ਸ੍ਰੀਨਗਰ: ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਦਹਿਸ਼ਤਗਰਦਾਂ ਨਾਲ ਮੁਕਾਬਲੇ ਵਿੱਚ ਫ਼ੌਜ ਦੇ ਮੇਜਰ ਰੈਂਕ ਦੇ ਅਧਿਕਾਰੀ ਸਮੇਤ ਚਾਰ ਜਵਾਨਾਂ ਦੇ ਸ਼ਹੀਦ ਹੋਣ ਦੀ ਖ਼ਬਰ ਹੈ। ਇਹ ਐਨਕਾਊਂਟਰ ਪੁਲਵਾਮਾ ਵਿੱਚ ਵਾਪਰੇ ਦਰਦਨਾਕ ਫਿਦਾਈਨ ਹਮਲੇ ਤੋਂ ਕੁਝ ਹੀ ਦਿਨ ਮਗਰੋਂ ਵਾਪਰਿਆ, ਜਿਸ ਵਿੱਚ 40 ਸੀਆਰਪੀਐਫ ਜਵਾਨਾਂ ਨੇ ਆਪਣੀ ਜਾਨ ਗਵਾਈ ਸੀ।


ਬੀਤੀ ਰਾਤ ਤੋਂ ਜ਼ਿਲ੍ਹੇ ਦੇ ਪਿੰਗਲਾਨ ਇਲਾਕੇ ਵਿੱਚ ਦਹਿਸ਼ਤਗਰਦਾਂ ਦੇ ਮਕਾਨ ਵਿੱਚ ਲੁਕੇ ਹੋਣ ਹੀ ਸੂਚਨਾ ਮਿਲੀ ਤਾਂ ਫ਼ੌਜ ਨੇ ਘੇਰਾਬੰਦੀ ਕਰ ਲਈ। ਇਸ ਦੌਰਾਨ ਦੋਵਾਂ ਧਿਰਾਂ 'ਚ ਗੋਲ਼ੀਬਾਰੀ ਵੀ ਹੋਈ, ਜਿਸ ਵਿੱਚ ਮੇਜਰ ਸਮੇਤ ਚਾਰ ਜਵਾਨ ਸ਼ਹੀਦ ਹੋ ਗਏ। ਫ਼ੌਜ ਦੀ ਜਵਾਬੀ ਕਾਰਵਾਈ ਵਿੱਚ ਦੋ ਤੋਂ ਤਿੰਨ ਦਹਿਸ਼ਤਗਰਦਾਂ ਦੇ ਮਾਰੇ ਜਾਣ ਦੀ ਵੀ ਖ਼ਬਰ ਹੈ।

ਇਹ ਮੁਕਾਬਲਾ ਸੀਆਰਪੀਐਫ 'ਤੇ ਹੋਏ ਆਤਮਘਾਤੀ ਹਮਲੇ ਤੋਂ ਕੁਝ ਹੀ ਦੂਰੀ 'ਤੇ ਹੋਇਆ ਹੈ। ਹਾਲੇ ਸ਼ਹੀਦ ਜਵਾਨਾਂ ਤੇ ਦਹਿਸ਼ਤਗਰਦਾਂ ਦੀ ਪਛਾਣ ਜਾਰੀ ਨਹੀਂ ਕੀਤੀ ਗਈ ਹੈ। ਚਾਰੇ ਜਵਾਨ 55 ਰਾਸ਼ਟ੍ਰੀਆ ਰਾਈਫ਼ਲ ਨਾਲ ਸਬੰਧਤ ਸਨ।