ਦੱਸ ਦੇਈਏ ਕਿ ਹਾਲ ਹੀ 'ਚ ਵੈਕਸੀਨ ਬਣਨ ਤੋਂ ਬਾਅਦ ਸੀਰਮ ਇੰਸਟੀਚਿਊਟ ਆਫ ਇੰਡੀਆ ਵਿਖੇ ਜਸ਼ਨ ਦਾ ਮਾਹੌਲ ਸੀ। ਸਟਾਫ ਨੇ ਇਕੱਠੇ ਹੋਏ ਤੇ ਤਸਵੀਰਾਂ ਖਿੱਚੀਆਂ, ਜਸ਼ਨ ਮਨਾਇਆ। ਇਸ 'ਚ ਸੀਰਮ ਇੰਸਟੀਚਿਊਟ ਦਾ ਮੁਖੀ ਆਦਰ ਪੂਨਾਵਾਲਾ ਵੀ ਮੌਜੂਦ ਸੀ। ਪੂਨਾਵਾਲਾ ਨੇ ਏਬੀਪੀ ਨਿਊਜ਼ ਨਾਲ ਵਿਸ਼ੇਸ਼ ਗੱਲਬਾਤ ਕੀਤੀ ਤੇ ਟੀਕੇ ਬਾਰੇ ਅਗਲੀ ਯੋਜਨਾਬੰਦੀ ਬਾਰੇ ਦੱਸਿਆ।
ਟੀਕੇ ਦੀ ਵੰਡ ਦੀ ਯੋਜਨਾਬੰਦੀ ਬਾਰੇ ਪੂਨਾਵਾਲਾ ਨੇ ਕਿਹਾ ਕਿ ਅਸਲ ਪੜਾਅ ਹੁਣ ਸ਼ੁਰੂ ਹੋਣ ਜਾ ਰਿਹਾ ਹੈ। ਟੀਮ ਨੇ ਟੀਕਾ ਬਣਾਉਣ ਲਈ ਸਖ਼ਤ ਮਿਹਨਤ ਕੀਤੀ, ਇਜਾਜ਼ਤ ਵੀ ਮਿਲ ਗਈ ਹੈ, ਹੁਣ ਚੁਣੌਤੀ ਹੈ ਕਿ ਇਸ ਨੂੰ ਪੂਰੇ ਦੇਸ਼ ਦੇ ਲੋਕਾਂ ਤਕ ਫੈਲਾਇਆ ਜਾਵੇ। ਪੂਨਾਵਾਲਾ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਕੰਪਨੀ ਸਰਕਾਰ ਦੇ ਨਾਲ ਇੱਕ ਤਰਜੀਹ ਤੈਅ ਕਰ ਰਹੀ ਹੈ ਕਿ ਸਿਹਤ ਸੰਭਾਲ ਕਰਮਚਾਰੀਆਂ, ਬਜ਼ੁਰਗਾਂ ਅਤੇ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਪਹਿਲਾਂ ਟੀਕੇ ਦਿੱਤੇ ਜਾਣ।
ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਬਾਰੇ ਭਾਜਪਾ ਸਾਂਸਦ ਦਾ ਵਿਵਾਦਤ ਬਿਆਨ, ਅੰਦੋਲਨਕਾਰੀਆਂ ਨੂੰ ਦੱਸਿਆ ਅੱਤਵਾਦੀ ਤੇ ਖਾਲਿਸਤਾਨੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904