ਕਰਨਾਲ: ਕੇਂਦਰ ਸਰਕਾਰ (Central Government) ਵਲੋਂ ਲਾਗੂ ਕੀਤੇ ਤਿੰਨੇ ਖੇਤੀ ਕਾਨੂੰਨਾਂ (Farm Laws) ਖਿਲਾਫ ਹਰਿਆਣਾ-ਪੰਜਾਬ ਦੇ ਕਿਸਾਨਾਂ (Haryana-Punjab Farmers) ਦਾ ਗੁੱਸਾ ਸੱਤਵੇਂ ਅਸਮਾਨ 'ਤੇ ਹੈ। ਇਸ ਦੇ ਨਾਲ ਹੀ ਬੀਤੇ ਦਿਨੀਂ ਹਰਿਆਣਾ ਦੀ ਖੱਟਰ ਸਰਕਾਰ ਵਿਧਾਨਸਭਾ 'ਚ ਬੇਭਰੋਸਗੀ ਮਤਾ ਜਿੱਤ ਗਈ। ਜਿਸ ਤੋਂ ਬਾਅਦ ਸੂਬੇ ਦੇ ਕਿਸਾਨਾਂ ਵਲੋਂ ਖੇਤੀ ਕਾਨੂੰਨਾਂ ਦਾ ਸਮਰਥਨ ਕਰਨ ਵਾਲੇ ਵਿਧਾਇਕਾਂ ਦੇ ਬਾਇਕਾਟ ਦੈ ਐਲਾਨ ਕੀਤਾ।


ਸੂਬੇ ਦੀ ਵਿਧਾਨ ਸਭਾ ਵਿਚ ਬੇਭਰੋਸਗੀ ਪ੍ਰਸਤਾਵ ਰੱਦ ਹੋਣ ਕਰਕੇ ਕਿਸਾਨਾਂ ਵਿਚ ਵਧੇਰੇ ਗੁੱਸਾ ਹੈ ਕਿਉਂਕਿ ਕਿਸਾਨਾਂ ਨੇ ਸਰਕਾਰ ਵਿਰੁੱਧ ਵੋਟ ਪਾਉਣ ਲਈ ਵਿਸ਼ਵਾਸ਼ ਮਤੇ ਤੋਂ ਇੱਕ ਦਿਨ ਪਹਿਲਾਂ ਸਾਰੇ ਵਿਧਾਇਕਾਂ ਦੇ ਘਰ ਮੰਗ ਪੱਤਰ ਭੇਜਿਆ ਸੀ। ਜਿਸ ਤੋਂ ਬਾਅਦ ਹੁਣ ਕਿਸਾਨ ਭਾਜਪਾ, ਜੇਜੇਪੀ, ਆਜ਼ਾਦ ਵਿਧਾਇਕਾਂ ਦਾ ਨਿਰੰਤਰ ਵਿਰੋਧ ਕਰ ਰਹੇ ਹਨ।


ਅਜਿਹੀਆ ਹੀ ਵਿਰੋਧ ਹੁਣ ਕਰਨਾਲ (Protest in Karnal) ਦੇ ਨੀਲੋਖੇੜੀ ਦੇ ਆਜ਼ਾਦ ਵਿਧਾਇਕ ਧਰਮਪਾਲ ਗੌਂਡਰ ਦਾ ਵੀ ਕੀਤਾ ਗਿਆ। ਜੋ ਕਰਨਾਲ ਦੇ ਨਿਸਿੰਗ ਵਿੱਚ ਇੱਕ ਗਊਸ਼ਾਲਾ ਪ੍ਰੋਗਰਾਮ ਵਿੱਚ ਆਉਣ ਵਾਲੇ ਸੀ, ਪਰ ਇੱਕ ਦਿਨ ਪਹਿਲਾਂ ਹੀ ਕਿਸਾਨਾਂ ਨੂੰ ਇਸ ਬਾਰੇ ਪਤਾ ਲੱਗ ਗਿਆ। ਇਸ ਤੋਂ ਬਾਅਦ ਕਿਸਾਨਾਂ ਨੇ ਇਸ ਪ੍ਰੋਗਰਾਮ ਵਿੱਚ ਆਉਣ 'ਤੇ ਵਿਧਾਇਕ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।


ਸਿਰਫ ਇਹੀ ਨਹੀਂ ਪ੍ਰੋਗ੍ਰਾਮ 'ਚ ਆਏ ਕਿਸਾਨਾਂ ਨੇ ਵਿਧਾਇਕ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਨਾਲ ਹੀ ਦਾ ਕਾਲੇ ਝੰਡਿਆਂ ਵਿਖਾਏ। ਜਿਸ ਮਗਰੋਂ ਵਿਧਾਇਕ ਧਰਮਪਾਲ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਉਹ ਇਸ ਪ੍ਰੋਗਰਾਮ ਵਿੱਚ ਨਹੀਂ ਆਏ। ਹਾਲਾਂਕਿ ਇਹ ਪ੍ਰੋਗਰਾਮ ਗੌਸ਼ਾਲਾ ਦਾ ਸੀ, ਇਸ ਲਈ ਇਹ ਸਮਾਗਮ ਹੋਇਆ।


ਕਿਸਾਨਾਂ ਨੇ ਪਹਿਲਾਂ ਹੀ ਇਹ ਐਲਾਨ ਕਰ ਦਿੱਤਾ ਹੈ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਵੀ ਭਾਜਪਾ, ਜੇਜੇਪੀ ਜਾਂ ਆਜ਼ਾਦ ਵਿਧਾਇਕ ਕਿਸੇ ਵੀ ਸਮਾਗਮ ਵਿੱਚ ਸੂਬੇ ਦੇ ਪਿੰਡਾਂ ਚ ਆਉਂਦੇ ਹਨ ਤਾਂ ਉਨ੍ਹਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਏਗਾ। ਇਸ ਲਈ ਹੁਣ ਵਿਧਾਇਕਾਂ ਦਾ ਉਨ੍ਹਾਂ ਦੇ ਹਲਕਿਆਂ ਵਿੱਚ ਜਾਣਾ ਕਾਫ਼ੀ ਮੁਸ਼ਕਲ ਹੋ ਗਿਆ ਹੈ।


ਇਹ ਵੀ ਪੜ੍ਹੋ: Radhe release Date: ਸਲਮਾਨ ਖ਼ਾਨ ਨੇ 'Radhe - Your Most Wanted Bhai' ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ, ਨਾਲ ਹੀ ਪੂਰਾ ਕੀਤਾ ਇਹ ਵਾਅਦਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904