ਸ੍ਰੀਨਗਰ: ਜੰਮੂ -ਕਸ਼ਮੀਰ ਪੁਲਿਸ ਨੇ ਉਸ ਵੀਡੀਓ ਦਾ ਨੋਟਿਸ ਲਿਆ ਹੈ ਜਿਸ 'ਚ ਵੱਖਵਾਦੀ ਸੰਗਠਨ ਹੁਰੀਅਤ ਕਾਨਫਰੰਸ ਦੇ ਕੱਟੜ ਨੇਤਾ ਸਈਅਦ ਅਲੀ ਸ਼ਾਹ ਗਿਲਾਨੀ ਦੀ ਮ੍ਰਿਤਕ ਦੇਹ ਪਾਕਿਸਤਾਨੀ ਝੰਡੇ ਵਿੱਚ ਲਪੇਟੀ ਹੋਈ ਦਿਖਾਈ ਦੇ ਰਹੀ ਹੈ। ਪੁਲਿਸ ਨੇ ਗਿਲਾਨੀ ਦੀ ਲਾਸ਼ ਨੂੰ ਪਾਕਿਸਤਾਨੀ ਝੰਡੇ ਵਿੱਚ ਲਪੇਟਣ ਅਤੇ ਕਥਿਤ ਰਾਸ਼ਟਰ ਵਿਰੋਧੀ ਨਾਅਰੇਬਾਜ਼ੀ ਸਬੰਧੀ ਐਫਆਈਆਰ ਦਰਜ ਕੀਤੀ ਹੈ।


ਬਡਗਾਮ ਪੁਲਿਸ ਨੇ ਗੈਰਕਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਅਤੇ ਭਾਰਤੀ ਦੰਡ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ। ਰਿਪੋਰਟ ਮੁਤਾਬਕ ਪੁਲਿਸ ਉਸ ਸਮੇਂ ਮੌਕੇ 'ਤੇ ਮੌਜੂਦ ਸੀ। ਪਾਕਿਸਤਾਨੀ ਝੰਡੇ ਨੂੰ ਦੇਖਦੇ ਹੋਏ, ਜਿਵੇਂ ਹੀ ਪੁਲਿਸ ਨੇ ਲਾਸ਼ ਨੂੰ ਆਪਣੀ ਹਿਰਾਸਤ ਵਿੱਚ ਲੈਣ ਲਈ ਅੱਗੇ ਵਧੇ ਤਾਂ ਮਰਹੂਮ ਵੱਖਵਾਦੀ ਨੇਤਾ ਦੇ ਸਹਿਯੋਗੀਆਂ ਨੇ ਝੰਡਾ ਹਟਾ ਦਿੱਤਾ।






ਸਈਦ ਅਲੀ ਸ਼ਾਹ ਗਿਲਾਨੀ ਨੂੰ 2 ਸਤੰਬਰ ਨੂੰ ਜੰਮੂ -ਕਸ਼ਮੀਰ ਦੇ ਸ਼੍ਰੀਨਗਰ ਸ਼ਹਿਰ ਵਿੱਚ ਉਨ੍ਹਾਂ ਦੇ ਹੈਦਰਪੋਰਾ ਨਿਵਾਸ ਦੇ ਨੇੜੇ ਇੱਕ ਸਥਾਨਕ ਕਬਰਸਤਾਨ ਵਿੱਚ ਦਫਨਾਇਆ ਗਿਆ ਸੀ। ਗਿਲਾਨੀ (92) ਦੀ ਲੰਬੀ ਬਿਮਾਰੀ ਤੋਂ ਬਾਅਦ 1 ਸਤੰਬਰ ਨੂੰ ਰਾਤ 10.30 ਵਜੇ ਉਨ੍ਹਾਂ ਦੀ ਹੈਦਰਪੋਰਾ ਸਥਿਤ ਰਿਹਾਇਸ਼ 'ਤੇ ਮੌਤ ਹੋ ਗਈ, ਜਿੱਥੇ ਉਹ 2008 ਤੋਂ ਨਜ਼ਰਬੰਦ ਸੀ।


ਗਿਲਾਨੀ ਦੀ ਮੌਤ ਤੋਂ ਬਾਅਦ ਕਸ਼ਮੀਰ ਵਿੱਚ ਵੱਖਵਾਦੀ ਲਹਿਰ ਹਾਸ਼ੀਏ 'ਤੇ ਚਲੀ ਗਈ


ਗਿਲਾਨੀ ਦੀ ਮੌਤ ਨੇ ਨਿਰਾਸ਼ਾ ਦੇ ਨਾਲ ਵੱਖਵਾਦੀ ਕੈਂਪ ਵਿੱਚ ਇੱਕ ਖਾਲੀਪਣ ਛੱਡ ਦਿੱਤਾ ਹੈ, ਜਿਸਦਾ ਪ੍ਰਭਾਵ ਭਵਿੱਖ ਵਿੱਚ ਵੇਖਿਆ ਜਾ ਸਕਦਾ ਹੈ। 2008 ਵਿੱਚ ਗਿਲਾਨੀ ਦੇ ਜਮਾਤ-ਏ-ਇਸਲਾਮੀ ਨਾਲੋਂ ਟੁੱਟਣ ਤੋਂ ਬਾਅਦ ਉਨ੍ਹਾਂ ਨੇ ਆਪਣੀ ਸਿਆਸੀ ਪਾਰਟੀ ਤਹਿਰੀਕ-ਏ-ਹੁਰੀਅਤ ਦੇ ਗਠਨ ਦਾ ਐਲਾਨ ਕੀਤਾ ਸੀ।


ਬੁੱਧਵਾਰ ਨੂੰ ਗਿਲਾਨੀ ਦੀ ਮੌਤ ਤੋਂ ਬਾਅਦ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਵੀਰਵਾਰ ਨੂੰ ਕਸ਼ਮੀਰ ਵਿੱਚ ਵਿਆਪਕ ਪਾਬੰਦੀਆਂ ਅਤੇ ਮੋਬਾਈਲ ਟੈਲੀਫੋਨ ਬੰਦ ਦੇ ਆਦੇਸ਼ ਦਿੱਤੇ ਗਏ ਸੀ। ਹਾਲਾਂਕਿ, ਮੋਬਾਈਲ ਫ਼ੋਨ ਦੀ ਵੌਇਸ ਕਾਲਿੰਗ ਸੇਵਾਵਾਂ ਅਤੇ ਬ੍ਰੌਡਬੈਂਡ ਸੁਵਿਧਾ ਸ਼ੁੱਕਰਵਾਰ ਦੇਰ ਸ਼ਾਮ ਨੂੰ ਬਹਾਲ ਕਰ ਦਿੱਤੀ ਗਈ ਕਿਉਂਕਿ ਬੁੱਧਵਾਰ ਨੂੰ ਸੀਨੀਅਰ ਵੱਖਵਾਦੀ ਨੇਤਾ ਸਈਅਦ ਅਲੀ ਸ਼ਾਹ ਗਿਲਾਨੀ ਦੀ ਮੌਤ ਤੋਂ ਬਾਅਦ ਸਥਿਤੀ ਸ਼ਾਂਤੀਪੂਰਨ ਬਣੀ ਰਹੀ।


ਇਹ ਵੀ ਪੜ੍ਹੋ:


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904