ਭਾਰਤੀ ਹੈਕਰਾਂ ਦਾ ਪਾਕਿਸਤਾਨ 'ਤੇ ਵੱਡਾ ਸਾਈਬਰ ਹਮਲਾ, 200 ਵੈੱਬਸਾਈਟਾਂ ਹੈਕ ਕਰ ਲਿਖਿਆ ਇਹ ਸੰਦੇਸ਼
ਏਬੀਪੀ ਸਾਂਝਾ | 17 Feb 2019 09:16 PM (IST)
ਨਵੀਂ ਦਿੱਲੀ: ਪੁਲਵਾਮਾ ਹਮਲੇ ਮਗਰੋਂ ਭਾਰਤੀ ਹੈਕਰਾਂ ਵੱਲੋਂ ਪਾਕਿਸਤਾਨੀ ਸਰਕਾਰ 'ਤੇ ਵੱਡਾ ਸਾਈਬਰ ਹਮਲਾ ਕੀਤਾ ਹੈ। ਭਾਰਤੀ ਹੈਕਰ ਨੇ ਪਾਕਿਸਤਾਨ ਦੀਆਂ 200 ਤੋਂ ਵੱਧ ਵੈੱਬਸਾਈਟਸ ਨੂੰ ਹੈਕ ਕਰਨ ਦਾ ਦਾਅਵਾ ਕੀਤਾ ਹੈ। ਟੀਮ ਆਈ-ਕਰੂ ਵੱਲੋਂ ਪਾਕਿਸਤਾਨ ਦੀਆਂ ਸਰਕਾਰੀ ਤੇ ਗ਼ੈਰ ਸਰਕਾਰੀ ਵੈੱਬਸਾਈਟਸ ਨੂੰ ਹੈਕ ਕਰਨ ਦਾ ਦਾਅਵਾ ਕੀਤਾ ਹੈ। ਜਦੋਂ ਇਨ੍ਹਾਂ ਵੈੱਬਸਾਈਟਸ 'ਤੇ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉੱਥੇ ਹੈਕਰ ਦਾ ਸੰਦੇਸ਼ ਦਿਖਾਈ ਦਿੰਦਾ ਹੈ। ਸੰਦੇਸ਼ ਵਿੱਚ ਹੈਕਰ ਨੇ ਪੁਲਵਾਮਾ ਹਮਲੇ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਇਹ ਵੀ ਲਿਖਿਆ ਦਿਖਾਈ ਦੇ ਰਿਹਾ ਹੈ ਕਿ 14/02/2019 ਨੂੰ ਅਸੀਂ ਕਦੇ ਵੀ ਨਹੀਂ ਭੁੱਲਾਂਗੇ। ਇਸ ਦੇ ਨਾਲ ਹੀ ਭਾਰਤੀ ਲੜਾਕੂ ਜਹਾਜ਼ ਵੀ ਸਕਰੀਨ 'ਤੇ ਉੱਡਦੇ ਵਿਖਾਈ ਦੇਣਗੇ ਜੋ ਆਪਣੇ ਪਿੱਛੇ ਤਿਰੰਗੇ ਝੰਡੇ ਦੀ ਛਾਪ ਛੱਡਦੇ ਹਨ।