ਚੰਡੀਗੜ੍ਹ: ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਨੂੰ ਅਗਲੀ ਸਰਕਾਰ ਬਣਾਉਣ ਲਈ ਸਿਰ ਧੜ ਦੀ ਬਾਜ਼ੀ ਲਾਉਣੀ ਪਵੇਗੀ ਕਿਉਂਕਿ ਏਬੀਪੀ ਨਿਊਜ਼ ਅਤੇ ਸੀ-ਵੋਟਰ ਦੇ ਤਾਜ਼ਾ ਸਰਵੇਅ 'ਚ ਕੈਪਟਨ ਸਰਕਾਰ ਦੇ ਪ੍ਰਦਰਸ਼ਨ ਤੋਂ ਲੋਕ ਖੁਸ਼ ਨਹੀਂ ਹਨ।ਪੰਜਾਬ ਵਿੱਚ ਕਾਂਗਰਸ ਸਰਕਾਰ ਦੇ ਚਾਰ ਸਾਲ ਪੂਰੇ ਹੋ ਗਏ ਹਨ।ਅਗਲੇ ਸਾਲ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ।ਸਰਕਾਰ ਦੇ ਚਾਰ ਸਾਲ ਪੂਰੇ ਹੋਣ ਤੇ ਏਬੀਪੀ ਨਿਊਜ਼ ਨੇ ਸੀ-ਵੋਟਰ ਸਰਵੇਅ ਕਰਵਾਇਆ ਹੈ।ਇਸ ਸਰਵੇਅ ਵਿੱਚ 4 ਹਜ਼ਾਰ 328 ਲੋਕਾਂ ਨਾਲ ਗੱਲ ਕੀਤੀ।ਇਹ ਸਰਵੇਅ ਵਿਧਾਨ ਸਭਾ ਦੀਆਂ ਸਾਰੀਆਂ ਸੀਟਾਂ ਤੇ ਕਰਵਾਇਆ ਗਿਆ ਹੈ।
ਸਰਵੇਅ ਮੁਤਾਬਿਕ ਪੰਜਾਬ ਦੇ ਲੋਕਾਂ ਨੇ ਰੁਜ਼ਗਾਰ ਨੂੰ ਵੱਡਾ ਮੁੱਦਾ ਦੱਸਿਆ ਹੈ।41% ਪੰਜਾਬ ਦੇ ਲੋਕਾਂ ਦਾ ਮੰਨਣਾ ਹੈ ਕਿ ਰੁਜ਼ਗਾਰ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦਾ ਵੱਡਾ ਮੁੱਦਾ ਹੈ।ਪਿੱਛਲੀ ਵਾਰ ਕੈਪਟਨ ਸਰਕਾਰ ਨੇ ਵਾਅਦੇ ਕੀਤੇ ਸੀ ਕਿ ਘਰ-ਘਰ ਰੁਜ਼ਗਾਰ ਦਿੱਤਾ ਜਾਏਗਾ।ਪਰ ਚਾਰ ਸਾਲਾਂ ਬਾਅਦ ਵੀ ਹਲਾਤ ਜਿਉਂ ਦੇ ਤਿਉਂ ਹਨ ਅਤੇ ਅੱਜ ਵੀ ਪੰਜਾਬ ਦਾ ਵੱਡਾ ਮੁੱਦਾ ਰੁਜ਼ਗਾਰ ਹੀ ਹੈ।
- ਪੰਜਾਬ ਵਿੱਚ ਅਗਲੇ ਸਾਲ ਸਭ ਤੋਂ ਵੱਡਾ ਚੋਣਾਵੀ ਮੁੱਦਾ ਕੀ ਹੋਏਗਾ?
ਖੇਤੀ ਕਾਨੂੰਨ-19%
ਵਿਕਾਸ-12%
ਰੁਜ਼ਗਾਰ-41%
ਕਾਨੂੰਨ ਵਿਵਸਥਾ-7%
ਡਰੱਗਜ਼-4%
ਖਾਲਿਸਤਾਨ-4%
ਸਿਹਤ-4%
ਹੋਰ-9%
ਕੈਪਟਨ ਅਮਰਿੰਦਰ ਸਿੰਘ ਦੀ ਬਜਾਏ ਲੋਕਾਂ ਨੇ ਸਰਵੇਅ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦਾ ਵਧੀਆ ਕਪਤਾਨ ਦੱਸਿਆ ਹੈ।
- ਪੰਜਾਬ ਵਿੱਚ ਕਾਂਗਰਸ ਦੀ ਚੰਗੀ ਅਗਵਾਈ ਕੌਣ ਕਰ ਸਕਦਾ?
ਸਿੱਧੂ-43%
ਕੈਪਟਨ-23%
ਦੋਨੋਂ ਨਹੀਂ-26%
ਕਹਿ ਨਹੀਂ ਸਕਦੇ-8%
ਇਹ ਵੀ ਪੜ੍ਹੋ:ਇੰਤਜ਼ਾਰ ਖ਼ਤਮ! OnePlus ਦੀ ਸ਼ਾਨਦਾਰ ਘੜੀ 23 ਮਾਰਚ ਨੂੰ ਭਾਰਤ ਵਿੱਚ ਲਾਂਚ, ਜਾਣੋ ਖਾਸੀਅਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :