ਨਵੀਂ ਦਿੱਲੀ: ਮੰਗਲਵਾਰ ਟ੍ਰੈਕਟਰ ਪਰੇਡ ਦੌਰਾਨ ਦਿੱਲੀ ਪੁਲਿਸ ਤੇ ਕਿਸਾਨਾਂ ਦੇ ਵਿਚ ਹਿੰਸਕ ਟਕਰਾਅ ਦੇਖਣ ਨੂੰ ਮਿਲਿਆ। ਇਸ ਟਕਰਾਅ ਦੀ ਜ਼ਿੰਮਵਾਰੀ ਪੰਜਾਬੀ ਅਦਾਕਾਰ ਦੀਪ ਸਿੱਧੂ ਲੈ ਚੁੱਕੇ ਹਨ। ਪਰ ਹਰਿਆਣਾ ਦੇ ਕਿਸਾਨ ਲੀਡਰ ਤੇ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਚਡੂਨੀ ਨੇ ਦੀਪ ਸਿੱਧੂ 'ਤੇ ਬੇਹੱਦ ਹੀ ਗੰਭੀਰ ਇਲਜ਼ਾਮ ਲਾਏ ਹਨ। ਗੁਰਨਾਮ ਸਿੰਘ ਦਾ ਕਹਿਣਾ ਹੈ ਕਿ ਦੀਪ ਸਿੱਧੂ ਤੇ ਕਿਸਾਨਾਂ ਨੂੰ ਬਹਿਕਾਇਆ ਹੈ।


ਗੁਰਨਾਮ ਸਿੰਘ ਨੇ ਮੰਗਲਵਾਰ ਲਾਲਕਿਲ੍ਹਾ 'ਤੇ ਹੋਏ ਹੰਗਾਮੇ ਲਈ ਦੀਪ ਸਿੱਧੂ ਨੂੰ ਜਿੰਮੇਵਾਰ ਠਹਿਰਾਇਆ। ਬੀਕੇਯੂ ਲੀਡਰ ਨੇ ਇਕ ਵੀਡੀਓ ਸੰਦੇਸ਼ 'ਚ ਕਿਹਾ, 'ਦੀਪ ਸਿੱਧੂ ਨੇ ਜੋ ਕੀਤਾ ਹੈ ਉਹ ਨਿੰਦਣਯੋਗ ਹੈ। ਲਾਲਕਿਲ੍ਹਾ ਜਾਣ ਦਾ ਸਾਡਾ ਕੋਈ ਪ੍ਰੋਗਰਾਮ ਨਹੀਂ ਸੀ। ਉਹ ਬਾਗੀ ਹੋਕੇ ਕਿੱਥੇ ਗਿਆ ਤੇ ਲੋਕ ਵੀ ਉਸ ਦੇ ਬਹਿਕਾਵੇ 'ਚ ਆ ਗਏ। ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਹ ਲਾਲ ਕਿਲ੍ਹਾ ਲੈ ਜਾਣਗੇ।'


ਹਿੰਸਾ ਦੀ ਨਿੰਦਾ ਕੀਤੀ


ਚਡੂਨੀ ਨੇ ਕਿਹਾ ਕਿ ਦੀਪ ਸਿੱਧੂ ਬਹੁਤ ਦਿਨ ਪਹਿਲਾਂ ਤੋਂ ਗੜਬੜ ਕਰ ਰਹੇ ਹਨ ਤੇ ਕਿਸਾਨ ਲੀਡਰਾਂ ਦੇ ਖਿਲਾਫ ਬੋਲਦੇ ਹਨ। ਬੀਕੇਯੂ ਲੀਡਰ ਗੁਰਨਾਮ ਸਿੰਘ ਨੇ ਕਿਹਾ ਕਿ ਇਹ ਕਿਸਾਨਾਂ ਦਾ ਅੰਦੋਲਨ ਹੈ ਨਾ ਕਿ ਧਾਰਮਿਕ ਅੰਦੋਲਨ। ਉਨ੍ਹਾਂ ਕਿਸਾਨ ਗਣਤੰਤਰ ਪਰੇਡ ਦੌਰਾਨ ਹੋਈ ਹਿੰਸਾ ਦੀ ਨਿੰਦਾ ਵੀ ਕੀਤੀ।


ਤਿੰਨ ਕੇਂਦਰੀ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦੋ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਗਣਤੰਤਰ ਦਿਵਸ ਤੇ ਕਿਸਾਨ ਗਣਤੰਤਰ ਦਿਵਸ ਪਰੇਡ 'ਤੇ ਕਿਸਾਨ ਗਣਤੰਤਰ ਦਿਵਸ ਪਰੇਡ ਕੱਢਣ ਲਈ ਦਿੱਲੀ ਪੁਲਿਸ ਨੇ ਇਜਾਜ਼ਤ ਦਿੱਤੀ ਸੀ ਤੇ ਇਸ ਲਈ ਪਹਿਲਾਂ ਤੋਂ ਹੀ ਰੂਟ ਤੈਅ ਕਰ ਦਿੱਤੇ ਗਏ ਸਨ।


ਪਰ ਤੈਅ ਰੂਟਾਂ ਦਾ ਪਾਲਣ ਨਾ ਕਰਕੇ ਪ੍ਰਦਰਸ਼ਨਕਾਰੀ ਲਾਲ ਕਿਲ੍ਹਾ ਪਹੁੰਚ ਗਏ। ਜਿੱਥੇ ਉਨ੍ਹਾਂ ਕਾਫੀ ਹੜਕੰਪ ਮਚਾਇਆ। ਆਈਟੀਓ ਪਹੁੰਚੇ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਲਈ ਪੁਲਿਸ ਨੇ ਲਾਠੀਚਾਰਜ ਵੀ ਕੀਤਾ ਤੇ ਅੱਥਰੂ ਗੈਸ ਦੇ ਗੋਲੇ ਵੀ ਦਾਗੇ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ