ਨਵੀਂ ਦਿੱਲੀ: ਰਾਜਧਜਾਨੀ ਦੇ ਦੱਖਣੀ ਦਿੱਲੀ ਨਗਰ ਨਿਗਮ ਨੇ ਕਈ ਅਹਿਮ ਫ਼ੈਸਲੇ ਲਏ ਹਨ। ਇਨ੍ਹਾਂ ਵਿੱਚ ਦਿੱਲੀ ਦੇ ਸਾਰੇ ਨਾਨ-ਵੈੱਜ ਰੈਸਟੋਰੈਂਟਸ ਤੇ ਹੋਟਲਾਂ ਵਿੱਚ ਹਲਾਲ ਜਾਂ ਝਟਕਾ ਮੀਟ ਦਾ ਬੋਰਡ ਲਾਉਣਾ ਲਾਜ਼ਮੀ ਹੋਵੇਗਾ।

ਨਗਰ ਨਿਗਮ ਅਨੁਸਾਰ ਉਨ੍ਹਾਂ ਦੇ ਇਲਾਕੇ ਦੇ ਚਾਰ ਜ਼ੋਨ ’ਚ ਆਉਣ ਵਾਲੇ ਲਗਪਗ 104 ਵਾਰਡਾਂ ਵਿੱਚ ਹਜ਼ਾਰਾਂ ਰੈਸਟੋਰੈਂਟ ਹਨ; ਜਿਨ੍ਹਾਂ ਵਿੱਚੋਂ ਸਿਰਫ਼ 10 ਫ਼ੀਸਦੀ ’ਚ ਹੀ ਸ਼ਾਕਾਹਾਰੀ ਭੋਜਨ ਮਿਲਦਾ ਹੈ ਤੇ ਬਾਕੀ ਦੇ 90 ਫ਼ੀ ਸਦੀ ਰੈਸਟੋਰੈਂਟਸ ਉੱਤੇ ਨਾਨਵੈੱਜ ਮਿਲਦਾ ਹੈ ਪਰ ਉੱਥੇ ਇਹ ਸਪੱਸ਼ਟ ਨਹੀਂ ਕੀਤਾ ਜਾਂਦਾ ਕਿ ਇੱਥੇ ਮਿਲਣ ਵਾਲਾ ਮੀਟ ਹਲਾਲ ਹੈ ਜਾਂ ਫਿਰ ਝਟਕੇ ਦਾ ਹੈ।

ਇਹ ਵੀ ਪੜ੍ਹੋਛੱਤ ਪਾੜ ਕੇ ਲੁੱਟਿਆ ਸੋਨਾ,' ਗਹਿਣਿਆਂ ਦੀ ਦੁਕਾਨ 'ਚ ਕਰੋੜਾਂ ਦੀ ਚੋਰੀ

ਨਗਰ ਨਿਗਮ ਨੇ ਆਪਣੇ ਪ੍ਰਸਤਾਵ ’ਚ ਕਿਹਾ ਹੈ ਕਿ ਹਿੰਦੂ ਤੇ ਸਿੱਖ ਧਰਮ ’ਚ ਹਲਾਲ ਮੀਟ ਖਾਣਾ ਮਨ੍ਹਾ ਹੈ ਤੇ ਇਹ ਧਰਮ ਦੇ ਵਿਰੁੱਧ ਹੈ। ਅਜਿਹੀ ਹਾਲਤ ’ਚ ਰੈਸਟੋਰੈਂਟ ਤੇ ਮੀਟ ਸ਼ਾਪਸ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਨ੍ਹਾਂ ਵੱਲੋਂ ਵੇਚੇ ਜਾ ਰਹੇ ਮੀਟ ਬਾਰੇ ਇਹ ਸਪੱਸ਼ਟ ਕੀਤਾ ਜਾਵੇ ਕਿ ਇਹ ਮੀਟ ਹਲਾਲ ਹੈ ਜਾਂ ਝਟਕੇ।

ਦੱਖਣੀ ਐਮਡੀਐਮਸੀ ’ਚ ਨੇਤਾ ਨਰਿੰਦਰ ਚਾਵਲਾ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਕੋਈ ਇਸ ਨਿਯਮ ਦੀ ਉਲੰਘਣਾ ਕਰਦਾ ਹੈ, ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਹਰੇਕ ਨੂੰ ਜਾਣਨ ਦਾ ਅਧਿਕਾਰ ਹੈ ਕਿ ਉਹ ਕੀ ਖਾ ਰਿਹਾ ਹੈ; ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ ਕਿਉਂਕਿ ਭੋਜਨ ਨੂੰ ਲੈ ਕੇ ਕੁਝ ਨਿਰਧਾਰਤ ਨਿਯਮ ਤੇ ਮਾਨਤਾਵਾਂ ਹਨ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904