ਚੰਡੀਗੜ੍ਹ: ਨੈਸ਼ਨਲ ਕਾਨਫਰੰਸ ਦੇ ਲੀਡਰ ਫਾਰੂਕ ਅਬਦੁੱਲਾ ਨੇ ਪੁਲਵਾਮਾ ਵਿੱਚ ਸੀਆਰਪੀਐਫ ਦੇ ਕਾਫਲੇ ’ਤੇ ਹੋਏ ਅੱਤਵਾਦੀ ਹਮਲੇ ਸਬੰਧੀ ਵੱਡੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਕਸ਼ਮੀਰ ਦਾ ਮਸਲਾ ਸੁਲਝ ਨਹੀਂ ਜਾਂਦਾ, ਉਦੋਂ ਤਕ ਅਜਿਹੇ ਹਮਲੇ ਹੁੰਦੇ ਰਹਿਣਗੇ।
ਇਸ ਬਿਆਨ ਤੋਂ ਪਹਿਲਾਂ ਫਾਰੂਕ ਅਬਦੁੱਲਾ ਨੇ ਕਿਹਾ ਸੀ ਕਿ ਜੰਮੂ ਕਸ਼ਮੀਰ ਵਿੱਚ ਅੱਤਵਾਦ ਦੀ ਸਮੱਸਿਆ ਦਾ ਹੱਲ ਸਿਰਫ ਗੱਲਬਾਤ ਜ਼ਰੀਏ ਹੀ ਕੱਢਿਆ ਜਾ ਸਕਦਾ ਹੈ। ਉੱਥੋਂ ਦੇ ਨਾਗਰਿਕਾਂ ਦੇ ਮੁੱਦੇ ’ਤੇ ਆਪਣਾ ਪੱਖ ਰੱਖਦਿਆਂ ਅਬਦੁੱਲਾ ਨੇ ਕਿਹਾ ਕਿ ਕਸ਼ਮੀਰ ਦੇ ਲੋਕ ਪੁਲਵਾਮਾ ਹਮਲੇ ਲਈ ਜ਼ਿੰਮੇਵਾਰ ਨਹੀਂ। ਜਦੋਂ ਤਕ ਕਸ਼ਮੀਰ ਮੁੱਦੇ ਦਾ ਸਿਆਸੀ ਹੱਲ ਨਹੀਂ ਨਿਕਲਦਾ ਉਦੋਂ ਤਕ ਆਹੀ ਕੁਝ ਚੱਲਦਾ ਰਹੇਗਾ।
ਇਸ ਤੋਂ ਹਮਲੇ ਬਾਅਦ ‘ਏਬੀਪੀ ਨਿਊਜ਼’ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਸੀ ਕਿ ਹਮਲੇ ਦਾ ਉਨ੍ਹਾਂ ਨੂੰ ਅਫ਼ਸੋਸ ਹੈ ਪਰ ਇਹ ਅੱਜ ਦੀ ਗੱਲ ਨਹੀਂ। ਉੱਥੇ ਰੋਜ਼ ਇਸ ਤਰ੍ਹਾਂ ਦਾ ਕੁਝ ਨਾ ਕੁਝ ਹੋ ਜਾਂਦਾ ਹੈ। ਜਦੋਂ ਤਕ ਕੋਈ ਰਾਹ ਨਹੀਂ ਲੱਭਿਆ ਜਾਂਦਾ ਇਹ ਖ਼ਤਮ ਨਹੀਂ ਹੋਏਗਾ। ਉਨ੍ਹਾਂ ਕਿਹਾ ਸੀ ਕਿ ਬੰਦੂਕ ਨਾਲ ਮਸਲਾ ਹੱਲ ਨਹੀਂ ਹੋਏਗਾ।