ਨਵੀਂ ਦਿੱਲੀ: ਕਿਸਾਨਾਂ ਨੇ ਸਿੰਘੂ ਸਰਹੱਦ ਤੋਂ ਟਰੈਕਟਰ ਰੈਲੀ ਦੀ ਸ਼ੁਰੂਆਤ ਕਰ ਦਿੱਤੀ ਹੈ। ਟਰੈਕਟਰ ਰੈਲੀ ਕਾਂਝਵਾਲਾ ਚੌਕ-ਔਚੰਦੀ ਸਰਹੱਦ-ਕੇ ਐਮ ਪੀ-ਜੀ ਟੀ ਰੋਡ ਜੰਕਸ਼ਨ ਵੱਲ ਜਾ ਰਿਹਾ ਹੈ। ਇਸ ਦੇ ਨਾਲ ਹੀ, ਕਿਸਾਨਾਂ ਨੇ ਟਿੱਕਰੀ ਬਾਰਡਰ 'ਤੇ ਲੱਗੇ ਬੈਰੀਕੇਡ ਤੋੜ ਦਿੱਤੇ ਅਤੇ ਦਿੱਲੀ ਦੇ ਰਿੰਗ ਰੋਡ ਵੱਲ ਵੱਧ ਗਏ।ਕਿਸਾਨ ਰਿੰਗ ਰੋਡ ਤੇ ਚੜ੍ਹਣ ਲਈ ਬਾਜਿਦ ਹਨ।ਕਿਸਾਨਾਂ ਨੇ ਹੁਣ ਪੁਲਿਸ ਬੈਰੀਕੇਡਿੰਗ ਅੱਗੇ ਮੋਰਚਾ ਲਾ ਲਿਆ ਹੈ।
ਦੱਸ ਦੇਈਏ ਕਿ ਕਿਸਾਨਾਂ ਨੂੰ ਸਿਰਫ ਪੰਜ ਰੂਟਾਂ ਤੇ ਹੀ ਪਰੇਡ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।ਪਰ ਕਿਸਾਨ ਨੌਂ ਰੂਟਾਂ ਤੇ ਪਰੇਡ ਕੱਢਣ ਤੇ ਅੜੇ ਹਨ।ਕਿਸਾਨ ਦਿੱਲੀ ਦੇ ਰਿੰਗ ਰੋਡ 'ਤੇ ਪਰੇਡ ਕੱਢਣਾ ਚਾਹੁੰਦੇ ਹਨ। ਪਰ ਪੁਲਿਸ ਨੇ ਉਨ੍ਹਾਂ ਨੂੰ ਇਸਦੀ ਇਜਾਜ਼ਤ ਨਹੀਂ ਦਿੱਤੀ।ਪਰ ਕਿਸਾਨਾਂ ਨੇ ਕੱਲ ਹੀ ਸਾਫ ਕਰ ਦਿੱਤਾ ਸੀ ਕਿ ਪੁਲਿਸ ਇਜਾਜ਼ਤ ਦੇਵੇ ਜਾਂ ਨਾ ਉਹ ਰਿੰਗ ਰੋਡ ਉੱਤੇ ਹੀ ਆਪਣੀ ਪਰੇਡ ਕੱਢਣਗੇ।
ਕਿਸਾਨ ਵੱਡੀ ਗਿਣਤੀ ਵਿੱਚ ਪੰਜਾਬ ਸਮੇਤ ਹੋਰ ਰਾਜਾਂ ਤੋਂ ਕੌਮੀ ਰਾਜਧਾਨੀ ਦਿੱਲੀ ਪਹੁੰਚੇ ਹਨ।ਟਰੈਕਟਰ ਅਤੇ ਹੋਰ ਵਾਹਨਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ।ਅਧਿਕਾਰਤ ਤੌਰ 'ਤੇ ਸੰਯੁਕਤ ਕਿਸਾਨ ਮੋਰਚੇ ਦੀ ਪਰੇਡ ਸਵੇਰੇ 10 ਵਜੇ ਹੀ ਸ਼ੁਰੂ ਹੋਵੇਗੀ ਪਰ ਪੰਧੇਰ ਗਰੁਪ ਨੇ ਆਪਣੀ ਪਰੇਡ ਸਵੇਰੇ 8 ਵਜੇ ਹੀ ਸ਼ੁਰੂ ਕਰ ਦਿੱਤੀ ਗਈ ਹੈ।
ਕਿਸਾਨ ਰਿੰਗ ਰੋਡ 'ਤੇ ਚੜ੍ਹਣ ਲਈ ਬਾਜਿਦ, ਪੁਲਿਸ ਬੈਰੀਕੇਡ ਸਾਹਮਣੇ ਲਾਏ ਮੋਰਚੇ
ਏਬੀਪੀ ਸਾਂਝਾ
Updated at:
26 Jan 2021 10:10 AM (IST)
ਕਿਸਾਨਾਂ ਨੇ ਸਿੰਘੂ ਸਰਹੱਦ ਤੋਂ ਟਰੈਕਟਰ ਰੈਲੀ ਦੀ ਸ਼ੁਰੂਆਤ ਕਰ ਦਿੱਤੀ ਹੈ। ਟਰੈਕਟਰ ਰੈਲੀ ਕਾਂਝਵਾਲਾ ਚੌਕ-ਔਚੰਦੀ ਸਰਹੱਦ-ਕੇ ਐਮ ਪੀ-ਜੀ ਟੀ ਰੋਡ ਜੰਕਸ਼ਨ ਵੱਲ ਜਾ ਰਿਹਾ ਹੈ।
- - - - - - - - - Advertisement - - - - - - - - -