Farmers Protest Against Farm Bill: ਐਤਵਾਰ ਨੂੰ ਰਾਜਸਥਾਨ ਦੀ ਸਰਹੱਦ ਤੋਂ ਟਰੈਕਟਰ ਮਾਰਚ, ਦਿੱਲੀ-ਜੈਪੁਰ ਹਾਈਵੇ ਨੂੰ ਬੰਦ ਕਰਨਗੇ: ਕਿਸਾਨ ਆਗੂ

ਏਬੀਪੀ ਸਾਂਝਾ   |  12 Dec 2020 07:44 PM (IST)

ਕਮਲਪ੍ਰੀਤ ਸਿੰਘ ਪੰਨੂੰ ਨੇ ਕਿਹਾ, "ਵਧੇਰੇ ਕਿਸਾਨ ਲਗਾਤਾਰ ਆ ਰਹੇ ਹਨ। ਸਾਡੀ ਲਹਿਰ ਸ਼ਾਂਤਮਈ ਰਹੇਗੀ। ਸਰਕਾਰ ਨੇ ਅੰਦੋਲਨ ਨੂੰ ਭੜਕਾਉਣ ਅਤੇ ਵੰਡਣ ਦੀ ਪੂਰੀ ਕੋਸ਼ਿਸ਼ ਕੀਤੀ। ਅਸੀਂ ਜਿੱਤ ਤੱਕ ਅੰਦੋਲਨ ਜਾਰੀ ਰੱਖਾਂਗੇ।"

ਨਵੀਂ ਦਿੱਲੀ: ਕੇਂਦਰ ਸਰਕਾਰ (Central Government) ਵੱਲੋਂ ਜਲਦਬਾਜ਼ੀ ਨਾਲ ਲਿਆਂਦੇ ਗਏ ਖੇਤੀ ਕਾਨੂੰਨਾਂ (Farm Laws) ਵਿਰੁੱਧ ਕਈ ਮਹੀਨਿਆਂ ਤੋਂ ਅੰਦੋਲਨ ਕਰ ਰਹੇ ਕਿਸਾਨ ਪਿਛਲੇ 17 ਦਿਨਾਂ ਤੋਂ ਰਾਜਧਾਨੀ ਦਿੱਲੀ ਦੀ ਸਰਹੱਦ (Delhi Border) ‘ਤੇ ਧਰਨੇ ‘ਤੇ ਬੈਠੇ ਹਨ। ਕਿਸਾਨਾਂ ਦੀ ਮੰਗ ਹੈ ਕਿ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲਵੇ ਅਤੇ ਐਮਐਸਪੀ (MSP) ਸਬੰਧੀ ਕਾਨੂੰਨ ਲਾਗੂ ਕਰੇ। ਕੇਂਦਰ ਸਰਕਾਰ ਨਾਲ 6 ਦੌਰ ਦੀ ਵਿਚਾਰ ਵਟਾਂਦਰੇ ਅਤੇ ਇੱਕ ਵਾਰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਦੇ ਬਾਵਜੂਦ ਸਰਕਾਰ ਅਤੇ ਕਿਸਾਨਾਂ ਵਿਚ ਕੋਈ ਸਹਿਮਤੀ ਨਹੀਂ ਬਣ ਸਕੀ। ਸ਼ਨੀਵਾਰ ਨੂੰ ਕਿਸਾਨਾਂ ਨੇ ਦੇਸ਼ ਦੇ ਕਈ ਹਿੱਸਿਆਂ ਵਿਚ ਟੋਲ ਪਲਾਜ਼ੇ ਫਰੀ ਕਰਵਾ ਦਿੱਤੇ। ਸ਼ਨੀਵਾਰ ਦੇ ਅੰਦੋਲਨ ਤੋਂ ਬਾਅਦ ਪ੍ਰੈਸ ਕਾਨਫਰੰਸ ਵਿੱਚ ਸੰਯੁਕਤ ਕਿਸਾਨ ਅੰਦੋਲਨ ਦੇ ਆਗੂ ਕਮਲਪ੍ਰੀਤ ਸਿੰਘ ਪੰਨੂੰ ਨੇ ਕਿਹਾ, “ਅਸੀਂ ਇਸ ਅੰਦੋਲਨ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਹੈ। ਫਿਲਹਾਲ ਸਾਡਾ ਧਰਨਾ ਦਿੱਲੀ ਦੇ 4 ਪੁਆਇੰਟਾਂ 'ਤੇ ਚੱਲ ਰਿਹਾ ਹੈ। ਕੱਲ੍ਹ (13 ਦਸੰਬਰ) ਰਾਜਸਥਾਨ ਹਜ਼ਾਰਾਂ ਕਿਸਾਨ ਟਰੈਕਟਰ ਬਾਰਡਰ ਤੋਂ ਮਾਰਚ ਕਰਨਗੇ ਅਤੇ ਦਿੱਲੀ ਜੈਪੁਰ ਹਾਈਵੇ ਨੂੰ ਬੰਦ ਕਰਨਗੇ।”
14 ਦਸੰਬਰ ਨੂੰ ਪੂਰੇ ਦੇਸ਼ ਦੇ ਡੀਸੀ ਦਫਤਰ ਅੱਗੇ ਰੋਸ ਪ੍ਰਦਰਸ਼ਨ ਹੋਏਗਾ। ਸਾਡੇ ਨੁਮਾਇੰਦੇ 14 ਦਸੰਬਰ ਨੂੰ ਸਵੇਰੇ 8 ਤੋਂ 5 ਵਜੇ ਤੱਕ ਭੁੱਖ ਹੜਤਾਲ ‘ਤੇ ਬੈਠਣਗੇ। ਸਾਡੀਆਂ ਮੰਗਾਂ ਹਨ ਕਿ 3 ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਅਸੀਂ ਸਰਕਾਰ ਨਾਲ ਗੱਲਬਾਤ ਲਈ ਤਿਆਰ ਹਾਂ। ਜਦੋਂ ਤਕ ਇਹ 3 ਕਾਨੂੰਨ ਰੱਦ ਨਹੀਂ ਹੁੰਦੇ ਅਸੀਂ ਚੌਥੀ ਮੰਗ ਤੱਕ ਨਹੀਂ ਜਾਵਾਂਗੇ।- ਕਮਲਪ੍ਰੀਤ ਸਿੰਘ ਪੰਨੂੰ ਸੰਯੁਕਤ ਕਿਸਾਨ ਅੰਦੋਲਨ ਦੇ ਨੇਤਾ
ਕਿਸਾਨ ਆਗੂ ਨੇ ਕਿਹਾ, "ਅਸੀਂ ਆਪਣੀਆਂ ਮਾਂਵਾਂ ਅਤੇ ਭੈਣਾਂ ਨੂੰ ਵੀ ਬੁਲਾ ਰਹੇ ਹਾਂ, ਉਨ੍ਹਾਂ ਦੇ ਇੱਥੇ ਰਹਿਣ ਲਈ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ। ਸਰਕਾਰ ਚਾਹੁੰਦੀ ਹੈ ਕਿ ਜੇ ਇਸ ਨੂੰ ਲਟਕਾ ਦਿੱਤਾ ਜਾਵੇ ਤਾਂ ਇਹ ਅੰਦੋਲਨ ਕਮਜ਼ੋਰ ਹੋ ਜਾਵੇਗਾ।" ਕਿਸਾਨੀ ਅੰਦੋਲਨ ਦਰਮਿਆਨ ਲੋਕਾਂ ਨੂੰ ਆਪਣੇ ਹੱਕ 'ਚ ਕਰਨ ਲਈ ਬੀਜੇਪੀ ਨੇ ਖਿੱਚੀ ਤਿਆਰੀ, ਜਾਣੋ ਕੀ ਹੈ ਪਲੈਨ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
© Copyright@2025.ABP Network Private Limited. All rights reserved.