ਹਿਸਾਰ: ਹਰਿਆਣਾ ਵਾਸੀਆਂ ਨੂੰ ਉਨ੍ਹਾਂ ਦਾ ਪਹਿਲਾ ਇੰਟਰਨੈਸ਼ਨਲ ਏਅਰਪੋਰਟ ਮਿਲ ਗਿਆ ਹੈ। ਜਿਸ ਦਾ ਸੁਪਨਾ ਪੰਜ ਸਾਲ ਪਹਿਲਾਂ ਸੂਬਾ ਵਾਸੀਆਂ ਨੇ ਵੇਖਿਆ ਸੀ। ਹਿਸਾਰ ਏਅਰਪੋਰਟ ਤੋਂ ਅੱਜ ਚੰਡੀਗੜ੍ਹ ਦੇ ਲਈ ਪਹਿਲੀ ਉਡਾਣ ਸ਼ੁਰੂ ਕੀਤੀ। ਜਿਸ ‘ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਫ਼ਰ ਕੀਤਾ।
ਹਿਸਾਰ ਤੋਂ ਸ਼ੁਰੂ ਹੋਏ ਏਅਰਪੋਰਟ ਸੇਵਾ ਦੇ ਨਾਲ ਚੰਡੀਗੜ੍ਹ ਤੋਂ ਹਿਸਾਰ ਦੀ ਦੂਰੀ ਮਹਿਜ਼ 45 ਮਿੰਟ ‘ਚ ਤੈਅ ਕੀਤੀ ਜਾ ਸਕਦੀ ਹੈ। ਜੋ ਸੜਕ ਰਾਹੀ ਕਰੀਬ ਪੰਜ ਘੰਟੇ ਦੀ ਹੁੰਦੀ ਸੀ। ਹਿਸਾਰ ਤੋਂ ਚੰਡੀਗੜ੍ਹ ਦੇ ਲਈ ਸੀਧੀ ਰੇਲ ਸੇਵਾ ਵੀ ਨਹੀ ਹੈ। ਸਪਾਈਸਜੇਟ ਲਿਮੀਟੇਡ ਦੀ ਸੱਤ ਸੀਟਰ ਵਿਮਾਨ ਅੱਜ ਤੋਂ ਰੋਜ਼ ਉਡਾਨ ਭਰਣਗੇ। ਜਿਨ੍ਹਾਂ ‘ਚ 1450 ਰੁਪਏ ਦੇ ਚੰਡੀਗੜ੍ਹ ਪਹੁੰਚੀਆ ਜਾ ਸਕਦਾ ਹੈ।
ਮੁੱਖ ਮੰਤਰੀ ਖੱਟਰ ਨੇ ਸਵੇਰੇ 10:20 ਵਜੇ ਪਹਿਲੀ ਹਵਾਈ ਸੇਵਾ ਅਤੇ ਫਲਾਇੰਗ ਟ੍ਰੇਨਿੰਗ ਆਰਗੇਨਾਜੇਸ਼ਨ ਦੀ ਸ਼ੁਰੂਆਤ ਕੀਤੀ। ਮੁੱਖ ਮੰਤਰੀ ਨੇ 29 ਦਸੰਬਰ 2014 ਨੂੰ ਹਿਸਾਰ ‘ਚ ਅੰਤਰਾਸ਼ਟਰੀ ਏਅਰਪੋਰਟ ਮਨਾਉਣ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ ਸ਼ਹਿਰ ਦੇ ਲੋਕਾਂ ਦੇ ਨਾਲ-ਨਾਲ ਸੂਬਾ ਵਾਸਿਆਂ ਨੂੰ ਇੱਥੋਂ ਉਡਾਨਾਂ ਦੀ ਸੇਵਾ ਸ਼ੁਰੂ ਹੋਣ ਦਾ ਇੰਤਜ਼ਾਰ ਸੀ।
ਹਰਿਆਣਾ ਦੇ ਪਹਿਲੇ ਇੰਟਰਨੇਸ਼ਨਲ ਏਅਰਪੋਰਟ ਤੋਂ ਭਰੀ ਗਈ ਪਹਿਲੀ ਉਡਾਨ
ਏਬੀਪੀ ਸਾਂਝਾ
Updated at:
03 Sep 2019 11:12 AM (IST)
ਹਰਿਆਣਾ ਵਾਸੀਆਂ ਨੂੰ ਉਨ੍ਹਾਂ ਦਾ ਪਹਿਲਾ ਇੰਟਰਨੈਸ਼ਨਲ ਏਅਰਪੋਰਟ ਮਿਲ ਗਿਆ ਹੈ। ਜਿਸ ਦਾ ਸੁਪਨਾ ਪੰਜ ਸਾਲ ਪਹਿਲਾਂ ਸੂਬਾ ਵਾਸੀਆਂ ਨੇ ਵੇਖਿਆ ਸੀ। ਹਿਸਾਰ ਏਅਰਪੋਰਟ ਤੋਂ ਅੱਜ ਚੰਡੀਗੜ੍ਹ ਦੇ ਲਈ ਪਹਿਲੀ ਉਡਾਣ ਸ਼ੁਰੂ ਕੀਤੀ। ਜਿਸ ‘ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਫ਼ਰ ਕੀਤਾ।
- - - - - - - - - Advertisement - - - - - - - - -