾਨ ਲਈ ਰੁਕਣਾ ਨਹੀਂ ਪੈਂਦਾ। ਟੋਲ ਪਲਾਜ਼ਾ 'ਤੇ ਲੱਗਣ ਵਾਲੇ ਸਮੇਂ 'ਚ ਕਮੀ ਤੇ ਯਾਤਰਾ ਨੂੰ ਸੁਖਦ ਬਣਾਉਣ ਲਈ ਇਸਦਾ ਇਸਤੇਮਾਲ ਕੀਤਾ ਜਾਂਦਾ ਹੈ। ਫਾਸਟੈਗ ਪੂਰੀ ਤਰ੍ਹਾਂ ਲਾਗੂ ਹੋਣ ਨਾਲ ਲੋਕਾਂ ਨੂੰ ਕੈਸ਼ ਪੇਮੈਂਟ ਤੋਂ ਛੁਟਕਾਰਾ ਮਿਲ ਜਾਵੇਗਾ