ਗਾਜ਼ੀਆਬਾਦ: ਦਿੱਲੀ ਤੋਂ ਲਖਨਊ ਜਾ ਰਹੀ ਸ਼ਤਾਬਦੀ ਐਕਸਪ੍ਰੈਸ (Delhi-Lucknow Shatabdi Express) ਵਿਚ ਸ਼ਨੀਵਾਰ ਸਵੇਰੇ ਅੱਗ ਲੱਗ ਗਈ। ਗਾਜ਼ੀਆਬਾਦ ਰੇਲਵੇ ਸਟੇਸ਼ਨ (Ghaziabad railway station) 'ਤੇ ਖੜੀ ਸ਼ਤਾਬਦੀ ਦੀ ਪਾਰਸਲ ਕੋਚ (Parcel Coach Fire) ਵਿਚ ਅੱਗ ਲੱਗੀ, ਜਿਸ ਤੋਂ ਬਾਅਦ ਸਟੇਸ਼ਨ 'ਤੇ ਹਫੜਾ-ਤਫੜੀ ਮਚ ਗਈ। ਰੇਲਵੇ ਅਧਿਕਾਰੀ ਮੌਕੇ 'ਤੇ ਪਹੁੰਚੇ। ਕੁਝ ਸਮੇਂ ਬਾਅਦ ਖ਼ਬਰ ਆਈ ਹੈ ਕਿ ਅੱਗ ਨੂੰ ਕਾਬੂ ਵਿਚ ਕਰ ਲਿਆ ਗਿਆ ਹੈ।


ਰੇਲ ਗੱਡੀ ਵਿਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਹਨ। ਰੇਲ ਗੱਡੀ ਸਵੇਰੇ 6:41 ਵਜੇ ਗਾਜ਼ੀਆਬਾਦ ਸਟੇਸ਼ਨ ਪਹੁੰਚੀ ਅਤੇ ਅੱਗ ਬੁਝਾਊ ਯੰਤਰਾਂ ਵੱਲੋਂ ਧੂੰਆਂ ਬੁਝਾਉਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਇਆ ਗਿਆ। ਪ੍ਰਭਾਵਿਤ ਕੋਚ ਨੂੰ ਰੇਲ ਤੋਂ ਅਲੱਗ ਕਰ ਦਿੱਤਾ ਗਿਆ ਅਤੇ ਰੇਲ ਨੂੰ ਫਿਰ ਸਵੇਰੇ 8:20 ਵਜੇ ਰਵਾਨਾ ਕੀਤਾ ਗਿਆ।



ਮੁੱਖ ਫਾਇਰ ਅਫਸਰ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਕਰੀਬ 7 ਵਜੇ ਸ਼ਤਾਬਦੀ ਐਕਸਪ੍ਰੈਸ ਦੇ ਜਰਨੇਟਰ ਅਤੇ ਸਮਾਨ ਦੇ ਡੱਬੇ ਵਿਚ ਅੱਗ ਲੱਗੀ, ਜਿਸ ਤੋਂ ਬਾਅਦ ਉਸਨੂੰ ਤੁਰੰਤ ਰੇਲ ਤੋਂ ਵੱਖ ਕਰ ਦਿੱਤਾ ਗਿਆ। 4 ਫਾਇਰ ਟੈਂਡਰਾਂ ਦੇ ਖਿੜਕੀ ਤੋੜਨ ਤੋਂ ਬਾਅਦ ਅੱਗ ਬੁਝਾਈ। ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਅਤੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।


ਸ਼ਤਾਬਦੀ ਐਕਸਪ੍ਰੈਸ ਦੀ ਸਮਾਨ ਬੋਗਲੀ ਵਿਚ ਲੱਗੀ ਅੱਗ ਦਾ ਪਤਾ ਕਿਵੇਂ ਲਗਾਇਆ ਜਾ ਰਿਹਾ ਹੈ। ਸਬੰਧਤ ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਕਾਰਨ ਰੇਲ ਇੱਕ ਘੰਟੇ ਤੋਂ ਵੀ ਜ਼ਿਆਦਾ ਸਮੇਂ ਲਈ ਗਾਜ਼ੀਆਬਾਦ ਸਟੇਸ਼ਨ 'ਤੇ ਖੜੀ ਰਹੀ।


ਇਹ ਵੀ ਪੜ੍ਹੋ: World Happiness Report 2021: ਭਾਰਤ 149 ਦੇਸ਼ਾਂ ਚੋਂ 139 ਵੇਂ ਨੰਬਰ 'ਤੇ, ਫਿਨਲੈਂਡ ਦੇ ਲੋਕ ਹਨ ਸਭ ਤੋਂ ਖੁਸ਼


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904