Haryana news: ਭਿਵਾਨੀ 'ਚ ਆਪਸੀ ਰੰਜਿਸ਼ ਕਾਰਨ 4 ਬਦਮਾਸ਼ਾਂ ਨੇ ਇਕ ਵਿਅਕਤੀ 'ਤੇ ਗੋਲੀਆਂ ਚਲਾ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ ਗੋਲੀ ਕਾਂਡ ਦਾ ਸ਼ਿਕਾਰ ਹੋਇਆ ਵਿਅਕਤੀ ਕਤਲ ਕੇਸ ਵਿੱਚ ਜ਼ਮਾਨਤ 'ਤੇ ਬਾਹਰ ਆਇਆ ਸੀ।


ਗੋਲੀਬਾਰੀ ਦਾ ਸ਼ਿਕਾਰ ਹੋਏ ਵਿਅਕਤੀ ਨੂੰ ਫਿਲਹਾਲ ਰੋਹਤਕ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਸੋਮਵਾਰ ਸਵੇਰੇ ਕਰੀਬ 8 ਵਜੇ ਭਿਵਾਨੀ ਦੀ ਡਾਬਰ ਕਾਲੋਨੀ 'ਚ ਚਾਰ ਬਦਮਾਸ਼ਾਂ ਨੇ 8 ਤੋਂ 10 ਰਾਊਂਡ ਗੋਲੀਆਂ ਚਲਾ ਕੇ ਰਵੀ ਬਾਕਸਰ ਕਤਲ ਕੇਸ 'ਚ ਜ਼ਮਾਨਤ 'ਤੇ ਬਾਹਰ ਆਏ ਵਿਅਕਤੀ ਹਰੀਕ੍ਰਿਸ਼ਨ ਉਰਫ ਹਰੀਆ ਨੂੰ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ।


ਮਾਮਲੇ ਦੀ ਸੂਚਨਾ ਮਿਲਦਿਆਂ ਹੀ ਅਨਾਜ ਮੰਡੀ ਚੌਕੀ ਦੇ ਇੰਚਾਰਜ ਦੀਪਕ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਮਾਮਲੇ ਦੇ ਜਾਂਚ ਅਧਿਕਾਰੀ ਏ.ਐਸ.ਆਈ ਦੀਪਕ ਨੇ ਦੱਸਿਆ ਕਿ ਹਰੀਕਿਸ਼ਨ ਉਰਫ ਹਰੀਆ ਵਾਸੀ ਡਾਬਰ ਕਲੋਨੀ ਭਿਵਾਨੀ ਨੂੰ ਅੱਜ ਸਵੇਰੇ ਦੋ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਉਸ ਦੇ ਘਰ ਨੇੜੇ ਘੇਰ ਲਿਆ ਗਿਆ। ਇਸ ਦੇ ਨਾਲ ਹੀ ਉਸ 'ਤੇ 8 ਤੋਂ 10 ਰਾਊਂਡ ਫਾਇਰ ਕੀਤੇ ਗਏ, ਜਿਸ 'ਚ ਹਰੀਕਿਸ਼ਨ ਦੀ ਮੌਤ ਹੋ ਗਈ। 


ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਹੋਇਆਂ ਉਸ ਨੂੰ ਰੋਹਤਕ ਪੀਜੀਆਈ ਰੈਫਰ ਕਰ ਦਿੱਤਾ ਗਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਹੋਇਆਂ ਇਸ ਮਾਮਲੇ ਦੀ ਜਾਂਚ ਲਈ ਸੀਆਈਏ ਭਿਵਾਨੀ ਅਤੇ ਹੋਰ ਜਾਂਚ ਟੀਮਾਂ ਦਾ ਗਠਨ ਕੀਤਾ ਗਿਆ ਹੈ।


ਇਹ ਵੀ ਪੜ੍ਹੋ: Punjab news: ਸ੍ਰੀ ਫਤਿਹਗੜ੍ਹ ਸਾਹਿਬ 'ਚ ਵਾਪਰਿਆ ਹਾਦਸਾ, ਲਾਈਨ ਪਾਰ ਕਰਦਿਆਂ ਪਿਓ-ਪੁੱਤਰ ਦੀ ਮੌਤ


ਪੁਲਿਸ ਟੀਮਾਂ ਵੱਲੋਂ ਡਾਬਰ ਕਲੌਨੀ ਇਲਾਕੇ ਦੇ ਹਰ ਸੀਸੀਟੀਵੀ ਕੈਮਰੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੋਟਰਸਾਈਕਲ ਸਵਾਰ ਚਾਰ ਬਦਮਾਸ਼ ਕਿਸ ਰਸਤੇ ਤੋਂ ਆਏ ਅਤੇ ਗੋਲੀ ਚਲਾਉਣ ਤੋਂ ਬਾਅਦ ਕਿਸ ਰਸਤੇ ਤੋਂ ਫਰਾਰ ਹੋਏ, ਦੀ ਜਾਂਚ ਕੀਤੀ ਜਾ ਰਹੀ ਹੈ। ਤਾਂ ਜੋ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਡੱਕਿਆ ਜਾ ਸਕੇ।


ਜ਼ਿਕਰਯੋਗ ਹੈ ਕਿ ਗੋਲੀ ਕਾਂਡ ਦਾ ਸ਼ਿਕਾਰ ਹਰੀਕਿਸ਼ਨ ਉਰਫ ਹਰੀਆ ਹਾਲ ਹੀ 'ਚ ਕਤਲ ਦੇ ਇਕ ਮਾਮਲੇ 'ਚ ਜ਼ਮਾਨਤ 'ਤੇ ਘਰ ਆਇਆ ਸੀ। ਉਸ 'ਤੇ ਰਵੀ ਬਾਕਸਰ ਰੇਲਵੇ ਸਟੇਸ਼ਨ ਕਤਲ ਕਾਂਡ 'ਚ ਸ਼ਾਮਲ ਹੋਣ ਦਾ ਦੋਸ਼ ਸੀ। ਜਿਸ ਕਾਰਨ ਇਸ ਪੂਰੇ ਮਾਮਲੇ ਨੂੰ ਆਪਸੀ ਰੰਜਿਸ਼ ਨਾਲ ਜੋੜਿਆ ਜਾ ਰਿਹਾ ਹੈ।


ਇਹ ਵੀ ਪੜ੍ਹੋ: Israel-Hamas war: ਇਜ਼ਰਾਈਲ-ਹਮਾਸ ਜੰਗਬੰਦੀ ਨੂੰ ਲੈ ਕੇ ਕਤਰ ਦਾ ਵੱਡਾ ਐਲਾਨ, ਦੋ ਦਿਨ ਦੀ ਵਧਾਈ ਮਿਆਦ