ਨਵੀਂ ਦਿੱਲੀ: ਸੰਯੁਕਤ ਰਾਸ਼ਟਰ ਵਤੋਂ ਸ਼ੁੱਕਰਵਾਰ ਨੂੰ World Happiness Report 2021 ਨੂੰ ਜਾਰੀ ਕੀਤਾ ਗਿਆ ਹੈ। ਇਸ 'ਚ ਭਾਰਤ ਨੂੰ 149 ਦੇਸ਼ਾਂ '139ਵਾਂ ਸਥਾਨ ਮਿਲਿਆ ਹੈ ਜਦਕਿ ਫਿਨਲੈਂਡ ਨੇ ਇਸ ਲਿਸਟ 'ਚ ਪਹਿਲਾ ਸਥਾਨ ਹਾਸਲ ਕੀਤਾ ਹੈ। World Happiness Report 2021 ਨੂੰ ਸੰਯੁਕਤ ਰਾਸ਼ਟਰ ਸਥਾਈ ਵਿਕਾਸ ਉਪਾਅ ਨੇਟਵਰਕ ਵਲੋਂ ਜਾਰੀ ਕੀਤਾ ਗਿਆ ਹੈ। ਇਸ 'ਚ ਕੋਵਿਡ-19 ਅਤੇ ਇਸ ਦੇ ਲੋਕਾਂ 'ਤੇ ਪੈਣ ਵਾਲੇ ਅਸਰ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ।


ਰਿਪੋਰਟ ਮੁਤਾਬਕ, ਭਾਰਤ ਨੂੰ ਵਰਲਡ ਹੈਪੀਨੇਸ ਦੀ ਸੂਚੀ ਵਿੱਚ 139ਵੇਂ ਸਥਾਨ 'ਤੇ ਰੱਖਿਆ ਗਿਆ ਹੈ, ਜਦਕਿ ਸਾਲ 2019 ਵਿੱਚ ਭਾਰਤ 140ਵੇਂ ਸਥਾਨ 'ਤੇ ਸੀ। ਬਿਆਨ ਵਿਚ ਕਿਹਾ ਗਿਆ, '' ਭਾਰਤ ਲਈ ਨਮੂਨੇ ਲੈਣ ਲਈ ਲੋਕਾਂ ਨਾਲ ਆਮ ਤੌਰ 'ਤੇ ਆਹਮੋ-ਸਾਹਮਣੇ ਬੈਠੇ ਕੇ ਅਤੇ ਫੋਨ 'ਤੇ ਗੱਲਬਾਤ ਕੀਤੀ ਗਈ। ਹਾਲਾਂਕਿ, ਫੋਨ ਦੇ ਮੁਕਾਬਲੇ ਆਹਮੋ-ਸਾਹਮਣੇ ਬੈਠ ਕੇ ਜਵਾਬ ਦੇਣ ਵਾਲਿਆਂ ਦੀ ਗਿਣਤੀ ਘੱਟ ਸੀ।"


ਫਿਨਲੈਂਡ ਦੁਨੀਆ ਦੇ ਸਭ ਤੋਂ ਖੁਸ਼ਹਾਲ ਦੇਸ਼ਾਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਹੈ। ਇਸ ਤੋਂ ਬਾਅਦ ਆਈਸਲੈਂਡ, ਡੈਨਮਾਰਕ, ਸਵਿਟਜ਼ਰਲੈਂਡ, ਨੀਦਰਲੈਂਡਜ਼, ਸਵੀਡਨ, ਜਰਮਨੀ ਅਤੇ ਨਾਰਵੇ ਹਨ। ਰਿਪੋਰਟ ਮੁਤਾਬਕ, ਪਾਕਿਸਤਾਨ ਇਸ ਸੂਚੀ ਵਿੱਚ 105ਵੇਂ ਸਥਾਨ 'ਤੇ ਹੈ, ਜਦੋਂਕਿ ਬੰਗਲਾਦੇਸ਼ ਅਤੇ ਚੀਨ ਕ੍ਰਮਵਾਰ 101ਵੇਂ ਅਤੇ 84 ਵੇਂ ਨੰਬਰ 'ਤੇ ਹਨ। ਇਸ ਸੂਚੀ ਵਿਚ ਅਮਰੀਕਾ ਨੂੰ 19ਵਾਂ ਨੰਬਰ ਮਿਲਿਆ ਹੈ।


ਇਹ ਵੀ ਪੜ੍ਹੋ: ਰੁਜ਼ਗਾਰ ਪੰਜਾਬ ਦਾ ਸਭ ਤੋਂ ਵੱਡਾ ਚੋਣਾਵੀ ਮੁੱਦਾ, ਸੀ-ਵੋਟਰ ਸਰਵੇਅ 'ਚ ਖੁਲਾਸਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904