ਬਾਇਡੇਨ ਨੇ ਦਫ਼ਤਰ ’ਚ ਪਹਿਲੇ ਦਿਨ ਅਮਰੀਕਾ ਤੇ ਮੈਕਸੀਕੋ ਦੀ ਸਰਹੱਦ ਉੱਤੇ ਕੰਧ ਬਣਾਉਣ ਦਾ ਟ੍ਰੰਪ ਦਾ ਫ਼ੈਸਲਾ ਵਾਪਸ ਲੈ ਲਿਆ। ਇਸ ਦੇ ਨਾਲ ਹੀ ਅਮਰੀਕਾ ਦੋਬਾਰਾ ‘ਵਿਸ਼ਵ ਸਿਹਤ ਸੰਗਠਨ’ (WHO) ’ਚ ਸ਼ਾਮਲ ਹੋਵੇਗਾ। ਇਸ ਤੋਂ ਇਲਾਵਾ ਕਈ ਮੁਸਲਿਮ ਦੇਸ਼ਾਂ ਉੱਤੋਂ ਟ੍ਰੈਵਲ ਬੈਨ ਖ਼ਤਮ ਕਰਨ ਦਾ ਫ਼ੈਸਲਾ ਵੀ ਲਿਆ ਗਿਆ ਹੈ।
ਕੋਰੋਨਾ ਤੋਂ ਬਚਾਅ ਲਈ ਨਵੇਂ ਰਾਸ਼ਟਰਪਤੀ ਨੇ ਸਮੁੱਚੇ ਅਮਰੀਕਾ ’ਚ ਮਾਸਕ ਪਹਿਨਣਾ ਲਾਜ਼ਮੀ ਕਰਾਰ ਦਿੱਤਾ ਹੈ। ਬਾਇਡੇਨ ਨੇ ਕਿਹਾ ਕਿ ਮਾਸਕ ਪਹਿਨਣਾ ‘ਦੇਸ਼ ਪ੍ਰੇਮ’ ਦੀ ਨਿਸ਼ਾਨੀ ਹੈ ਕਿਉਂਕਿ ਇਸ ਨਾਲ ਅਣਗਿਣਤ ਜ਼ਿੰਦਗੀਆਂ ਬਚਦੀਆਂ ਹਨ।
ਜੋਅ ਬਾਇਡੇਨ ਸੁੰਹ ਚੁੱਕਦਿਆਂ ਹੀ ਆਏ ਐਕਸ਼ਨ ਮੋਡ 'ਚ, ਟਰੰਪ ਦੇ ਇੱਕ ਤੋਂ ਬਾਅਦ ਇੱਕ ਲਏ ਫੈਸਲੇ ਪਲਟੇ
ਜੋਅ ਬਾਇਡੇਨ ਨੇ ਕਿਹਾ ਕਿ ਅਸੀਂ ਜਲਵਾਯੂ ਤਬਦੀਲੀ ਦਾ ਮੁਕਾਬਲਾ ਕਰਨ ਜਾ ਰਹੇ ਹਾਂ, ਜੋ ਅਸੀਂ ਹਾਲੇ ਤੱਕ ਨਹੀਂ ਕੀਤਾ। ਇਸ ਦੇ ਨਾਲ ਹੀ ਟ੍ਰਾਂਸਜੈਂਡਰ ਨੂੰ ਫ਼ੌਜੀ ਸੇਵਾ ਲਈ ਅਯੋਗ ਮੰਨਣ ਵਾਲਾ ਬੈਨ ਹਟੇਗਾ। ਗਰਭਪਾਤ ਵਿਰੁੱਧ ਹੋਣ ਵਾਲੇ ਅਪਰਾਧਾਂ ਵਿੱਚ ਅਮਰੀਕੀ ਮੁਹਿੰਮ ਦੀ ਫ਼ੰਡਿੰਗ ਉੱਤੇ ਵੀ ਰੋਕ ਹਟੇਗੀ।
ਵਿਦਿਆਰਥੀਆਂ ਲਈ ਸਿੱਖਿਆ ਵਿਭਾਗ ਦੇ ਕਰਜ਼ਾ ਭੁਗਤਾਨ ਉੱਤੇ ਰੋਕ ਨੂੰ ਸਤੰਬਰ ਤੱਕ ਵਧਾਇਆ ਜਾਵੇਗਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ