ਨਵੀਂ ਦਿੱਲੀ: ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਪਿਛਲੇ ਸਵਾ ਦੋ ਮਹੀਨੇ ਤੋਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਡਟੇ ਹੋਏ ਹਨ। ਅਜਿਹੇ 'ਚ ਬਹੁਤ ਲੋਕ ਧਰਨੇ 'ਤੇ ਬੈਠੇ ਕਿਸਾਨਾਂ ਦੀ ਸੇਵਾ ਭਾਵਨਾ ਲਈ ਵੀ ਮੋਰਚੇ 'ਚ ਪਹੁੰਚੇ ਹੋਏ ਹਨ। ਅਜਿਹੇ 'ਚ ਚੰਡੀਗੜ੍ਹ ਤੋਂ ਆਇਆ ਨੌਜਵਾਨ 45 ਹਜ਼ਾਰ ਦੀ ਨੌਕਰੀ ਛੱਡ ਕੇ 72 ਦਿਨਾਂ ਤੋਂ ਜੋੜੇ ਸਾਫ ਕਰਨ ਦੀ ਸੇਵਾ ਨਿਭਾ ਰਿਹਾ ਹੈ।
ਥਾਂ-ਥਾਂ 'ਤੇ ਲੱਗੇ ਗੁਰੂ ਨਾਨਕ ਦੇ ਲੰਗਰ
ਸੰਯੁਕਤ ਮੋਰਚੇ ਦੀ ਸਟੇਜ ਨੇੜੇ ਸੰਗਤ ਦਾ ਠਾਠਾਂ ਮਾਰਦਾ ਇਕੱਠ ਹੈ। ਸਟੇਜ ਤੋਂ ਆਗੂ ਸੰਘਰਸ਼ ਨੂੰ ਅੱਗੇ ਵਧਾਉਣ ਦੇ ਲਈ ਲਗਾਤਾਰ ਕਿਸਾਨਾਂ ਨੂੰ ਲਾਮਬੱਧ ਕਰ ਰਹੇ ਹਨ। ਕੱਲ੍ਹ ਨੂੰ ਹੋਣ ਵਾਲੇ ਭਾਰਤ ਬੰਦ ਬਾਰੇ ਕਿਸਾਨ ਆਗੂ ਲਗਾਤਾਰ ਦਿਸ਼ਾ ਨਿਰਦੇਸ਼ ਜਾਰੀ ਕਰ ਰਹੇ ਹਨ।
ਏਬੀਪੀ ਸਾਂਝਾ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਭਲਕੇ ਸਫਲ ਭਾਰਤ ਬੰਦ ਹੋਵੇਗਾ ਤੇ ਕੇਂਦਰ ਸਰਕਾਰ ਨੂੰ ਪਤਾ ਲੱਗ ਜਾਵੇਗਾ ਕਿ ਇਹ ਦੇਸ਼ ਦਾ ਅੰਦੋਲਨ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਕਿਸਾਨ ਅੰਦੋਲਨ 'ਚ ਲੋਕਾਂ ਦੀ ਸੇਵਾ ਭਾਵਨਾ, ਦੂਰ-ਦੁਰੇਡਿਓਂ ਇੰਝ ਪਹੁੰਚ ਰਹੇ ਲੋਕ
ਏਬੀਪੀ ਸਾਂਝਾ
Updated at:
05 Feb 2021 06:17 PM (IST)
ਸੰਯੁਕਤ ਮੋਰਚੇ ਦੀ ਸਟੇਜ ਨੇੜੇ ਸੰਗਤ ਦਾ ਠਾਠਾਂ ਮਾਰਦਾ ਇਕੱਠ ਹੈ। ਸਟੇਜ ਤੋਂ ਆਗੂ ਸੰਘਰਸ਼ ਨੂੰ ਅੱਗੇ ਵਧਾਉਣ ਦੇ ਲਈ ਲਗਾਤਾਰ ਕਿਸਾਨਾਂ ਨੂੰ ਲਾਮਬੱਧ ਕਰ ਰਹੇ ਹਨ।
ਪੁਰਾਣੀ ਤਸਵੀਰ
- - - - - - - - - Advertisement - - - - - - - - -