ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦੇ ਆਸ ਪਾਸ ਦੇ ਹਰਿਆਣਾ ਤੇ ਹੋਰ ਸੂਬਿਆਂ ਦੇ ਕੋਵਿਡ ਮਰੀਜ਼ਾਂ ਲਈ ਚੰਗੀ ਖ਼ਬਰ ਹੈ। ਨਵੀਂ ਦਿੱਲੀ ਵਿਚ ਛਤਰਪੁਰ ਵਿਖੇ ਰਾਧਾ ਸੁਵਾਮੀ ਸਤਸੰਗ ਬਿਆਸ ਦੇ ਹਾਲ ਵਿੱਚ ਸਥਾਪਤ 500 ਆਕਸੀਜਨ ਵਾਲਾ ਸਰਦਾਰ ਪਟੇਲ ਕੋਵਿਡ ਕੇਅਰ ਸੈਂਟਰ (ਐਸਪੀਸੀਸੀਸੀ), ਜਿਸ ਦਾ ਪ੍ਰਬੰਧਨ ਇੰਡੋ-ਤਿੱਬਤੀ ਬਾਰਡਰ ਪੁਲਿਸ (ਆਈਟੀਬੀਪੀ) ਕਰ ਰਿਹਾ ਹੈ ਨੇ ਐਲਾਨ ਕੀਤਾ ਹੈ ਕਿ ਸਾਰੇ ਸੂਬਿਆਂ ਦੇ ਕੋਵਿਡ ਮਰੀਜ਼ਾਂ ਲਈ ਖੁੱਲ੍ਹਾ ਹੈ।

ਆਈਟੀਬੀਪੀ ਦੇ ਡਾਇਰੈਕਟਰ-ਜਨਰਲ ਐਸਐਸ ਦੇਸਵਾਲ ਨੇ ਕਿਹਾ, “ਕੋਵਿਡ-ਕੇਅਰ ਸੈਂਟਰ ਅਤੇ ਹਸਪਤਾਲ ਕੋਰੋਨਾ ਦੇ ਇਲਾਜ ਲਈ ਜ਼ਰੂਰੀ ਵੈਂਟੀਲੇਟਰਾਂ, ਆਕਸੀਜਨ ਕੰਸੈਂਟ੍ਰੈਟਰਸ ਤੇ ਦਵਾਈਆਂ ਨਾਲ ਲੈਸ ਹਨ। ਇਹ ਉਨ੍ਹਾਂ ਮਰੀਜ਼ਾਂ ਦੀ ਸੇਵਾ ਕਰਦਾ ਹੈ ਜਿਨ੍ਹਾਂ ਨੂੰ ਆਕਸੀਜਨ ਦੀ ਜ਼ਰੂਰਤ ਹੁੰਦੀ ਹੈ ਤੇ ਸਾਰੇ ਕੋਵਿਡ ਪ੍ਰਭਾਵਿਤ ਵਸਨੀਕਾਂ ਨੂੰ ਵਾਕ-ਇਨ ਦਾਖਲਾ ਤੇ ਇਲਾਜ ਮੁਫਤ ਪ੍ਰਦਾਨ ਕਰਦਾ ਹੈ।”

ਕੇਂਦਰੀ ਗ੍ਰਹਿ ਮੰਤਰਾਲੇ ਨੇ ਆਈਟੀਬੀਪੀ ਨੂੰ ਸੈਂਟਰ ਲਈ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਮੁਹੱਈਆ ਕਰਵਾਉਣ ਦਾ ਹੁਕਮ ਦਿੱਤਾ ਸੀ। ਕੇਂਦਰ ਨੇ 26 ਅਪ੍ਰੈਲ ਨੂੰ ਕੰਮ ਕਰਨਾ ਸ਼ੁਰੂ ਕੀਤਾ ਅਤੇ 19 ਮਈ ਤੱਕ 1,223 ਮਰੀਜ਼ਾਂ ਨੂੰ ਦਾਖਲ ਕੀਤਾ, ਜਿਨ੍ਹਾਂ ਚੋਂ 935 ਨੂੰ ਛੁੱਟੀ ਮਿਲ ਗਈ ਹੈ।

ਹੁਣ ਤਕ, ਸੈਂਟਰ ਵਿਚ ਲਗਪਗ 200 ਬਿਸਤਰੇ ਬੁੱਕ ਹਨ। ਦਿੱਲੀ ਪ੍ਰਸ਼ਾਸਨ ਵੱਲੋਂ ਸੈਂਟਰ ਵਿੱਚ ਦਾਖਲ ਮਰੀਜ਼ਾਂ ਲਈ ਆਕਸੀਜਨ ਸਪਲਾਈ ਅਤੇ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ।

ਦੱਸ ਦਈਏ ਕਿ ਆਈਟੀਬੀਪੀ ਨੇ ਮਹਾਂਮਾਰੀ ਦੀ ਪਹਿਲੀ ਲਹਿਰ ਦੌਰਾਨ ਛਤਰਪੁਰ ਵਿਖੇ ਦੁਨੀਆ ਦੇ ਸਭ ਤੋਂ ਵੱਡੇ 10,000 ਬਿਸਤਰਿਆਂ ਵਾਲੇ ਕੋਵਿਡ ਕੇਅਰ ਸੈਂਟਰ ਅਤੇ ਹਸਪਤਾਲ ਦੀ ਸਥਾਪਨਾ ਅਤੇ ਪ੍ਰਬੰਧ ਕੀਤੇ ਸੀ, ਜਿਸ ਵਿਚ 12,000 ਤੋਂ ਵੱਧ ਮਰੀਜ਼ਾਂ ਦਾ ਇਲਾਜ ਕੀਤਾ ਗਿਆ ਸੀ।


ਉਧਰ ਰਾਹਤ ਦੀ ਖ਼ਬਰ ਹੈ ਕਿ ਕੌਮੀ ਰਾਜਧਾਨੀ ਵਿਚ ਕੋਰੋਨਾਵਾਇਰਸ ਦੀ ਲਾਗ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ। ਵੀਰਵਾਰ ਨੂੰ ਜਾਰੀ ਕੀਤੇ ਗਏ ਬੁਲੇਟਿਨ ਮੁਤਾਬਕ, ਪਿਛਲੇ 24 ਘੰਟਿਆਂ ਦੌਰਾਨ ਦਿੱਲੀ ਵਿੱਚ ਸੰਕਰਮਣ ਦੇ 3,231 ਨਵੇਂ ਕੇਸ ਸਾਹਮਣੇ ਆਏ ਹਨ। ਇੱਥੇ ਸਕਾਰਾਤਮਕ ਦਰ 5.50 ਪ੍ਰਤੀਸ਼ਤ ਰਹੀ। ਉਧਰ ਇੱਕ ਦਿਨ ਵਿਚ 233 ਵਿਅਕਤੀਆਂ ਦੀ ਮੌਤ ਕੋਰੋਨਾ ਕਾਰਨ ਹੋਈ। ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਤੋਂ 7831 ਲੋਕ ਠੀਕ ਹੋਏ। ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਨਵੇਂ ਕੇਸਾਂ ਨਾਲੋਂ ਜ਼ਿਆਦਾ ਹੈ।


ਇਹ ਵੀ ਪੜ੍ਹੋ: Delhi ESI Hospital Fire: ਦਿੱਲੀ ਦੇ ESI ਹਸਪਤਾਲ ਦੀ ਤੀਜੀ ਮੰਜ਼ਿਲ ਨੂੰ ਲੱਗੀ ਅੱਗ, ਸਾਰੇ ਮਰੀਜ਼ ਸੁਰੱਖਿਅਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904


ਇਹ ਵੀ ਪੜ੍ਹੋ: ਜਾਣੋ Sidhu Moose Wala ਨੇ ਜੀਓ ਸਾਵਨ ਨੂੰ ਕਿਉਂ ਭੇਜਿਆ ਨੋਟਿਸ!


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904