ਨਵੀਂ ਦਿੱਲੀ: ਮੌਸਮ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਕਿਸਾਨ ਜਥੇਬੰਦੀਆਂ (Farmers Unions) ਨੇ 6 ਜਨਵਰੀ ਦੀ ਟਰੈਕਟਰ ਮਾਰਚ (tractor march) ਦੀ ਤਰੀਕ ਬਦਲ ਦਿੱਤੀ ਹੈ। ਸਵਰਾਜ ਇੰਡੀਆ ਦੇ ਪ੍ਰਧਾਨ ਯੋਗੇਂਦਰ ਯਾਦਵ ਨੇ ਕਿਹਾ ਕਿ ਹੁਣ 6 ਜਨਵਰੀ ਥਾਂ ਟਰੈਕਟਰ ਮਾਰਚ ਹੁਣ 7 ਜਨਵਰੀ ਨੂੰ ਸਵੇਰੇ 11 ਵਜੇ ਕਿਸਾਨ (Farmers) ਐਕਸਪ੍ਰੈਸਵੇਅ ‘ਤੇ ਚਾਰੋ ਪਾਸਿਓ ਕੀਤੀ ਜਾਵੇਗੀ। ਕੁੰਡਲੀ ਬਾਰਡਰ, ਟਿਕਰੀ ਬਾਰਡਰ, ਗਾਜ਼ੀਪੁਰ ਬਾਰਡਰ ਤੋਂ ਪੱਲਵਲ, ਰੇਵਾਸਨ ਤੋਂ ਪੱਲਵਲ ਵਲੋਂ ਟਰੈਕਟਰ ਮਾਰਚ ਹੋਏਗਾ।

ਯੋਗੇਂਦਰ ਯਾਦਵ ਨੇ ਕਿਹਾ ਕਿ ਦੇਸ਼ 26 ਜਨਵਰੀ ਨੂੰ ਵੇਖਣ ਜਾ ਰਹੀ ਇਤਿਹਾਸਕ ਗਣਤੰਤਰ ਪਰੇਡ ਦਾ ਟ੍ਰੇਲਰ 7 ਜਨਵਰੀ ਨੂੰ ਵੇਖਾਇਆ ਜਾਵੇਗਾ। ਕੱਲ੍ਹ ਤੋਂ ਦੋ ਹਫਤਿਆਂ ਲਈ ਦੇਸ਼ ਜਾਗਰੂਕਤਾ ਦੀ ਮੁਹਿੰਮ ਪੂਰੇ ਦੇਸ਼ ਵਿੱਚ ਚੱਲੇਗੀ। ਦੇਸ਼ ਦੇ ਕੋਨੇ-ਕੋਨੇ ਵਿੱਚ ਮੁਜ਼ਾਹਰੇ ਸ਼ੁਰੂ ਹੋ ਚੁੱਕੇ ਹਨ, ਇਸ ਨੂੰ ਹੋਰ ਸਖ਼ਤ ਕੀਤਾ ਜਾਏਗਾ ਤਾਂ ਜੋ ਇਸ ਝੂਠ ਦਾ ਪਰਦਾਫਾਸ਼ ਹੋ ਸਕੇ ਕਿ ਇਹ ਅੰਦੋਲਨ ਸਿਰਫ ਪੰਜਾਬ, ਹਰਿਆਣਾ ਦਾ ਹੈ।

ਹਰਿਆਣਾ ਦੇ ਕਿਸਾਨ ਆਗੂਆਂ ਨੇ ਕਿਹਾ ਕਿ 26 ਮਾਰਚ ਨੂੰ ਦਿੱਲੀ ਮਾਰਚ ਵਿੱਚ ਹਰਿਆਣੇ ਦੇ ਹਰ ਪਿੰਡ ਤੋਂ 10 ਟਰਾਲੀਆਂ ਅਤੇ ਇੱਕ ਘਰ ਦਾ ਇੱਕ ਵਿਅਕਤੀ ਮਾਰਚ ਵਿੱਚ ਸ਼ਾਮਲ ਹੋਣ ਲਈ ਆਵੇ। ਅਗਲੇ 15 ਦਿਨਾਂ ਤੱਕ  ਘਰ-ਘਰ ਜਾ ਕੇ ਜਨ ਜਾਗ੍ਰਿਤੀ ਅਭਿਆਨ ਚਲਾਇਆ ਜਾਏਗਾ।

https://punjabi.abplive.com/news/india/congress-working-committee-meeting-soon-efforts-continue-to-convince-rahul-gandhi-for-the-post-of-president-602591/amp

ਦੱਸ ਦਈਏ ਕਿ ਸੋਮਵਾਰ ਨੂੰ ਸਰਕਾਰ ਅਤੇ ਕਿਸਾਨਾਂ ਦਰਮਿਆਨ ਸੱਤਵੀਂ ਗੇੜ ਦੀ ਮੀਟਿੰਗ ਹੋਈ ਸੀ, ਪਰ ਇਸਦਾ ਕੋਈ ਨਤੀਜਾ ਨਹੀਂ ਨਿਕਲਿਆ। ਕੱਲ੍ਹ ਦੀ ਬੈਠਕ ਵਿਚ ਇਹ ਫੈਸਲਾ ਲਿਆ ਗਿਆ ਸੀ ਕਿ ਹੁਣ ਅੱਠਵੇਂ ਗੇੜ ਦਾ ਅਗਲਾ ਦੌਰ 8 ਜਨਵਰੀ ਨੂੰ ਹੋਵੇਗਾ। ਕੱਲ੍ਹ ਦੀ ਬੈਠਕ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਸੀ ਕਿ ਕਾਨੂੰਨ ਵਾਪਸੀ ਨਹੀਂ ਤਾਂ ਘਰ ਵਾਪਸੀ ਨਹੀਂ। ਯਾਨੀ ਕਿਸਾਨ ਅਜੇ ਵੀ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ 'ਤੇ ਅੜੇ ਹਨ।

ਕਿਸਾਨ ਅੰਦੋਲਨ ਦੇ ਵਿਚਕਾਰ ਪੰਜਾਬ ਤੋਂ ਆਏ ਭਾਜਪਾ ਨੇਤਾਵਾਂ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਪੰਜਾਬ ਭਾਜਪਾ ਦੇ ਨੇਤਾ ਅਤੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਅਤੇ ਹਰਜੀਤ ਸਿੰਘ ਗਰੇਵਾਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਉਨ੍ਹਾਂ ਦੀ ਸਰਕਾਰੀ ਰਿਹਾਇਸ਼ 'ਤੇ ਮੁਲਾਕਾਤ ਕੀਤੀ। ਜਿਆਣੀ ਨੂੰ ਪਿਛਲੇ ਸਾਲ ਭਾਜਪਾ ਵੱਲੋਂ ਪੰਜਾਬ ਦੇ ਕਿਸਾਨਾਂ ਨਾਲ ਤਿੰਨ ਖੇਤੀਬਾੜੀ ਬਿੱਲਾਂ ਬਾਰੇ ਵਿਚਾਰ ਵਟਾਂਦਰੇ ਲਈ ਬਣਾਈ ਗਈ ਤਾਲਮੇਲ ਕਮੇਟੀ ਦੀ ਪ੍ਰਧਾਨਗੀ ਸੌਂਪੀ ਗਈ ਸੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904