ਸੋਨੀਪਤ ਦੇ ਸਿੰਘੂ ਬਾਰਡਰ 'ਤੇ ਕਿਸਾਨ ਆਪਣੀਆਂ ਮੰਗਾਂ ਲੈਕੇ ਡਟੇ ਹੋਏ ਹਨ। ਕਿਸਾਨਾਂ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਸਾਨ ਲੀਡਰਾਂ ਨੂੰ ਮਾਰਨ ਦੀ ਸਾਜ਼ਿਸ਼ ਦੇ ਇਲਜ਼ਾਮ ਲਾਏ ਸਨ। ਜਿਸ ਤੋਂ ਬਾਅਦ ਇਕ ਮੁਲਜ਼ਮ ਵੀ ਪੁਲਿਸ ਨੂੰ ਸੌਂਪਿਆਂ ਗਿਆ ਸੀ। ਗ੍ਰਿਫ਼ਤਾਰ ਮੁਲਜ਼ਮ ਸੋਨੀਪਤ ਦੇ ਨੌ ਜੀਵਨ ਨਗਰ ਦਾ ਰਹਿਣ ਵਾਲਾ ਹੈ ਤੇ ਇਸ ਦਾ ਨਾਂਅ ਯੋਗੇਸ਼ ਦੱਸਿਆ ਗਿਆ ਹੈ। ਯੋਗੇਸ਼ ਨਾਮੀ ਕਲਾਸ ਫੇਲ੍ਹ ਹੈ ਫਿਲਹਾਲ ਸੋਨੀਪਤ ਡੀਐਸਪੀ ਹੰਸਰਾਜ ਦੀ ਅਗਵਾਈ 'ਚ ਪੁਲਿਸ ਪੁੱਛਗਿੱਛ ਕਰ ਰਹੀ ਹੈ।


ਡੀਐਸਪੀ ਹੰਸਰਾਜ ਨੇ ਦੱਸਿਆ ਯੋਗੇਸ਼ ਨਾਂਅ ਦਾ ਸ਼ਖਸ ਜੋ ਸੋਨੀਪਤ ਦਾ ਰਹਿਣ ਵਾਲਾ ਹੈ। ਜੋ ਕਿਸਾਨਾਂ ਨੇ ਫੜ੍ਹਿਆ ਹੈ। ਅਜੇ ਪੁੱਛਗਿਛ ਕਰ ਰਹੇ ਹਨ। ਇਸਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ। ਉਹ 9ਵੀਂ ਫੇਲ੍ਹ ਹੈ ਤੇ ਇਹ ਆਪਣੀ ਮਾਮੇ ਦੀ ਕੁੜੀ ਦੇ ਬੇਟੀ ਹੋਣ ਤੋਂ ਬਾਅਦ ਦਿੱਲੀ ਗਿਆ ਸੀ। ਮਿਲਣ ਤੋਂ ਬਾਅਦ ਵਾਪਸ ਆ ਰਿਹਾ ਸੀ। ਉਦੋਂ 19 ਤਾਰੀਖ ਨੂੰ ਕਿਸਾਨਾਂ ਨੇ ਫੜ੍ਹਿਆ ਸੀ। ਫੜ੍ਹੇ ਗਏ ਮੁਲਜ਼ਮ ਤੋਂ ਹਥਿਆਰ ਸਪਲਾਈ ਕਰਨ ਦੀ ਗੱਲ ਤੋਂ ਪੁਲਿਸ ਇਨਕਾਰ ਕਰ ਰਹੀ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ