ਪੁਣੇ: ਮਹਾਰਾਸ਼ਟਰ ਦੇ ਪੁਣੇ ‘ਚ ਫੌਜ ਦੇ ਕਰਨਲ ਸਮੇਤ 40 ਜਵਾਨਾਂ ਖਿਲਾਫ ਕਿਸਾਨ ਦੀ ਫਸਲ ਬਰਬਾਦ ਕਰਨ ਦੇ ਇਲਜ਼ਾਮ ਲੱਗੇ ਹਨ। ਇਸ ਕਰਕੇ ਕਿਸਾਨ ਨੇ ਉਨ੍ਹਾਂ ਖਿਲਾਫ ਕੇਸ ਦਰਜ ਕਰਵਾਇਆ ਹੈ। ਇਲਜ਼ਾਮ ਹੈ ਕਿ ਕਰਨਲ ਕੇਦਾਰ ਵਿਜੇ ਗਾਇਕਵਾਡ ਦੇ ਕਹਿਣ ‘ਤੇ ਜਵਾਨਾਂ ਨੇ ਜਾਣਬੁਝ ਕੇ ਸੋਇਆਬੀਨ ਦੇ ਖੇਤ ‘ਚ ਸੈਨਾ ਦੀ ਗੱਡੀ ਚਲਾਈ। ਇਸ ਨਾਲ ਕਿਸਾਨ ਦੀ ਪੂਰੀ ਫਸਲ ਖ਼ਰਾਬ ਹੋ ਗਈ। ਜਦਕਿ ਕਰਨਲ ਨੇ ਇਨ੍ਹਾਂ ਇਲਜ਼ਾਮਾਂ ਨੂੰ ਖਾਰਜ ਕੀਤਾ ਹੈ।
ਮਿਲੀ ਜਾਣਕਾਰੀ ਮੁਤਾਬਕ ਕਰਨਲ ਗਾਇਕਵਾਡ ਤੇ ਕਿਸਾਨ ‘ਚ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। 22 ਜੂਨ ਨੂੰ ਨਾਸਿਕ ਤੋਂ 54 ਕਿਮੀ ਦੂਰ ਗੁਲਾਨੀ ਪਿੰਡ ‘ਚ ਸੈਨਾ ਦੀ 4 ਗੱਡੀਆਂ ਪਹੁੰਚੀਆਂ ਤੇ ਜਵਾਨਾਂ ਨੇ ਫਸਲ ਨੂੰ ਬਰਬਾਦ ਕਰ ਦਿੱਤਾ। ਕਿਸਾਨ ਦੀ ਸ਼ਿਕਾਇਤ ਤੋਂ ਬਾਅਦ ਕਰਨਲ ਤੇ ਜਵਾਨਾਂ ਖਿਲਾਫ ਆਈਪੀਸੀ ਦੀ ਧਾਰਾ 143 (ਗੈਰ ਕਾਨੂੰਨੀ ਤੌਰ ‘ਤੇ ਇਕੱਠੇ ਹੋਣਾ), 144 ਗੈਰ ਕਾਨੂੰਨੀ ਤੌਰ ‘ਤੇ ਹਥਿਆਰ ਇਕੱਠਾ ਕਰਨਾ) ਤੇ 149 (ਇੱਕ ਹੀ ਮਕਸਦ ਲਈ ਜਮਾ ਹੋਏ ਲੋਕਾਂ ਨੇ ਅਪਰਾਧ ਨੂੰ ਅੰਜ਼ਾਮ ਦਿੱਤਾ) ਤਹਿਤ ਕੇਸ ਦਰਜ ਹੋਇਆ।
ਪੁਲਿਸ ਅਧਿਕਾਰੀ ਸੰਦੀਪ ਪਾਟਿਲ ਨੇ ਕਿਹਾ, “ਸਾਰੇ ਜਵਾਨ ਵਰਦੀ ‘ਚ ਸੀ ਤੇ ਹਥਿਆਰਾਂ ਨਾਲ ਲੈਸ ਹੋ ਕੇ ਸੈਨਾ ਦੀ ਗੱਡੀਆਂ ‘ਚ ਪਿੰਡ ਪਹੁੰਚੇ ਸੀ। ਉਹ ਕਰਨਲ ਤੇ ਉਸ ਦੇ ਪਰਿਵਾਰ ਦੇ ਮੈਂਬਰ ਵੀ ਵਿਵਾਦਤ ਜ਼ਮੀਨ ‘ਤੇ ਗਏ ਸੀ।” ਇਸ ਪੂਰੇ ਮਾਮਲੇ ‘ਤੇ ਸਫਾਈ ਦਿੰਦੇ ਹੋਏ ਕਰਨਲ ਨੇ ਕਿਹਾ ਕਿ ਸਾਡੀ ਟੀਮ ਹੈਦਰਾਬਾਦ ਤੋਂ ਨਾਸਿਕ ਸਥਿਤ ਦੇਵਲਾਲੀ ਕੈਂਪ ਜਾ ਰਹੀ ਸੀ। ਪੁਣੇ ‘ਚ ਦੇਹੁ ਰੋਡ ਆਰਡੀਨੈਂਸ ਡਿਪੂ ਤੋਂ ਗੋਲਾ ਬਾਰੂਦ ਲੈਣਾ ਸੀ। ਇਸ ਤੋਂ ਪਹਿਲਾਂ ਸਾਰੇ ਲੋਕ ਮੇਰੇ ਪਿੰਡ ਗੁਲਾਨੀ ਗਏ ਸੀ। ਇਸ ਮਾਮਲੇ ‘ਚ ਜਵਾਨਾਂ ਦੀ ਕੋਈ ਭੂਮਿਕਾ ਨਹੀਂ ਤੇ ਨਾ ਅਸੀਂ ਪਿੰਡ ‘ਚ ਕਿਸੇ ਨੂੰ ਧਮਕਾਇਆ ਹੈ।
ਫੌਜ ਨੇ ਕੀਤੀ ਫਸਲ ਤਬਾਹ, ਕਿਸਾਨ ਨੇ ਕਰਨਲ ਸਣੇ 40 ਫੌਜੀਆਂ 'ਤੇ ਠੋਕਿਆ ਮੁਕੱਦਮਾ
ਏਬੀਪੀ ਸਾਂਝਾ
Updated at:
25 Jun 2019 03:18 PM (IST)
ਮਹਾਰਾਸ਼ਟਰ ਦੇ ਪੁਣੇ ‘ਚ ਫੌਜ ਦੇ ਕਰਨਲ ਸਮੇਤ 40 ਜਵਾਨਾਂ ਖਿਲਾਫ ਕਿਸਾਨ ਦੀ ਫਸਲ ਬਰਬਾਦ ਕਰਨ ਦੇ ਇਲਜ਼ਾਮ ਲੱਗੇ ਹਨ। ਇਸ ਕਰਕੇ ਕਿਸਾਨ ਨੇ ਉਨ੍ਹਾਂ ਖਿਲਾਫ ਕੇਸ ਦਰਜ ਕਰਵਾਇਆ ਹੈ।
- - - - - - - - - Advertisement - - - - - - - - -