ਨਵੀਂ ਦਿੱਲੀ: ਗਣਤੰਤਰ ਦਿਵਸ 'ਤੇ ਹੋਈ ਹਿੰਸਾ ਤੋਂ ਬਾਅਦ ਇੱਕ ਨਾਂ ਸਭ ਤੋਂ ਜ਼ਿਆਦਾ ਸੁਰਖੀਆਂ 'ਚ ਹੈ ਤੇ ਉਹ ਹੈ ਦੀਪ ਸਿੱਧੂ। ਸਿੱਧੂ ਤੇ ਦੋਸ਼ ਲਾਇਆ ਜਾ ਰਿਹਾ ਹੈ ਕਿ ਉਸ ਨੇ ਕਿਸਾਨਾਂ ਦੀ ਭੀੜ ਨੂੰ ਲਾਲ ਕਿਲ੍ਹੇ ਵੱਲ ਮੋੜ ਦਿੱਤਾ ਜਿਸ ਤੋਂ ਬਾਅਦ ਹਿੰਸਾ ਫੈਲ ਗਈ।
ਦੀਪ ਸਿੱਧੂ ਦੇ ਬਾਅਦ ਇੱਕ ਹੋਰ ਨਾਮ ਸਾਹਮਣੇ ਆ ਰਿਹਾ ਹੈ ਲੱਖਾ ਸਿਧਾਣਾ, ਜਾਣਕਾਰੀ ਅਨੁਸਾਰ ਕੇਵਲ ਦੀਪ ਸਿੱਧੂ ਤੇ ਲੱਖਾ ਸਿਧਾਣਾ ਨੇ ਹੀ ਕਿਸਾਨਾਂ ਨੂੰ ਲਾਲ ਕਿਲ੍ਹੇ ਜਾਣ ਲਈ ਉਤਸ਼ਾਹਤ ਕੀਤਾ। ਲਾਲ ਕਿਲ੍ਹੇ ਪਹੁੰਚਣ ਤੋਂ ਬਾਅਦ ਦੀਪ ਸਿੱਧੂ ਨੇ ਕੇਸਰੀ ਨਿਸ਼ਾਨ ਲਹਿਰਾਉਣ ਲਈ ਕਿਹਾ। ਸਿੱਧੂ ਨੇ ਇੱਕ ਫੇਸਬੁੱਕ ਵੀਡੀਓ ਵਿੱਚ ਇਸ ਗੱਲ ਨੂੰ ਸਵੀਕਾਰਿਆ ਹੈ।
ਦੱਸ ਦੇਈਏ ਕਿ ਦੀਪ ਸਿੱਧੂ ਪੰਜਾਬੀ ਅਦਾਕਾਰ ਹੈ। ਉਹ ਗੁਰਦਾਸਪੁਰ ਤੋਂ ਬੀਜੇਪੀ ਸਾਂਸਦ ਸੰਨੀ ਦਿਓਲ ਦਾ ਕਾਫੀ ਕਰੀਬੀ ਹੈ।ਕੱਲ੍ਹ ਦੀ ਹਿੰਸਾ ਤੋਂ ਬਾਅਦ ਦੀਪ ਸਿੱਧੂ ਦੀਆਂ ਬੀਜੇਪੀ ਦੇ ਲੀਡਰਾਂ ਨਾਲ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ। ਇੱਕ ਤਸਵੀਰ ਪ੍ਰਧਾਨ ਮੰਤਰੀ ਮੋਦੀ ਨਾਲ ਵੀ ਹੈ।

ਕੌਣ ਹੈ ਲੱਖਾ ਸਿਧਾਣਾ?
ਪੰਜਾਬ ਦੇ ਬਠਿੰਡਾ ਦਾ ਰਹਿਣ ਵਾਲਾ ਲੱਖਾ ਸਿਧਾਣਾ ਅਪਰਾਧ ਦੀ ਦੁਨੀਆ ਵਿੱਚ ਇੱਕ ਵੱਡਾ ਨਾਂ ਹੈ। ਇਸ ‘ਤੇ ਕਈ ਕੇਸ ਚੱਲ ਰਹੇ ਹਨ ਤੇ ਕਈ ਮਾਮਲਿਆਂ ਵਿੱਚ ਗ੍ਰਿਫ਼ਤਾਰੀ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ। ਲੱਖਾ ਸਿਧਾਣਾ ਦਾ ਅਸਲ ਨਾਂ ਲਖਬੀਰ ਸਿੰਘ ਸਿਧਾਨਾ ਹੈ ਤੇ ਉਹ ਕਬੱਡੀ ਦਾ ਚੰਗਾ ਖਿਡਾਰੀ ਸੀ ਪਰ ਅਪਰਾਧ ਦੀ ਦੁਨੀਆ ਵਿੱਚ ਪੈਰ ਰੱਖਣ ਤੋਂ ਬਾਅਦ, ਉਸ ਨੇ ਆਪਣਾ ਨਾਮ ਤੇ ਸ਼ੌਕ ਦੋਵਾਂ ਨੂੰ ਗੁਆ ਲਿਆ। ਲੱਖਾ ਸਿਧਾਣਾ ਅਜੇ ਵੀ ਨੌਜਵਾਨਾਂ ਨੂੰ ਸਰਕਾਰ ਤੇ ਸਿਸਟਮ ਖਿਲਾਫ ਭੜਕਾਉਣ ਦਾ ਕੰਮ ਕਰਦਾ ਹੈ।ਮਾਹਰਾਂ ਅਨੁਸਾਰ ਸਿਧਾਨਾ ਚੋਣ ਵੀ ਲੜਨਾ ਚਾਹੁੰਦਾ ਹੈ।
ਦੀਪ ਸਿੱਧੂ ਤੇ ਲੱਖਾ ਸਿਧਾਣਾ ਨੇ ਲਾਲ ਕਿਲ੍ਹੇ ਜਾਣ ਲਈ ਭੜਕਾਇਆ
ਲਾਲ ਕਿਲ੍ਹੇ ਪਹੁੰਚੇ ਕਿਸਾਨਾਂ ਨੇ ABP ਨਿਊਜ਼ ਨੂੰ ਦੱਸਿਆ ਕਿ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਨਾਮ ਦੇ ਦੋ ਨੌਜਵਾਨਾਂ ਨੇ ਲਾਲ ਕਿਲ੍ਹੇ ਜਾਣ ਲਈ ਕਿਹਾ ਸੀ। ਸੀਨੀਅਰ ਕਿਸਾਨਾਂ ਨੂੰ ਇਸ ਬਾਰੇ ਯਕੀਨ ਨਹੀਂ ਹੋਇਆ ਪਰ ਨੌਜਵਾਨ ਪ੍ਰਦਰਸ਼ਨਕਾਰੀ ਉਨ੍ਹਾਂ ਦੀਆਂ ਗੱਲਾਂ ਵਿੱਚ ਆ ਗਏ ਤੇ ਆਪਣੇ ਤੈਅ ਸਮੇਂ ਤੋਂ ਪਹਿਲਾਂ ਸਵੇਰੇ ਸਾਢੇ ਅੱਠ ਵਜੇ ਸਿੰਘੂ ਬਾਰਡਰ ਤੋਂ ਲਾਲ ਕਿਲ੍ਹੇ ਵੱਲ ਚੱਲ ਪਏ। ਉਸ ਤੋਂ ਬਾਅਦ ਹੋਰ ਕਿਸਾਨ ਜਥੇਬੰਦੀਆਂ ਦੇ ਪ੍ਰਦਰਸ਼ਨਕਾਰੀ ਵੀ ਲਾਲ ਕਿਲ੍ਹੇ ਪਹੁੰਚ ਗਏ।
ਹਿੰਸਾ ਤੋਂ ਬਾਅਦ ਦਿੱਲੀ ਛਾਉਣੀ ਵਿੱਚ ਤਬਦੀਲ
ਗਣਤੰਤਰ ਦਿਵਸ ਦੇ ਦਿਨ, ਕਿਸਾਨਾਂ ਦੀ ਟਰੈਕਟਰ ਪਰੇਡ ਵਿਚ ਹੋਈ ਹਿੰਸਾ ਤੋਂ ਬਾਅਦ ਰਾਜਧਾਨੀ ਦਿੱਲੀ ਛਾਉਣੀ ਵਿੱਚ ਬਦਲ ਗਈ ਹੈ। ਦਿੱਲੀ ਵਿੱਚ ਪੁਲਿਸ ਫੋਰਸ ਦੇ ਨਾਲ ਸੀਆਰਪੀਐਫ ਦੀਆਂ 15 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਹਾਲਾਂਕਿ ਲਾਲਾ ਕਿਲਾ ਨੂੰ ਦੇਰ ਰਾਤ ਅੰਦੋਲਨਕਾਰੀਆਂ ਤੋਂ ਖਾਲੀ ਕਰਵਾ ਲਿਆ ਗਿਆ।ਹਿੰਸਾ ਵਿੱਚ ਲਗਪਗ 86 ਪੁਲਿਸ ਮੁਲਾਜ਼ਮ ਜ਼ਖਮੀ ਹੋਏ ਹਨ। ਉਸੇ ਸਮੇਂ, ਇਸ ਸਮੇਂ ਦੌਰਾਨ ਇੱਕ ਪ੍ਰਦਰਸ਼ਨਕਾਰੀ ਕਿਸਾਨ ਦੀ ਮੌਤ ਵੀ ਹੋ ਗਈ।