ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਪੰਜਾਬੀ ਬਾਗ ਵਿੱਚ ਈਐਸਆਈ ਹਸਪਤਾਲ ਵਿੱਚ ਅੱਗ ਲੱਗ ਗਈ। ਇਹ ਅੱਗ ਹਸਪਤਾਲ ਦੀ ਤੀਜੀ ਮੰਜ਼ਲ 'ਤੇ ਲੱਗੀ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਦਿਆਂ ਹੀ ਸਾਰੇ ਮਰੀਜ਼ਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਫਿਲਹਾਲ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ 'ਤੇ ਪਹੁੰਚ ਗਈ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।


ਦੱਸਿਆ ਜਾ ਰਿਹਾ ਹੈ ਕਿ ਪੰਜਾਬੀ ਬਾਗ ਦੇ ਈਐਸਆਈ ਹਸਪਤਾਲ ਵਿਚ ਲੱਗੀ ਅੱਗ ਤੋਂ ਤੁਰੰਤ ਬਾਅਦ ਸਾਰੇ ਮਰੀਜ਼ਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਅੱਗ ਲੱਗਣ ਕਾਰਨ ਹਸਪਤਾਲ ਵਿੱਚ ਦਹਿਸ਼ਤ ਦਾ ਮਾਹੌਲ ਹੈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।



ਦੱਸ ਦਈਏ ਕਿ ਇਸ ਤੋਂ ਪਹਿਲਾਂ ਸੋਮਵਾਰ ਨੂੰ ਕੋਟਲਾ ਮੁਬਾਰਕਪੁਰ ਥਾਣਾ ਖੇਤਰ ਦੇ ਸੁਭਾਸ਼ ਮਾਰਕੀਟ ਵਿੱਚ ਇੱਕ ਪੰਜ ਮੰਜ਼ਿਲਾ ਇਮਾਰਤ ਦੀ ਦੂਸਰੀ ਮੰਜ਼ਲ ‘ਤੇ ਅੱਗ ਲੱਗ ਗਈ। ਇਮਾਰਤ 'ਚ ਰਹਿਣ ਵਾਲੇ ਪੰਜ ਲੋਕ ਅੱਗ ਨਾਲ ਫਸ ਗਏ, ਜਿਨ੍ਹਾਂ ਨੂੰ ਕੋਟਲਾ ਮੁਬਾਰਕਪੁਰ ਪੁਲਿਸ ਸਟੇਸ਼ਨ ਦੀ ਟੀਮ ਅਤੇ ਦਿੱਲੀ ਫਾਇਰ ਸਰਵਿਸ ਦੇ ਜਵਾਨਾਂ ਦੀ ਮਦਦ ਨਾਲ ਬਾਹਰ ਕੱਢਿਆ। ਐਲਪੀਜੀ ਗੈਸ ਸਿਲੰਡਰ ਖੁੱਲੇ ਹੋਣ ਅਤੇ ਸ਼ਾਰਟ ਸਰਕਟ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ। ਇਸ ਦੌਰਾਨ ਇਮਾਰਤ ਵਿੱਚ ਰੱਖੇ ਦੋ ਐਲਪੀਜੀ ਸਿਲੰਡਰ ਫਟ ਗਏ।


ਉਧਰ ਰਾਹਤ ਦੀ ਖ਼ਬਰ ਹੈ ਕਿ ਕੌਮੀ ਰਾਜਧਾਨੀ ਵਿਚ ਕੋਰੋਨਾਵਾਇਰਸ ਦੀ ਲਾਗ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ। ਵੀਰਵਾਰ ਨੂੰ ਜਾਰੀ ਕੀਤੇ ਗਏ ਬੁਲੇਟਿਨ ਮੁਤਾਬਕ, ਪਿਛਲੇ 24 ਘੰਟਿਆਂ ਦੌਰਾਨ ਦਿੱਲੀ ਵਿੱਚ ਸੰਕਰਮਣ ਦੇ 3,231 ਨਵੇਂ ਕੇਸ ਸਾਹਮਣੇ ਆਏ ਹਨ। ਇੱਥੇ ਸਕਾਰਾਤਮਕ ਦਰ 5.50 ਪ੍ਰਤੀਸ਼ਤ ਰਹੀ। ਉਧਰ ਇੱਕ ਦਿਨ ਵਿਚ 233 ਵਿਅਕਤੀਆਂ ਦੀ ਮੌਤ ਕੋਰੋਨਾ ਕਾਰਨ ਹੋਈ। ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਤੋਂ 7831 ਲੋਕ ਠੀਕ ਹੋਏ। ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਨਵੇਂ ਕੇਸਾਂ ਨਾਲੋਂ ਜ਼ਿਆਦਾ ਹੈ।


ਇਹ ਵੀ ਪੜ੍ਹੋ: Chhatarpur Covid centre: ਹੁਣ ਸਾਰਿਆਂ ਨੂੰ ਛਤਰਪੁਰ ਕੋਵਿਡ ਸੈਂਟਰ 'ਚ ਮਿਲੇਗਾ ਮੁਫਤ ਇਲਾਜ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904