ਚੇਨੱਈ: ਇੰਡੀਗੋ ਏਅਰਲਾਈਨਜ਼ ਨਾਲ ਸਬੰਧਤ ਬੱਸ 'ਚ ਏਅਰਪੋਰਟ 'ਤੇ ਉਸ ਵੇਲੇ ਅੱਗ ਲੱਗ ਗਈ ਜਦੋਂ ਯਾਤਰੀ ਘਰੇਲੂ ਉਡਾਣ 'ਚੋਂ ਉੱਤਰ ਕੇ ਵਾਪਸ ਆ ਰਹੇ ਸਨ। ਏਅਰਪੋਰਟ ਅਧਿਕਾਰੀਆਂ ਮੁਤਾਬਕ ਅੱਗ 'ਤੇ ਤੁਰੰਤ ਕਾਬੂ ਪਾ ਲਿਆ ਗਿਆ ਸੀ। ਇਸ ਲਈ ਘਟਨਾ 'ਚ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ।


ਘਟਨਾ ਦੀ ਜਾਂਚ ਕਰ ਰਹੇ ਅਧਿਕਾਰੀਆਂ ਮੁਤਾਬਕ ਸ਼ੁਰੂਆਤੀ ਜਾਂਚ ਦੌਰਾਨ ਬੱਸ ਨੂੰ ਬਹੁਤਾ ਨੁਕਸਾਨ ਨਹੀਂ ਪਹੁੰਚਿਆ। ਮੌਕੇ 'ਤੇ ਅੱਗ ਬੁਝਾ ਲੈਣ ਨਾਲ ਵੱਡਾ ਹਾਦਸਾ ਹੋਣੋਂ ਟਲ ਗਿਆ।


ਜ਼ਿਕਰਯੋਗ ਹੈ ਕਿ ਲੰਘੇ ਦਿਨ ਹੀ ਮੁੰਬਈ ਤੋਂ ਜੈਪੁਰ ਜਾ ਰਹੀ ਜੈੱਟ ਏਅਰਵੇਜ਼ ਦੀ ਫਲਾਈਟ 9W 697 ਦੀ ਐਮਰਜੈਂਸੀ ਲੈਂਡਿੰਗ ਕਰਾਉਣੀ। ਕੈਬਿਨ ਕਰੂ ਦੀ ਬਹੁਤ ਵੱਡੀ ਲਾਪ੍ਰਵਾਹੀ ਕਾਰਨ ਜਹਾਜ਼ 'ਚ ਮੌਜੂਦ 166 ਯਾਤਰੀਆਂ ਦੀ ਜਾਨ ਜਾ ਸਕਦੀ ਸੀ।


ਟੇਕਆਫ ਦੌਰਾਨ ਕੈਬਿਨ ਕਰੂ ਉਡਾਣ ਦੇ ਅੰਦਰ ਦਾ ਪ੍ਰੈਸ਼ਰ ਮੈਨਟੇਨ ਰੱਖਣ ਵਾਲਾ ਸਵਿੱਚ ਦਬਾਉਣਾ ਭੁੱਲ ਗਿਆ ਸੀ। ਇਸ ਵਜ੍ਹਾ ਨਾਲ ਜਹਾਜ਼ ਅੰਦਰ ਦਬਾਅ ਦਾ ਸੰਤੁਲਨ ਵਿਗੜ ਗਿਆ ਤੇ 30 ਦੇ ਕਰੀਬ ਯਾਤਰੀਆਂ ਦੇ ਕੰਨ ਤੇ ਨੱਕ ਵਿੱਚੋਂ ਖੂਨ ਵਹਿਣ ਲੱਗ ਗਿਆ ਸੀ।