ਨਵੀਂ ਦਿੱਲੀ: ਅੰਦੋਲਨਕਾਰੀ ਕਿਸਾਨਾਂ ਅਤੇ ਦਿੱਲੀ ਪੁਲਿਸ ਵਿਚਾਲੇ ਅੱਜ ਝੜਪ ਹੋਈ। ਇਸ ਦੌਰਾਨ ਇਕ ਵੀਡੀਓ ਸਾਹਮਣੇ ਆਈ ਹੈ ਜੋ ਕਿ ਦਿੱਲੀ ਦੇ ਲਾਲ ਕਿਲ੍ਹੇ ਦੀ ਹੈ। ਵੀਡੀਓ 'ਚ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ ਹੋ ਰਹੀ ਹੈ।
ਨਿਊਜ਼ ਏਜੰਸੀ ਏਐਨਆਈ ਨੇ ਵੀਡੀਓ ਬਾਰੇ ਲਿਖਿਆ, "ਪ੍ਰਦਰਸ਼ਨਕਾਰੀਆਂ ਨੇ ਲਾਲ ਕਿਲ੍ਹੇ 'ਤੇ ਪੁਲਿਸ 'ਤੇ ਹਮਲਾ ਕੀਤਾ।" ਇਹ ਵੀਡੀਓ ਮੰਗਲਵਾਰ ਦੁਪਹਿਰ ਦੀ ਹੈ।
ਦੱਸ ਦਈਏ ਕਿ ਅੰਦੋਲਨਕਾਰੀ ਕਿਸਾਨ ਲਾਲ ਕਿਲ੍ਹੇ ਪਹੁੰਚੇ ਅਤੇ ਉਨ੍ਹਾਂ ਨੇ ਉਥੇ ਭਗਵਾ ਝੰਡਾ ਲਹਿਰਾਇਆ। ਬਾਅਦ 'ਚ ਲਾਲ ਕਿਲ੍ਹੇ ਦੇ ਗੁੰਬਦ 'ਤੇ ਵੀ ਇਕ ਝੰਡਾ ਲਹਿਰਾਇਆ ਗਿਆ। ਹਾਲਾਂਕਿ ਬਾਅਦ 'ਚ ਪੁਲਿਸ ਨੇ ਉਥੋਂ ਕਿਸਾਨਾਂ ਦੁਆਰਾ ਲਗਾਏ ਗਏ ਝੰਡੇ ਨੂੰ ਹਟਾ ਦਿੱਤਾ।