ਨਵੀਂ ਦਿੱਲੀ: ਮੀਡੀਆ ਦੇ ਇੱਕ ਹਿੱਸੇ ਵਿੱਚ ਚਰਚਾ ਹੈ ਕਿ ਕਿਸਾਨ ਅੰਦੋਲਨ ਕਮਜ਼ੋਰ ਪੈ ਰਿਹਾ ਹੈ। ਇਸ ਬਾਰੇ ਕਿਸਾਨ ਲੀਡਰਾਂ ਨੇ ਭਰਮ-ਭੁਲੇਖੇ ਦੂਰ ਕੀਤੇ ਹਨ। ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਦਾਅਵਾ ਕੀਤਾ ਹੈ ਕਿ ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨ ਵਿਰੁੱਧ ਜਾਰੀ ਕਿਸਾਨਾਂ ਦਾ ਅੰਦੋਲਨ ਹਾਲੇ 8 ਮਹੀਨੇ ਹੋਰ ਚੱਲੇਗਾ। ਉਨ੍ਹਾਂ ਕਿਹਾ ਕਿ ਕਿਸਾਨ ਨੂੰ ਅੰਦੋਲਨ ਤਾਂ ਕਰਨਾ ਹੀ ਪਵੇਗਾ, ਨਹੀਂ ਤਾਂ ਕਿਸਾਨਾਂ ਦੀ ਜ਼ਮੀਨ ਜਾਵੇਗੀ। ਕਿਸਾਨ 10 ਮਈ ਤੱਕ ਆਪਣੀ ਕਣਕ ਦੀ ਫ਼ਸਲ ਵੱਢ ਲੈਣਗੇ, ਉਸ ਤੋਂ ਬਾਅਦ ਅੰਦੋਲਨ ਮੁੜ ਤੇਜ਼ੀ ਫੜੇਗਾ।


ਖ਼ਬਰ ਏਜੰਸੀ ‘ਏਐੱਨਆਈ’ ਨਾਲ ਗੱਲਬਾਤ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਪਿਛਲੇ ਚਾਰ ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਕਿਸਾਨ ਦਿੱਲੀ ’ਚ ਕਈ ਬਾਰਡਰ ਪੁਆਇੰਟਸ ਉੱਤੇ ਡੇਰੇ ਲਾ ਕੇ ਡਟੇ ਹੋਏ ਹਨ। ਉਹ ਕਿਸਾਨ ਤਿੰਨ ਨਵੇਂ ਖੇਤੀ ਕਾਨੂੰਨ ਰੱਦ ਕਰਵਾਏ ਬਿਨਾ ਵਾਪਸ ਨਹੀਂ ਜਾਣਗੇ।


ਸਰਕਾਰ ਤੇ ਕਿਸਾਨਾਂ ਵਿਚਾਲੇ ਕਈ ਗੇੜ ਦੀ ਗੱਲਬਾਤ ਵੀ ਹੋਈ ਪਰ ਕੋਈ ਹੱਲ ਨਹੀਂ ਨਿੱਕਲਿਆ। ਕਿਸਾਨ ਜਿੱਥੇ ਤਿੰਨੇ ਨਵੇਂ ਖੇਤੀ ਕਾਨੁੰਨ ਵਾਪਸ ਲਏ ਜਾਣ ਦੀ ਮੰਗ ਕਰ ਰਹੇ ਹਨ, ਉੱਥੇ ਉਹ ‘ਘੱਟੋ-ਘੱਟ ਸਮਰਥਨ ਮੁੱਲ’ (MSP) ਲਈ ਕਾਨੂੰਨੀ ਗਰੰਟੀ ਵੀ ਚਾਹ ਰਹੇ ਹਨ।


<blockquote class="twitter-tweet"><p lang="hi" dir="ltr">आंदोलन अभी आठ महीने और चलाना पड़ेगा। किसान को आंदोलन तो करना ही पड़ेगा, अगर आंदोलन नहीं होगा तो किसानों की जमीन जाएगी। किसान 10 मई तक अपनी गेंहू की फसल काट लेंगे, उसके बाद आंदोलन तेज़ी पकड़ेगा: राकेश टिकैत, भारतीय किसान यूनियन के राष्ट्रीय प्रवक्ता <a rel='nofollow'>#FarmersProtest</a> <a rel='nofollow'>pic.twitter.com/BgyNz5WPyx</a></p>&mdash; ANI_HindiNews (@AHindinews) <a rel='nofollow'>April 1, 2021</a></blockquote> <script async src="https://platform.twitter.com/widgets.js" charset="utf-8"></script>


ਸਰਬ ਭਾਰਤੀ ਕਿਸਾਨ ਸਭਾ (AIKS) ਦੇ ਜਨਰਲ ਸਕੱਤਰ ਹੰਨਾਨ ਮੋਲ੍ਹਾ ਨੇ ਦੱਸਿਆ ਕਿ ਲੱਖਾਂ ਪ੍ਰਦਰਸ਼ਨਕਾਰੀ ਮਈ ਮਹੀਨੇ ਸੰਸਦ ਦਾ ਘਿਰਾਓ ਕਰਨਗੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਤੇ ਸੰਸਦ ਕਿਸਾਨਾਂ ਦੀ ਗੱਲ ਨਹੀਂ ਸੁਣ ਰਹੇ। ਅਸੀਂ ਆਪਣੀ ਮੰਗ ਉਠਾਉਣ ਲਈ ਮਈ ਮਹੀਨੇ ਦੌਰਾਨ ਇੱਕ ਤਰੀਕ ਤੈਅ ਕਰਾਂਗੇ।


ਗ਼ੌਰਤਲਬ ਹੈ ਕਿ ਕਿਸਾਨ ਅੰਦੋਲਨ ਦੀ ਸ਼ੁਰੂਆਤ ਪੰਜਾਬ ਦੇ ਜਾਗਰੂਕ ਕਿਸਾਨਾਂ ਤੋਂ ਸ਼ੁਰੂ ਹੋਈ ਹੈ। ਉਨ੍ਹਾਂ ਦਾ ਸਾਥ ਹਰਿਆਣਾ ਤੋਂ ਬਾਅਦ ਹੋਰਨਾਂ ਰਾਜਾਂ ਦੇ ਕਿਸਾਨ ਵੀ ਹੁਣ ਪੂਰਾ ਸਾਥ ਦੇਣ ਲੱਗ ਪਏ ਹਨ। ਇਸ ਤੋਂ ਪਹਿਲਾਂ ਪੰਜਾਬ ਤੋਂ ਦਿੱਲੀ ਦੀਆਂ ਬਰੂਹਾਂ ’ਤੇ ਪੁੱਜਣ ਲਈ ਵੀ ਅੰਦੋਲਨਕਾਰੀ ਕਿਸਾਨਾਂ ਨੂੰ ਬਹੁਤ ਤਰੱਦਦ ਕਰਨਾ ਪਿਆ ਸੀ ਕਿਉਂਕਿ ਹਰਿਆਣਾ ਸਰਕਾਰ ਨੇ ਉਨ੍ਹਾਂ ਦਾ ਰਾਹ ਰੋਕਣ ਦੇ ਜਤਨ ਕੀਤੇ ਸਨ ਪਰ ਉਹ ਸਾਰੀਆਂ ਰੁਕਾਵਟਾਂ ਪਾਰ ਕਰਦੇ ਹੋਏ ਦਿੱਲੀ ਪੁੱਜ ਹੀ ਗਏ ਸਨ।