ਨਵੀਂ ਦਿੱਲੀ: ਦਿੱਲੀ ਵਿੱਚ ਕਿਸਾਨ ਟਰੈਕਟਰ ਰੈਲੀ ਦੌਰਾਨ ਹੋਈ ਹਿੰਸਾ ‘ਤੇ ਪੁਲਿਸ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨਕਾਰੀਆਂ ਨੇ ਸ਼ਰਤਾਂ ਦੀ ਉਲੰਘਣਾ ਕਰਦਿਆਂ ਨਿਰਧਾਰਤ ਸਮੇਂ ਤੋਂ ਪਹਿਲਾਂ ਆਪਣਾ ਮਾਰਚ ਸ਼ੁਰੂ ਕਰ ਦਿੱਤਾ ਅਤੇ ਅੰਦੋਲਨਕਾਰੀਆਂ ਨੇ ਹਿੰਸਾ ਅਤੇ ਤੋੜ-ਫੋੜ ਦਾ ਰਾਹ ਚੁਣਿਆ। ਇਸ ਦੇ ਮੱਦੇਨਜ਼ਰ, ਦਿੱਲੀ ਪੁਲਿਸ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸੰਜਮ ਨਾਲ ਜ਼ਰੂਰੀ ਕਦਮ ਚੁੱਕੇ।

ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਇਸ ਅੰਦੋਲਨ ਨੇ ਜਨਤਕ ਜਾਇਦਾਦ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ ਅਤੇ ਕਈ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਹਨ। ਦਿੱਲੀ ਪੁਲਿਸ ਕਮਿਸ਼ਨਰ ਐਸਐਨ ਸ੍ਰੀਵਾਸਤਵ ਨੇ ਕਿਹਾ ਕਿ ਮੈਂ ਵਿਰੋਧ ਕਰ ਰਹੇ ਸਾਰੇ ਕਿਸਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਹਿੰਸਾ ਨਾ ਕਰਨ, ਸ਼ਾਂਤੀ ਬਣਾਈ ਰੱਖਣ ਅਤੇ ਆਪਣੇ ਨਿਰਧਾਰਤ ਰਸਤੇ ਵਾਪਸ ਆਉਣ।



ਹਿੰਸਾ ਮਗਰੋਂ ਗ੍ਰਹਿ ਮੰਤਰਾਲੇ ਦਾ ਵੱਡਾ ਫੈਸਲਾ, ਦਿੱਲੀ ਤੇ ਸਰਹੱਦੀ ਇਲਾਕਿਆਂ 'ਚ 15 CRPF ਦੀਆਂ ਕੰਪਨੀਆਂ ਤਾਇਨਾਤ

ਦਿੱਲੀ ਪੁਲਿਸ ਦੇ ਸੰਯੁਕਤ ਪੁਲਿਸ ਕਮਿਸ਼ਨਰ ਆਲੋਕ ਕੁਮਾਰ ਨੇ ਕਿਹਾ, “ਕਿਸਾਨ ਨੇਤਾਵਾਂ ਨਾਲ ਗੱਲਬਾਤ ਵਿੱਚ ਰਸਤੇ ਤੈਅ ਕੀਤੇ ਗਏ ਸੀ ਪਰ ਅੱਜ ਸਵੇਰੇ 9.30 ਵਜੇ ਇੱਕ ਸਮੂਹ ਨੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਅਤੇ ਪਹਿਲੀ ਝੜਪ ਪੁਲਿਸ ਦੇ ਨਾਲ ਗਾਜੀਪੁਰ ਦੀ ਸਰਹੱਦ ਨੇੜੇ ਵਾਪਰੀ, ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ, "ਪੁਲਿਸ ਨੂੰ ਬਹੁਤ ਹਿੰਸਕ ਢੰਗ ਨਾਲ ਕੁਚਲਣ ਦੀ ਕੋਸ਼ਿਸ਼ ਕੀਤੀ। ਇੱਥੇ ਵਿਸ਼ਾਲ ਤਬਾਹੀ ਅਤੇ ਨੁਕਸਾਨ ਹੋਇਆ ਸੀ। ਇਹ ਰੈਲੀ ਬਹੁਤ ਹਿੰਸਕ ਢੰਗ ਨਾਲ ਕੀਤੀ ਗਈ ਸੀ, ਇਸ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।"

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ