ਨਵੀਂ ਦਿੱਲੀ: ਦੇਸ਼ਭਰ ‘ਚ ਹਰ ਸਾਲ 5 ਸਤੰਬਰ ਨੂੰ ਟੀਚਰਸ ਡੇਅ ਮਨਾਇਆ ਜਾਂਦਾ ਹੈ। ਇਸ ਦਿਨ ਸਕੂਲ-ਕਾਲਜਾਂ ‘ਚ ਕਈ ਤਰ੍ਹਾਂ ਦੇ ਪ੍ਰੋਗ੍ਰਾਮ ਕੀਤੇ ਜਾਂਦੇ ਹਨ, ਜਿਸ ‘ਚ ਬੱਚੇ ਆਪਣੇ ਅਧਿਆਪਕਾਂ ਪ੍ਰਤੀ ਸਨਮਾਨ ਅਤੇ ਪਿਆਰ ਜ਼ਾਹਿਰ ਕਰਦੇ ਹਨ। ਸਾਡੇ ਦੇਸ਼ ‘ਚ ਹੀ ਨਹੀ ਸਗੋਂ ਪੂਰੀ ਦੁਨੀਆ ‘ਚ ਅਧਿਆਪਕਾਂ ਨੂੰ ਚੰਗੇ ਸਮਾਜ ਦੇ ਨਿਰਮਾਣ ਦੇ ਲਈ ਜ਼ਰੂਰੀ ਮੰਨਿਆ ਜਾਂਦਾ ਹੈ। ਟੀਚਰਸ ਨੋਜਵਾਨਾਂ ਦਾ ਭਵਿੱਖ ਬਣਾਉਨ ਦਾ ਕੰਮ ਕਰਦੇ ਹਨ। ਅਜਿਹੇ ‘ਚ ਤੁਸੀਂ ਵੀ ਸੋਚਦੇ ਹੋਵੋਗੇ ਕਿ ਆਖਰ ਹਰ ਸਾਲ 5 ਸਤੰਬਰ ਨੂੰ ਸਿੱਖਿਅਕ ਦਿਹਾੜਾ ਕਿਉਂ ਮਨਾਇਆ ਜਾਂਦਾ ਹੈ। ਤਾਂ ਆਓ ਤੁਹਾਨੂੰ ਇਸ ਦਿਨ ਦੀ ਖਾਸੀਅੱਤ ਬਾਰੇ ਦੱਸਦੇ ਹਾਂ।


ਅਸਲ ‘ਚ 5 ਸਤੰਬਰ ਨੂੰ ਸਾਬਕਾ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਣਨ ਦੀ ਜਯੰਤੀ ਹੈ। ਉਨ੍ਹਾਂ ਦੀ ਯਾਦ ‘ਚ ਹੀ ਹਰ ਸਾਲ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ। ਸਰਵਪੱਲੀ ਰਾਧਾਕ੍ਰਿਸ਼ਣਨ ਸਿਖੀਆ ਦੇ ਮਹੱਤ ਨੂੰ ਕਾਫੀ ਜ਼ਿਆਦਾ ਮੰਨਦੇ ਸੀ। ਡਾ.ਰਾਧਾਕ੍ਰਿਸ਼ਣਨ ਖੁਦ ਵੀ ਇੱਕ ਮਹਾਨ ਅਧਿਆਪਕ ਰਹੀ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਸੀ ਜਦੋਂ ਤਕ ਅਧਿਆਪਕ ਸਿੱਖੀਆ ਪ੍ਰਤੀ ਸਮਰਪਿਤ ਅਤੇ ਪ੍ਰਤੀਬੱਧ ਨਹੀ ਹੁੰਦਾ, ਉਦੋਂ ਤਕ ਸਿੱਖੀਆ ਨੂੰ ਮਿਸ਼ਨ ਦਾ ਰੂਪ ਨਹੀ ਮਿਲ ਸਕਦਾ।


ਇੱਕ ਵਾਰ ਉਨ੍ਹਾਂ ਦੇ ਕੁਝ ਵਿਦਿਆਰਧੀਆਂ ਅਤੇ ਦੋਸਤਾਂ ਨੇ ਉਨ੍ਹਾਂ ਦਾ ਜਨਮ ਦਿਨ ਮਨਾਉਣ ਦਾ ਮਨ ਬਣਾਇਆ। ਇਸ ‘ਤੇ ਡਾ. ਸਰਵਪੱਲੀ ਨੇ ਕਿਹਾ ਕਿ ਇਸ ਦਿਨ ਮੇਰਾ ਜਨਮ ਦਿਨ ਮਨਾਉਣ ਦੀ ਥਾਂ ਜੇਕਰ ਟੀਚਰਸ ਡੇਅ ਵੱਜੋਂ ਮਨਾਇਆ ਜਾਵੇ ਤਾਂ ਮੈਨੂੰ ਵਧੇਰੇ ਖੁਸ਼ੀ ਹੋਵੇਗੀ। ਇਸ ਤੋਂ ਬਾਅਦ ਸਾਲ 1965 ਤੋਂ ਡਾ. ਐਸ ਰਾਧਾਕ੍ਰਿਸ਼ਣਨ ਦੇ ਕੁਝ ਵਿਦਿਆਰਥੀਆਂ ਨੇ ਉਨ੍ਹਾਂ ਲਈ ਇੱਕ ਸਭਾ ਦਾ ਪ੍ਰਬੰਧ ਕੀਤਾ ਅਤੇ ਉਨ੍ਹਾਂ ਨੇ ਭਾਰਤ ਅਤੇ ਬੰਗਲਾਦੇਸ਼ ਦੇ ਕੁਝ ਮਹਾਨ ਅਧਿਆਪਕਾਂ ਨੂੰ ਸ਼ਰਧਾਜੰਲੀ ਦਿੱਤੀ। ਜਿਸ ਤੋਂ ਬਾਅਦ 1967 ਤੋਂ ਹੀ 5 ਸਤੰਬਰ ਨੂੰ ਦੇਸ਼ ‘ਚ ਅਧਿਆਪਕ ਦਿਵਸ ਮਨਾਇਆ ਜਾਣ ਲੱਗਿਆ।


ਅਧਿਆਪਕ ਦਿਵਸ ਵੱਖ-ਵੱਖ ਦੇਸ਼ਾਂ ‘ਚ ਵੱਖ-ਵੱਖ ਮਿਤੀ ਨੂੰ ਮਨਾਇਆ ਜਾਂਦਾ ਹੈ। ਵਿਸ਼ਵ ਸਿੱਖੀਅਕ ਦਿਹਾੜਾ 5 ਅਕਤੂਬਰ ਨੂੰ, ਜਦਕਿ ਆਸਟ੍ਰੇਲੀਆ ‘ਚ ਇਹ ਦਿਨ ਅਕਤੂਬਰ ਦੇ ਆਖਰੀ ਸ਼ੂੱਕਰਵਾਰ ਨੂੰ ਮਨਾਇਆ ਜਾਂਦਾ ਹੈ। ਇਸ ਦੇ ਨਾਲ ਭੂਟਾਨ ‘ਚ ਦੋ ਮਈ ਨੂੰ, ਬ੍ਰਾਜ਼ੀਲ ‘ਚ 15 ਅਕਤੂਬਰ, ਕੈਨੇਡਾ ‘ਚ 5 ਅਕਤੂਬਰ, ਯੁਨਾਨ ‘ਚ 30 ਜਨਵਰੀ, ਮੈਕਸਿਕੋ ‘ਚ 15 ਮਈ ਅਤੇ ਸ਼੍ਰੀਲੰਕਾ ‘ਚ 6 ਅਕਤੂਬਰ ਨੂੰ ਅਧਿਆਪਕ ਦਿਹਾੜਾ ਮਨਾਇਆ ਜਾਂਦਾ ਹੈ।


ਡਾ. ਸਰਵਪੱਲੀ ਰਾਧਾਕ੍ਰਿਸ਼ਣਨ ਬਾਰੇ ਕੁਝ ਦਿਲਚਸਪ ਗੱਲਾਂ:



  • ਰਾਧਾਕ੍ਰਿਸ਼ਣਨ ਦੇ ਵਿਦਿਆਰਥੀ ਉਨ੍ਹਾਂ ਨੂੰ ਇੰਨਾਂ ਜ਼ਿਆਦਾ ਪਿਆਰ ਕਰਦੇ ਸੀ ਕਿ ਇੱਕ ਵਾਰ ਉਹ ਉਨ੍ਹਾਂ ਨੂੰ ਫੁਲਾਂ ਨਾਲ ਸਜੀ ਕਾਰ ‘ਚ ਖੁਦ ਥੱਕਾ ਲੱਗਾ ਮੈਸੂਰ ਯੂਨੀਵਰਸੀਟੀ ਤੋਂ ਰੇਲਵੇ ਸਟੇਸ਼ਨ ਤਕ ਲੈ ਕੇ ਗਏ ਸੀ।

  • ਰਾਧਾਕ੍ਰਿਸ਼ਣਨ ਨੂੰ 1938 ‘ਚ ਬ੍ਰਿਟੀਸ਼ ਅਕੈਡਮੀ ਦਾ ਫੇਲੋ ਚੁਣਿਆ ਗਿਆ। 1954 ‘ਚ ਉਨ੍ਹਾਂ ਦੇ ਯੋਗਦਾਨ ਦੇ ਲਈ ਉਨ੍ਹਾਂ ਨੂੰ ਦੇਸ਼ ਦਾ ਸਭ ਤੋਂ ਵੱਡਾ ਨਾਗਰਿਕ ਐਵਾਰਡ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ।

  • ਰਾਧਾਕ੍ਰਿਸ਼ਣਨ ਨੂੰ 1975 ‘ਚ ਟੈਮਪਲੋਟਨ ਪ੍ਰਾਈਡ ਮਿਲੀਆ। ਰਾਧਾਕ੍ਰਿਸ਼ਣਨ ਨੇ ਇਨਾਮ ‘ਚ ਮਿਲੇ ਸਾਰੇ ਪੈਸੇ ਆਕਸਫੋਰਡ ਯੁਨੀਵਰਸਿਟੀ ਨੂੰ ਦਾਨ ਦੇ ਦਿੱਤੇ ਸੀ। ਉਨ੍ਹਾਂ ਨੇ ਕਈ ਕਿਤਾਬਾਂ ਲਿੱਖੀਆਂ। ਧਰਮ, ਫਿਲੋਸਫੀ ਜਿਹੇ ਵਿਿਸ਼ਆਂ ‘ਤੇ ਉਨ੍ਹਾਂ ਦੀ ਚੰਗੀ ਜਾਣਕਾਰੀ ਸੀ।

  • ਰਾਧਾਕ੍ਰਿਸ਼ਣਨ ਨੇ ਭਾਰਤ ਦੀ ਜਨਤਾ ਦੇ ਲਈ ਸਿੱਖੀਆ ਦੇ ਦਰਵਾਜ਼ੇ ਖੋਲ੍ਹਣ ਦਾ ਕੰਮ ਕੀਤਾ।


ਇਹ ਵੀ ਪੜ੍ਹੋ: Apple Launch Event: iPhone 13 ਸੀਰੀਜ਼, Watch Series 7 ਅਤੇ Apple iPad mini 6 ਦੇ ਨਾਲ ਮਿਲੇਗਾ ਹੋਰ ਵਧੇਰੇ ਕੁਝ, ਜਾਣੋ ਵੇਰਵੇ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904