ਸ਼ਿਮਲਾ: ਇੱਥੋਂ ਦੇ ਰੋਹੜੂ ਇਲਾਕੇ ਦੇ ਪਿੰਡ ਢੁਗਿਆਣੀ ਪਿੰਡ ਦੇ ਇੱਕ ਘਰ ਨੂੰ ਲੱਗੀ ਅੱਗ ਬੇਕਾਬੂ ਹੋ ਗਈ ਤੇ ਕੁਝ ਹੀ ਸਮੇਂ ਵਿੱਚ ਇਹ ਅੱਗ ਵੱਡੇ ਪੱਧਰ 'ਤੇ ਫੈਲ ਗਈ। ਅੱਗ ਕਾਰਨ ਬਜ਼ੁਰਗ ਔਰਤ ਜਿਊਂਦੀ ਸੜ ਗਈ ਅਤੇ ਕਈ ਮਕਾਨਾਂ ਤੋਂ ਇਲਾਵਾ ਦੋ ਮੰਦਰ ਵੀ ਅੱਗ ਦੀ ਭੇਟ ਚੜ੍ਹ ਗਏ।



ਪ੍ਰਾਪਤ ਜਾਣਕਾਰੀ ਮੁਤਾਬਕ ਐਤਵਾਰ ਨੂੰ ਸਵੇਰੇ ਗਿਆਰਾਂ ਵਜੇ ਢੁਗਿਆਣੀ ਪਿੰਡ ਦੇ ਨਰਾਇਣ ਸਿੰਘ ਦੇ ਘਰ ਵਿੱਚ ਅੱਗ ਲੱਗ ਗਈ। ਕੁਝ ਹੀ ਸਮੇਂ ਵਿੱਚ ਅੱਗ ਨੇ ਆਲੇ-ਦੁਆਲੇ ਦੇ ਕਈ ਮਕਾਨਾਂ ਅਤੇ ਦੋ ਮੰਦਰਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ।

ਅੱਗ ਵਿੱਚ ਨਾਰਾਇਣ ਸਿੰਘ ਤੋਂ ਇਲਾਵਾ ਈਸ਼ਵਰ ਸਿੰਘ, ਮਤਵਰ ਸਿੰਘ, ਜਗਦੀਸ਼, ਸਰਦਾਰ ਸਿੰਘ, ਸੁੰਦਰ ਸਿੰਘ ਤੇ ਗੁਲਾਬ ਸਿੰਘ ਦੇ ਘਰ ਸੜ ਕੇ ਸੁਆਹ ਹੋ ਗਏ। ਮ੍ਰਿਤਕਾ ਦੀ ਸ਼ਨਾਖ਼ਤ 80 ਸਾਲਾ ਸੋਧਾ ਮਣੀ ਵਜੋਂ ਹੋਈ ਹੈ।

ਕੋਰੋਨਾ ਵਾਇਰਸ ਕਾਰਨ ਲੌਕਡਾਊਨ ਵਿੱਚ ਜਦੋਂ ਤਕ ਅੱਗ ਬੁਝਾਊ ਦਸਤੇ ਉਦੋਂ ਤਕ ਬਹੁਤ ਦੇਰ ਹੋ ਚੁੱਕੀ ਸੀ। ਇਸ ਘਟਨਾ ਵਿੱਚ ਇੱਕ ਮੌਤ ਤੋਂ ਇਲਾਵਾ ਤਕਰੀਬਨ ਇੱਕ ਕਰੋੜ ਰੁਪਏ ਦਾ ਮਾਲੀ ਨੁਕਸਾਨ ਹੋਣ ਦਾ ਅੰਦਾਜ਼ਾ ਹੈ। ਫਿਲਹਾਲ ਅੱਗ ਬੁਝ ਚੁੱਕੀ ਹੈ ਤੇ ਰਾਹਤ ਕਾਰਜ ਜਾਰੀ ਹਨ।