ਸ੍ਰੀਨਗਰ: ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਅੱਜ ਅੱਤਵਾਦੀਆਂ ਨਾਲ ਮੁੱਠਭੇੜ ਹੋਈ ਜਿਸ ਵਿੱਚ ਮੇਜਰ ਸਣੇ 4 ਫੌਜੀ ਸ਼ਹੀਦ ਹੋ ਗਏ। ਮੁੱਠਭੇੜ ਵਿੱਚ ਫ਼ੌਜ ਨੇ ਤਿੰਨ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਹੈ। ਇਨ੍ਹਾਂ ਵਿੱਚ 14 ਫ਼ਰਵਰੀ ਨੂੰ ਸੀਆਰਪੀਐਫ ਜਵਾਨਾਂ 'ਤੇ ਹੋਏ ਦਹਿਸ਼ਤੀ ਹਮਲੇ ਦੀ ਸਾਜ਼ਿਸ਼ ਰਚਣ ਵਾਲਾ ਜੈਸ਼-ਏ-ਮੁਹੰਮਦ ਦਾ ਕਮਾਂਡਰ ਵੀ ਸ਼ਾਮਲ ਹੈ।


ਮੁਕਾਬਲੇ ਵਿੱਚ ਫ਼ੌਜ ਦੇ ਮੇਜਰ ਰੈਂਕ ਅਫ਼ਸਰ ਸਮੇਤ ਚਾਰ ਜਵਾਨ ਵੀ ਸ਼ਹੀਦ ਹੋਏ ਹਨ, ਜਦਕਿ ਇੱਕ ਜਵਾਨ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਪਿੰਗਲਾਨ ਵਿੱਚ ਹਾਲੇ ਵੀ ਇਹ ਮੁਕਾਬਲਾ ਜਾਰੀ ਹੈ।


ਪੁਲਵਾਮਾ ਵਿੱਚ 40 ਸੀਆਰਪੀਐਫ ਜਵਾਨਾਂ ਦੀ ਜਾਨ ਲੈਣ ਵਾਲੇ ਦਰਦਨਾਕ ਫਿਦਾਈਨ ਹਮਲੇ ਦੇ ਮੁੱਖ ਸਾਜ਼ਿਸ਼ਘਾੜੇ ਕਾਮਰਾਨ ਨੂੰ ਫ਼ੌਜ ਨੇ ਮਾਰ ਮੁਕਾਇਆ ਹੈ। ਜੈਸ਼ ਕਮਾਂਡਰ ਕਾਮਰਾਨ ਦੇ ਨਾਲ ਦਹਿਸ਼ਤਗਰਦ ਗ਼ਾਜ਼ੀ ਰਾਸ਼ਿਦ ਨੂੰ ਵੀ ਫ਼ੌਜ ਨੇ ਢੇਰ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਪੁਲਵਾਮਾ 'ਚ ਅਤਿਵਾਦੀਆਂ ਨਾਲ ਲੋਹਾ ਲੈਂਦੇ ਮੇਜਰ ਸਮੇਤ ਚਾਰ ਜਵਾਨ ਸ਼ਹੀਦ, ਤਿੰਨ ਦਹਿਸ਼ਤਗਰਦ ਵੀ ਢੇਰ