ਚੰਡੀਗੜ੍ਹ: ਸਰਹੱਦ ’ਤੇ 24 ਘੰਟੇ ਇੱਕ-ਦੂਜੇ ਖਿਲਾਫ ਤਾਇਨਾਤ ਰਹਿਣ ਵਾਲੇ ਭਾਰਤ ਤੇ ਪਾਕਿਸਤਾਨੀ ਫ਼ੌਜ ਦੇ ਜਵਾਨ ਪਹਿਲੀ ਵਾਰ ਇਕੱਠੇ ਜੰਗੀ ਅਭਿਆਸ ਕਰਨ ਲਈ ਤਿਆਰ ਹਨ। ‘ਸ਼ਾਂਤੀ ਮਿਸ਼ਨ 2018’ ਦੇ ਬੈਨਰ ਹੇਠ ਇਹ ਜੰਗੀ ਅਭਿਆਸ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜ਼ੇਨ (ਐਸਸੀਓ) ਦੇ ਤਹਿਤ ਰੂਸ ਵਿੱਚ ਹੋਏਗਾ। ਸ਼ੁੱਕਰਵਾਰ ਨੂੰ ਰੂਸ ਦੇ ਚੇਲਿਆਬਿਨਸਕ ਖੇਤਰ ਵਿੱਚ ਸ਼ੁਰੂ ਇਸ ਜੰਗੀ ਅਭਿਆਸ ਵਿੱਚ ਭਾਰਤ-ਪਾਕਿ ਦੇ ਨਾਲ-ਨਾਲ ਚੀਨ ਤੇ ਰੂਸ ਵੀ ਹਿੱਸਾ ਲੈ ਰਹੇ ਹਨ।

ਫ਼ੌਜ ਦੇ ਬੁਲਾਰੇ ਕਰਨਲ ਅਮਨ ਆਨੰਦ ਨੇ ਕਿਹਾ ਕਿ ਇਸ ਅਭਿਆਸ ਦੌਰਾਨ ਦੋਵਾਂ ਫੌਜਾਂ ਵਿਚਾਲੇ ਪੇਸ਼ੇਵਰ ਗੱਲਬਾਤ, ਆਪਰੇਸ਼ਨਾਂ ਵਿੱਚ ਆਪਸੀ ਸਮਝਦਾਰੀ ਤੇ ਪ੍ਰਕਿਰਿਆ, ਜੁਆਇੰਟ ਕਮਾਂਡ ਦੀ ਸਥਾਪਨਾ ਤੇ ਕੰਟਰੋਲ ਸਟਰੱਕਚਰ ਤੇ ਅੱਤਵਾਦੀ ਖਤਰਿਆਂ ਨਾਲ ਨਜਿੱਠਣ ਸਬੰਧੀ ਮੌਕ ਡਰਿੱਲ ਵਰਗੇ ਅਭਿਆਸ ਹੋਣਗੇ।

ਇਸ ਅਭਿਆਸ ਦੌਰਾਨ ਜਵਾਨਾਂ ਨੂੰ ਅੱਤਵਾਦ ਅੱਤਵਾਦ ਰੋਕੂ ਆਪਰੇਸ਼ਨ ਲਈ ਸਿਖਲਾਈ ਦਿੱਤੀ ਜਾਏਗੀ। ਭਾਰਤ ਵੱਲੋਂ ਇਸ ਅਭਿਆਸ ਲਈ ਰਾਜਪੂਤ ਰੈਜਮੈਂਟ ਤੇ ਏਅਰਫੋਰਸ ਦੇ 200 ਜਵਾਨ ਰੂਸ ਭੇਜੇ ਗਏ ਹਨ।