ਸੋਨੀਪਤ: ਕੇਂਦਰ ਵੱਲੋਂ ਲਾਗੂ ਕੀਤੇ ਗਏ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਲਈ ਦਿੱਲੀ ਜਾਣ ਤੋਂ ਬਾਅਦ ਪਿਛਲੇ 24 ਘੰਟਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਸਿੰਘੂ ਸਰਹੱਦ ‘ਤੇ ਜੰਮ ਗਏ ਹਨ, ਜਿਸ ਕਾਰਨ ਤਕਰੀਬਨ ਸੱਤ ਕਿਲੋਮੀਟਰ ਜਾਮ ਲੱਗ ਗਿਆ ਹੈ। ਉਧਰ ਬਾਰਡਰ 'ਤੇ ਬੈਠੇ ਕਿਸਾਨਾਂ ਨੇ ਦੁਪਹਿਰ ਨੂੰ ਮੀਟਿੰਗ 'ਚ ਅੱਗੇ ਦੀ ਰਣਨੀਤੀ ਦਾ ਫੈਸਲਾ ਕਰਨ ਦਾ ਐਲਾਨ ਕੀਤਾ।
ਹਰਿਆਣਾ ਅਤੇ ਦਿੱਲੀ ਪੁਲਿਸ ਨੇ ਭਾਰੀ ਬੈਰੀਕੇਡਿੰਗ ਤੋਂ ਬਾਅਦ ਕਿਸਾਨਾਂ ਨੂੰ ਦਿੱਲੀ ਵਿੱਚ ਦਾਖਲ ਹੋਣ ‘ਤੇ ਰੋਕ ਲਗਾ ਦਿੱਤੀ ਹੈ। ਹਾਲਾਂਕਿ, ਸਰਕਾਰ ਨੇ ਦਿੱਲੀ ਦੇ ਬੁਰਾੜੀ ਨਿਰੰਕਾਰੀ ਮੈਦਾਨ ਵਿਚ ਪ੍ਰਦਰਸ਼ਨ ਦੀ ਇਜਾਜ਼ਤ ਦਿੱਤੀ ਹੈ, ਪਰ ਕਿਸਾਨ ਉੱਥੇ ਜਾਣ ਲਈ ਤਿਆਰ ਨਹੀਂ ਤੇ ਸਰਹੱਦ 'ਤੇ ਜੰਮ ਗਏ ਹਨ।
ਕਿਸਾਨਾਂ ਦੇ ਧਰਨੇ ਕਰਕੇ ਕੌਮੀ ਮਾਰਗ ਨੰਬਰ-44 'ਤੇ ਸਿੰਘੂ ਰਾਏ ਤਕ ਬੀਸਵਾਂ ਮੀਲ ਚੌਂਕ ਤੋਂ ਬਾਰਡਰ ਤਕ ਲਗਭਗ ਸੱਤ ਕਿਲੋਮੀਟਰ ਲੰਬਾ ਜਾਮ ਲੱਗ ਗਿਆ ਹੈ। ਇਸ ਕਾਰਨ ਪਾਣੀਪਤ ਤੋਂ ਆ ਰਹੇ ਵਾਹਨ ਜਾਮ ਵਿੱਚ ਫਸ ਗਏ ਹਨ।
ਜਾਮ ਦੇ ਮੱਦੇਨਜ਼ਰ ਪੁਲਿਸ ਪਾਣੀਪਤ ਤੋਂ ਆਉਣ ਵਾਲੀਆਂ ਗੱਡੀਆਂ ਨੂੰ ਸੋਨੀਪਤ ਅਤੇ ਖੇਵੜਾ ਵੱਲ ਮੋੜ ਰਹੀ ਹੈ। ਇਸ ਤੋਂ ਇਲਾਵਾ ਪੁਲਿਸ ਨੇ ਵੀਹਵਾਂ ਚੌਕ 'ਤੇ ਨਾਕਾ ਲਗਾ ਕੇ ਵਾਹਨਾਂ ਨੂੰ ਸਰਹੱਦ ਵੱਲ ਜਾਣ ਤੋਂ ਰੋਕ ਦਿੱਤਾ ਹੈ।
ਉਧਰ ਸੜਕ 'ਤੇ ਹੁੱਕਾ ਅਤੇ ਹੋਰ ਸਮਾਨ ਲੈ ਕੇ ਬੈਠੇ ਕਿਸਾਨ ਅੱਗੇ ਦੀ ਰਣਨੀਤੀ ਤਿਆਰ ਕਰ ਰਹੇ ਹਨ। ਕਿਸਾਨਾਂ ਨੇ ਸਵੇਰੇ 11 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਦਾ ਨੁਮਾਇੰਦਾ ਸਰਹੱਦ ‘ਤੇ ਆ ਕੇ ਉਨ੍ਹਾਂ ਦੀਆਂ ਗੱਲਾਂ ਸੁਣਨ ਅਤੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਸਿੰਘੂ ਸਰਹੱਦ 'ਤੇ ਲੱਗਿਆ 7 ਕਿਲੋਮੀਟਰ ਲੰਬਾ ਜਾਮ, ਸੜਕਾਂ 'ਤੇ ਬੈਠੇ ਕਿਸਾਨ ਕਰ ਰਹੇ ਅਗਲੀ ਰਣਨੀਤੀ 'ਤੇ ਵਿਚਾਰ
ਏਬੀਪੀ ਸਾਂਝਾ
Updated at:
28 Nov 2020 04:22 PM (IST)
ਸੜਕ 'ਤੇ ਹੁੱਕਾ ਅਤੇ ਹੋਰ ਸਾਮਾਨ ਵਾਲੀਆਂ ਚੀਜ਼ਾਂ ਨਾਲ ਬੈਠੇ ਕਿਸਾਨ ਅੱਗੇ ਦੀ ਰਣਨੀਤੀਆਂ ਬਣਾ ਰਹੇ ਹਨ। ਕਿਸਾਨਾਂ ਨੇ ਸਵੇਰੇ 11 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਤਸਵੀਰ- ਏਐਨਆਈ
- - - - - - - - - Advertisement - - - - - - - - -