ਅੰਬਾਲਾ ਵਿੱਚ ਦੇਰ ਸ਼ਾਮ ਹੋਈ ਬਾਰਿਸ਼ ਨੇ ਕਿਸਾਨਾਂ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ। ਮੰਡੀ ਵਿੱਚ ਪਈ ਕਿਸਾਨਾਂ ਦੀਆਂ ਝੋਨੇ ਦੀਆਂ ਫ਼ਸਲਾਂ ਬੁਰੀ ਤਰ੍ਹਾਂ ਭਿੱਜ ਗਈ। ਇਸ ਮੌਕੇ ਖੁੱਲ੍ਹੀ ਫਸਲ ਦੇ ਨਾਲ ਨਾਲ ਗੱਟਿਆਂ ਵਿੱਚ ਪਿਆ ਝੋਨਾ ਵੀ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਹੈ। ਇਸ ਮੌਕੇ ਕਿਸਾਨਾਂ ਨੇ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ।

ਇਸ ਨੂੰ ਤਾਂ ਕੋਈ ਭੁੱਲਿਆ ਨਹੀਂ ਹੋਵੇਗਾ ਕਿ ਇਸ ਸਾਲ ਮੌਸਮ ਨੇ ਕਿਸਾਨਾਂ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਹੈ। ਖੇਤਾਂ ਵਿੱਚ ਖੜ੍ਹੀਆਂ ਫ਼ਸਲਾਂ ਨੂੰ ਨੁਕਸਾਨ ਪਹੁੰਚਿਆ ਹੈ ਤੇ ਝਾੜ ਵੀ ਘੱਟ ਗਿਆ ਹੈ। ਹਾਲਾਂਕਿ, ਜੋ ਇਸ ਕੁਦਰਤੀ ਪ੍ਰਕੋਪੀ ਤੋਂ ਬਚ ਗਿਆ ਉਸ ਨੂੰ ਕਿਸਾਨਾਂ ਨੇ ਕਿਵੇਂ-ਕਿਵੇਂ ਮੰਡੀਆਂ ਵਿੱਚ ਲਿਆਂਦਾ ਪਰ ਹੁਣ ਉਹ ਵੀ ਮੌਸਮ ਕਾਰਨ ਪ੍ਰਭਾਵਿਤ ਹੋ ਗਈ।

ਦੱਸ ਦਈਏ ਕਿ  ਦੇਰ ਸ਼ਾਮ ਅੰਬਾਲਾ ਵਿੱਚ ਭਾਰੀ ਮੀਂਹ ਪਿਆ, ਜਿਸ ਨਾਲ ਮੰਡੀ ਵਿੱਚ ਪਿਆ ਝੋਨਾ ਮੀਂਹ ਦੀ ਮਾਰ ਹੇਠ ਆ ਗਿਆ ਹੈ। ਇਸ ਤੋਂ ਬਾਅਦ ਅਨਾਜ ਮੰਡੀ ਵਿੱਚ ਪਾਣੀ ਭਰ ਗਿਆ ਤੇ ਜਿਸ ਨਾਲ ਕਿਸਾਨਾਂ ਦਾ ਝੋਨਾ ਪਾਣੀ ਦੇ ਨਾਲ ਹੀ ਵਹਿਣ ਲੱਗ ਪਿਆ। ਬੋਰੀਆਂ ਵਿੱਚ ਸਟੋਰ ਕੀਤਾ ਝੋਨਾ ਵੀ ਖੁੱਲ੍ਹੇ ਅਸਮਾਨ ਹੇਠ ਰਹਿਣ ਕਾਰਨ ਭਿੱਜ ਗਿਆ।

ਆੜ੍ਹਤੀਆਂ ਨੇ ਸ਼ੈੱਡਾਂ ਦਾ ਪ੍ਰਬੰਧਨ ਕਰਨ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਝੋਨਾ ਪਾਣੀ ਨਾਲ ਭਰ ਗਿਆ, ਜਿਸ ਕਾਰਨ ਝੋਨਾ ਬੁਰੀ ਤਰ੍ਹਾਂ ਭਿੱਜ ਗਿਆ। ਮੰਡੀ ਦੇ ਅੰਦਰ ਪਾਣੀ ਨੇ ਝੋਨੇ ਦੀਆਂ ਬੋਰੀਆਂ ਨੂੰ ਵੀ ਡੁੱਬਾ ਦਿੱਤਾ।  ਕਿਸਾਨਾਂ ਨੇ ਦੱਸਿਆ ਕਿ ਇਸ ਸਾਲ ਉਨ੍ਹਾਂ ਦੀ ਫ਼ਸਲ ਦੀ ਪੈਦਾਵਾਰ ਘੱਟ ਗਈ ਹੈ, ਅਤੇ ਅੱਜ ਦੀ ਬਾਰਿਸ਼ ਨੇ ਉਨ੍ਹਾਂ ਦੀ ਝੋਨੇ ਦੀ ਫ਼ਸਲ ਨੂੰ ਕਾਫ਼ੀ ਹੱਦ ਤੱਕ ਵਹਾ ਦਿੱਤਾ ਹੈ ਇਸ ਮੌਕੇ ਕਿਸਾਨਾਂ ਨੇ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ।

ਪੰਜਾਬ ਵਿੱਚ ਭਾਰੀ ਮੀਂਹ ਦਾ ਅਲਰਟ

ਪੰਜਾਬ ਵਿੱਚ ਹੜ੍ਹਾਂ ਦਾ ਖ਼ਤਰਾ ਫਿਰ ਤੋਂ ਵੱਧ ਮੰਡਰਾ ਰਿਹਾ ਹੈ। ਭਾਰਤੀ ਮੌਸਮ ਵਿਭਾਗ (IMD) ਨੇ 6 ਅਤੇ 7 ਅਕਤੂਬਰ ਨੂੰ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਵਿੱਚ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਇਹ ਬਾਰਿਸ਼ 4 ਅਕਤੂਬਰ ਦੀ ਰਾਤ ਤੋਂ ਸ਼ੁਰੂ ਹੋ ਸਕਦੀ ਹੈ। ਮੌਸਮ ਵਿਭਾਗ ਦੇ ਅਨੁਸਾਰ, ਪੰਜਾਬ ਵਿੱਚ ਲਗਭਗ 110 ਮਿਲੀਮੀਟਰ, ਜੰਮੂ ਵਿੱਚ 120 ਮਿਲੀਮੀਟਰ ਅਤੇ ਹਿਮਾਚਲ ਪ੍ਰਦੇਸ਼ ਵਿੱਚ 160 ਤੋਂ 180 ਮਿਲੀਮੀਟਰ ਬਾਰਿਸ਼ ਹੋ ਸਕਦੀ ਹੈ। ਹਿਮਾਚਲ ਤੇ ਜੰਮੂ ਵਿੱਚ ਪਏ ਮੀਂਹ ਦਾ ਪੰਜਾਬ ਵਿੱਚ ਅਸਰ ਦੇਖਣ ਨੂੰ ਮਿਲੇਗਾ। ਹਰਿਆਣਾ ਤੇ ਚੰਡੀਗੜ੍ਹ ਵਿੱਚ ਵੀ ਬਾਰਿਸ਼ ਹੋਣ ਦੀ ਉਮੀਦ ਹੈ।